helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, MAR 08, 2025
ਮਹਾਕਾਲ ਮੰਦਰ 'ਚ ਯੋ-ਯੋ ਹਨੀ ਸਿੰਘ ਨੇ ਟੇਕਿਆ ਮੱਥਾ,...
'ਰੂਸ ਕੋਲੋਂ ਹਥਿਆਰ ਖ਼ਰੀਦਣਾ ਬੰਦ ਕਰੇ ਭਾਰਤ; US 'ਚ...
ਕੌਮਾਂਤਰੀ ਮਹਿਲਾ ਦਿਵਸ ਮੌਕੇ ਪੰਜਾਬ ਸਰਕਾਰ ਦਾ ਵੱਡਾ...
ਹਾਈ ਅਲਰਟ 'ਤੇ ਪੰਜਾਬ, ਇਸ ਇਲਾਕੇ 'ਚ 5000 ਪੁਲਸ...
ਪੰਜਾਬ
ਮਨੋਰੰਜਨ
Photos
Videos
ਮੁਕੇਰੀਆਂ (ਨਾਗਲਾ)— ਕੋਰੋਨਾ ਕਾਲ ਦੌਰਾਨ ਸਿਹਤ ਮਹਿਕਮੇ ਦੀ ਲਾਪਰਵਾਹੀ ਕਾਰਨ ਦੇਸ਼ 'ਚ ਲਾਸ਼ਾਂ ਦੀ ਅਦਲਾ ਬਦਲੀ ਦਾ ਪਹਿਲਾ ਮਾਮਲਾ ਲਗਾਤਾਰ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਮ੍ਰਿਤਕ ਬਜ਼ੁਰਗ ਪ੍ਰੀਤਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਹੁਣ ਸਰਕਾਰ ਵੱਲੋਂ ਦੱਸੀਆਂ ਜਾ ਰਹੀਆਂ ਬਜ਼ੁਰਗ ਦੀਆਂ ਅਸਥੀਆਂ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕੋਰੋਨਾ ਲਾਗ ਦੀ ਬਿਮਾਰੀ ਦਾ ਸ਼ਿਕਾਰ ਬਣੇ ਬਜ਼ੁਰਗ ਪ੍ਰੀਤਮ ਸਿੰਘ ਪੁੱਤਰ ਮਨੀ ਸਿੰਘ ਨਿਵਾਸੀ ਟਾਂਡਾ ਰਾਮ ਸਹਾਏ ਦਾ ਅੰਤਿਮ ਸਸਕਾਰ ਸਿਹਤ ਮਹਿਕਮੇ ਦੀ ਗਲਤੀ ਨਾਲ ਅੰਮ੍ਰਿਤਸਰ ਦੇ ਮੁਹੱਲਾ ਸ਼ਹੀਦਾਂ ਦੇ ਨਜ਼ਦੀਕ ਪੈਂਦੇ ਸ਼ਮਸ਼ਾਨਘਾਟ ਦੇ ਚੈਂਬਰ ਨੰਬਰ 17 'ਚ ਕੱਲ੍ਹ ਕਰ ਦਿੱਤਾ ਗਿਆ।
ਕੋਰੋਨਾ ਬੀਮਾਰੀ ਦਾ ਸ਼ਿਕਾਰ ਬਣੀ ਜਨਾਨੀ, ਜਿਸ ਨੂੰ ਪਿੰਡ ਟਾਂਡਾ ਰਾਮ ਸਹਾਏ ਦੇ ਸ਼ਮਸ਼ਾਨਘਾਟ 'ਚ ਚਿਤਾ 'ਤੇ ਲਿਟਾ ਦਿੱਤਾ ਗਿਆ ਸੀ, ਦੀ ਪਛਾਣ ਆਰਤੀ ਉਰਫ਼ ਪਦਮਾਵਤੀ ਨਿਵਾਸੀ ਗਲੀ ਨੰਬਰ-6 ਮੁਹੱਲਾ ਡੈਮਗੰਜ, ਅੰਮ੍ਰਿਤਸਰ ਦੇ ਰੂਪ 'ਚ ਹੋਈ ਹੈ। ਜਿਸ ਦੀ ਪੁਸ਼ਟੀ ਐੱਸ. ਡੀ. ਐੱਮ. ਅਸ਼ੋਕ ਕੁਮਾਰ ਨੇ ਕਰਦੇ ਹੋਏ ਦੱਸਿਆ ਕਿ ਜਨਾਨੀ ਦੀ ਲਾਸ਼ ਨੂੰ ਸਵੇਰੇ ਹੀ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ (ਅੰਮ੍ਰਿਤਸਰ) ਵਿਖੇ ਭੇਜ ਦਿੱਤਾ ਗਿਆ ਸੀ। ਜਿੱਥੋਂ ਇਹ ਲਾਸ਼ ਗਲਤ ਟੈਗ ਲੱਗਾ ਹੋਣ ਕਾਰਨ ਮੁਕੇਰੀਆਂ ਦੇ ਪਿੰਡ ਟਾਂਡਾ ਰਾਮ ਸਹਾਏ ਦੇ ਸ਼ਮਸ਼ਾਨਘਾਟ ਤੱਕ ਪਹੁੰਚ ਗਈ ਸੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਜਨਾਨੀ ਦੇ ਪਰਿਵਾਰਕ ਮੈਂਬਰਾਂ ਨੇ ਬਜ਼ੁਰਗ ਪ੍ਰੀਤਮ ਸਿੰਘ ਦੀ ਲਾਸ਼ ਨੂੰ ਆਰਤੀ ਉਰਫ ਪਦਮਾਵਤੀ ਦੀ ਲਾਸ਼ ਸਮਝ ਕੇ ਹੀ ਸਿਹਤ ਕਾਮਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ 'ਚ ਅਗਨੀ ਭੇਟ ਕਰ ਦਿੱਤਾ ਸੀ। ਇਹ ਵੀ ਪੜ੍ਹੋ: 3 ਭੈਣਾਂ ਦੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਦਾਸਤਾਨ, ਮਤਰੇਈ ਮਾਂ ਨੇ ਵਾਲਾਂ ਤੋਂ ਫੜ ਘੜੀਸਦੇ ਹੋਏ ਕੱਢਿਆ ਘਰੋਂ ਬਾਹਰ
ਇਸ ਸਬੰਧ 'ਚ ਮ੍ਰਿਤਕ ਬਜ਼ੁਰਗ ਪ੍ਰੀਤਮ ਸਿੰਘ ਦੇ ਪਰਿਵਾਰਕ ਮੈਂਬਰਾਂ, ਜਿਨ੍ਹਾਂ 'ਚ ਪੁੱਤਰ ਗੁਰਚਰਨਜੀਤ ਸਿੰਘ, ਪੁੱਤਰ ਦਲਬੀਰ ਸਿੰਘ, ਪੋਤਰਾ ਡਾ. ਪ੍ਰਿਤਪਾਲ ਸਿੰਘ, ਅਮਨਦੀਪ ਸਿੰਘ,ਜਸਵੀਰ ਕੌਰ, ਕੁਲਵੰਤ ਕੌਰ ਤੋਂ ਇਲਾਵਾ ਠਾਕੁਰ ਸੁਲੱਖਣ ਸਿੰਘ ਜੱਗੀ ਸ਼ਾਮਲ ਸੀ, ਨੇ ਸਥਾਨਕ ਰੈਸਟ ਹਾਊਸ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਗੱਲਬਾਤ ਕਰਦੇ ਦੱਸਿਆ ਕਿ ਉਹ ਇਸ ਸਬੰਧ 'ਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਗੁਰੂ ਨਾਨਕ ਦੇਵ ਹਸਪਤਾਲ ਤੋਂ ਇਲਾਵਾ ਸਮੂਹ ਦੋਸ਼ੀ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਵਿਰੁੱਧ ਰਿੱਟ ਦਾਇਰ ਕਰਨਗੇ। ਉਨ੍ਹਾਂ ਬਜ਼ੁਰਗ ਦੀਆਂ ਅਸਥੀਆਂ ਲੈਣ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਸਾਨੂੰ ਨਹੀਂ ਪਤਾ ਕਿ ਅੰਮ੍ਰਿਤਸਰ ਵਿਖੇ ਕਿਸ ਦਾ ਸਸਕਾਰ ਕੀਤਾ ਗਿਆ ਹੈ। ਉੱਥੇ ਸਿਹਤ ਮਹਿਕਮੇ ਦੇ ਸੈਕਟਰੀ ਪ੍ਰਦੀਪ ਸ਼ਰਮਾ ਨੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅੰਮ੍ਰਿਤਸਰ ਨੂੰ ਡਿਊਟੀ 'ਚ ਲਾਪਰਵਾਹੀ ਵਰਤਣ ਵਾਲੇ ਮਲਟੀ ਟਾਸਕ ਵਰਕਰ ਸੁਨੀਲ ਕੁਮਾਰ ਪੁੱਤਰ ਸੁਭਾਸ਼ ਕੁਮਾਰ ਅਤੇ ਚੰਦਾ ਪੁੱਤਰ ਬਿਸ਼ਨ ਦਾਸ ਨੂੰ ਟਰਮੀਨੇਟ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਸੂਏ 'ਚੋਂ ਮਿਲੀ 15 ਸਾਲ ਦੇ ਬੱਚੇ ਦੀ ਅਣਪਛਾਤੀ ਲਾਸ਼
Stories You May Like
ਪੰਜਾਬ 'ਚ ਇਕ ਵਾਰ ਫਿਰ ਮੌਸਮ 'ਚ ਆਵੇਗਾ ਵੱਡਾ ਬਦਲਾਅ, ਪੜ੍ਹ ਲਓ ਖ਼ਬਰ
ਸੀਰੀਆ 'ਚ ਸੰਘਰਸ਼ ਜਾਰੀ, 200 ਤੋਂ ਵੱਧ ਲੋਕਾਂ ਦੀ ਮੌਤ
ਪੰਜਾਬ 'ਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਜਥੇਦਾਰਾਂ ਨੂੰ ਹਟਾਉਣ ਦੇ ਫ਼ੈਸਲੇ 'ਤੇ ਅਕਾਲੀ ਆਗੂ ਮਨਪ੍ਰੀਤ ਸਿੰਘ ਇਯਾਲੀ ਦਾ...
