ਬਰਨਾਲਾ (ਪੁਨੀਤ)— ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦੇ ਜਿੱਥੇ ਪੁਲਸ ਦਿਨ ਰਾਤ ਸੜਕਾਂ 'ਤੇ ਆਪਣੀ ਡਿਊਟੀ ਦਿੰਦੀ ਨਜ਼ਰ ਆ ਰਹੀ ਹੈ, ਉੱਥੇ ਹੀ ਇਨ੍ਹਾਂ ਪੁਲਸ ਕਰਮਚਾਰੀਆਂ ਦਾ ਇਕ ਨਵਾਂ ਕਿਰਦਾਰ ਵੀ ਸਾਹਮਣੇ ਆ ਰਿਹਾ ਹੈ।

ਇਸੇ ਦੀ ਮਿਸਾਲ ਪੇਸ਼ ਕਰਦੇ ਅੱਜ ਬਰਨਾਲਾ ਪੁਲਸ ਵੱਲੋਂ ਜਿੱਥੇ ਇਕ ਗਰੀਬ ਪਰਿਵਾਰ ਦੀ ਮਹਿਲਾ ਦਾ ਜਨਮ ਦਿਨ ਮਨਾਇਆ ਗਿਆ ਅਤੇ ਉੱਥੇ ਹੀ ਇਕ 5 ਸਾਲਾ ਬੱਚੇ ਨਕਸ਼ ਦਾ ਵੀ ਪੁਲਸ ਵੱਲੋਂ ਇਕ ਸਰਪ੍ਰਾਈਜ਼ ਕੇਕ ਕੱਟ ਕੇ ਉਸ ਦੇ ਘਰ ਜਨਮ ਦਿਨ ਮਨਾਇਆ ਗਿਆ।

ਪੁਲਸ ਜਦੋਂ ਮਹਿਲਾ ਸ਼ਸ਼ੀ ਰਾਣੀ ਦੇ ਘਰ ਕੇਕ ਲੈ ਕੇ ਪੁੱਜੀ ਤਾਂ ਅਚਾਨਕ ਮਿਲੇ ਸਰਪ੍ਰਾਈਜ਼ ਨੂੰ ਦੇਖ ਕੇ ਮਹਿਲਾ ਦੇ ਹੰਝੂ ਨਿਕਲ ਆਏ। ਉਸ ਨੇ ਪੁਲਸ ਨੂੰ ਸੈਲਿਊਟ ਕਰਦੇ ਪੁਲਸ ਦਾ ਮਾਣ ਅਤੇ ਸਨਮਾਨ ਕੀਤਾ। ਉੱਥੇ ਹੀ ਬੱਚੇ ਦੇ ਘਰ ਮਨਾਉਣ ਗਏ ਪੁਲਸ ਪ੍ਰਸ਼ਾਸਨ ਦਾ ਪੂਰੇ ਪਰਿਵਾਰ ਨੇ ਧੰਨਵਾਦ ਕੀਤਾ। ਬੱਚੇ ਦੇ ਪਿਤਾ ਮੁਨੀਸ਼ ਗੋਇਲ ਨੇ ਕਿਹਾ ਵੀ ਅੱਜ ਪੁਲਸ ਪ੍ਰਸ਼ਾਸਨ ਦੀ ਵਜ੍ਹਾ ਨਾਲ ਅਸੀਂ ਆਪਣੇ ਘਰਾਂ 'ਚ ਸੁਰੱਖਿਅਤ ਬੈਠੇ ਹਾਂ ਉਹ ਦਿਨ-ਰਾਤ ਜੀਅ ਤੋੜ ਮਿਹਨਤ ਕਰਕੇ ਕੋਰੋਨਾ ਵਾਇਰਸ ਖਿਲਾਫ ਡਿਊਟੀ 'ਤੇ ਡਟੇ ਹੋਏ ਹਨ। ਅਸੀਂ ਇਨ੍ਹਾਂ ਪੁਲਸ ਕਰਮਚਾਰੀਆਂ ਦੀ ਮਿਹਨਤ ਦਾ ਕੋਈ ਵੀ ਮੁੱਲ ਨਹੀਂ ਦੇ ਸਕਦੇ।

ਉੱਥੇ ਹੀ ਜਦੋਂ ਮੌਕੇ 'ਤੇ ਸਰਪ੍ਰਾਈਜ਼ ਕੇਕ ਲੈ ਕੇ ਪੁੱਜੀ ਪੁਲਸ ਨਾਲ ਗੱਲ ਹੋਈ ਤਾਂ ਉਨ੍ਹਾਂ ਦਾ ਕਹਿਣਾ ਸੀ ਵਿਸ਼ਾਲੀ ਪੀ. ਸੀ. ਆਰ. ਹਰ ਮੌਕੇ ਹਰ ਗਲੀ 'ਚ ਮੌਜੂਦ ਹੁੰਦੀ ਹੈ। ਪੁਲਸ ਮੁਲਾਜ਼ਮ ਸੁਖਬੀਰ ਸਿੰਘ ਨੇ ਦੱਸਿਆ ਕਿ ਸਾਨੂੰ ਜਦੋਂ ਪਤਾ ਲੱਗਿਆ ਵੀ ਇਸ ਗਲੀ 'ਚ ਇਸ ਬੱਚੇ ਦਾ ਜਨਮ ਦਿਨ ਹੈ, ਜਿਸ ਨੂੰ ਕੇਕ ਨਹੀਂ ਮਿਲਿਆ ਤਾਂ ਸਾਡੀ ਪੀ. ਸੀ. ਆਰ. ਨੇ ਸਾਨੂੰ ਰਿਪੋਰਟ ਕੀਤੀ। ਅਸੀਂ ਕੇਕ ਲੈ ਕੇ ਅੱਜ ਇਸ ਘਰ 'ਚ ਪਹੁੰਚੇ। ਸਾਨੂੰ ਬੜੀ ਖੁਸ਼ੀ ਮਿਲੀ ਇਸ ਪਰਿਵਾਰ 'ਚ ਆ ਕੇ ਅੱਜ ਪੁਲਸ ਦਾ ਅਤੇ ਪਰਿਵਾਰਾਂ ਦਾ ਪਿਆਰ ਭਰਿਆ ਸਬੰਧ ਵਾਪਸ ਮੁੜ ਆਇਆ ਜਾਪਦਾ ਹੈ।



ਲਾਕਡਾਊਨ ਦੌਰਾਨ ਬਾਜਵਾ ਨੇ ਕੈਪਟਨ ਨੂੰ ਲਿਖੀ ਚਿੱਠੀ, ਕੀਤਾ ਸੁਚੇਤ
NEXT STORY