ਪੰਜਾਬ 'ਚ ਮੁੜ ਵਧੇਗੀ ਠੰਡ, 2 ਦਿਨ ਪਵੇਗਾ ਮੀਂਹ, ਜਾਣੋ ਆਉਣ ਵਾਲੇ ਦਿਨਾਂ 'ਚ...
ਯੂ.ਕੇ 'ਚ ਅੱਲ੍ਹੜ ਉਮਰ ਦੀਆਂ 2 ਕੁੜੀਆਂ ਨਾਲ ਜ਼ਬਰ-ਜਿਨਾਹ ਕਰਨ ਵਾਲੇ ਭਾਰਤੀ ਮੂਲ...
CBSE ਦੇ ਇਸ ਵੱਡੇ ਫ਼ੈਸਲੇ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਖੜ੍ਹੀ ਕੀਤੀ ਨਵੀਂ...
ਹੁਸ਼ਿਆਰਪੁਰ ਜੇਲ੍ਹ ਦੇ ਸੁਪਰਡੈਂਟ 'ਤੇ ਡਿੱਗੀ ਗਾਜ, ਹੋ ਗਈ ਸਖ਼ਤ ਕਾਰਵਾਈ, ਹੈਰਾਨ...
ਬੰਗਲਾਦੇਸ਼: ਪੁਲਸ ਨੇ ਰੈਲੀ 'ਤੇ ਕੀਤਾ ਲਾਠੀਚਾਰਜ, ਛੱਡੇ ਅੱਥਰੂ ਗੈਸ ਦੇ ਗੋਲੇ...
ਪੋਪ ਫ੍ਰਾਂਸਿਸ ਨੇ ਲੋਕਾਂ ਦੀਆਂ ਪ੍ਰਾਰਥਨਾਵਾਂ ਲਈ ਕੀਤਾ ਧੰਨਵਾਦ
ਜਲੰਧਰ 'ਚ ਚੱਲੀਆਂ ਗੋਲ਼ੀਆਂ, ਅਫ਼ਵਾਹ ਜਾਂ ਐਨਕਾਊਂਟਰ, ਮਿੰਟਾਂ 'ਚ ਪਈਆਂ ਭਾਜੜਾਂ
ਆਸਟ੍ਰੇਲੀਆ 'ਚ ਲੋਡਿਡ ਬੰਦੂਕ ਨਾਲ ਜਹਾਜ਼ 'ਚ ਚੜ੍ਹਿਆ ਨੌਜਵਾਨ
12 ਸਾਲਾ ਲੇਖਿਕਾ ਐਸ਼ਲੀਨ ਖੇਲਾ ਨੂੰ ਮਿਲਿਆ ਆਸਟ੍ਰੇਲੀਆ 'ਚ ਰਾਜ ਪੁਰਸਕਾਰ (ਤਸਵੀਰਾਂ)
ਗੋਵਿੰਦਾ ਦੇ ਸੈਕਟਰੀ ਸ਼ਸ਼ੀ ਸਿਨਹਾ ਨੇ ਮੌਤ ਦੀਆਂ ਖਬਰਾਂ ਨੂੰ ਦੱਸਿਆ ਝੂਠਾ, 'ਕਿਹਾ...
ਸਿੰਗਾਪੁਰ ਹਵਾਈ ਅੱਡੇ 'ਤੇ ਤਾਇਨਾਤ ਭਾਰਤੀ ਨਾਗਰਿਕ 'ਤੇ ਲੱਗਿਆ ਵਿਸ਼ਵਾਸਘਾਤ ਦਾ...
ਸਿਡਨੀ ਕਰੇਗਾ ਮੇਜ਼ਬਾਨੀ 18,19, ਅਤੇ 20 ਅਪ੍ਰੈਲ ਨੂੰ ਹੋਣ ਵਾਲੀਆਂ 37ਵੀਆਂ ਸਿੱਖ...
ਰੇਲ ਪਟੜੀਆਂ ਨੇੜੇ ਮਿਲਿਆ ਦੂਜੇ ਵਿਸ਼ਵ ਯੁੱਧ ਦਾ ਬੰਬ, ਸੇਵਾਵਾਂ ਠੱਪ
ਚੱਕਰਵਾਤ ਐਲਫ੍ਰੇਡ ਦੀ ਦਸਤਕ, ਘਰਾਂ ਦੀ ਬਿਜਲੀ ਗੁੱਲ, ਲੋਕਾਂ ਨੂੰ ਘਰ ਖਾਲੀ ਕਰਨ ਦੇ...
Subscribe Now!