ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ, ਕੁਲਦੀਸ਼,ਜਸਵਿੰਦਰ)— ਟਾਂਡਾ ਪੁਲਸ ਵੱਲੋਂ ਜਾਅਲੀ ਕਰਫਿਊ ਪਾਸ ਬਣਾਉਣ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਹ ਗਿਰੋਹ ਕਰਫਿਉ ਦੌਰਾਨ ਐੱਸ. ਡੀ. ਐੱਮ. ਦੇ ਨਾਮ 'ਤੇ ਜਾਅਲੀ ਕਰਫਿਊ ਪਾਸ ਬਣਾ ਕੇ ਜ਼ਿਲੇ 'ਚ ਫਸੇ ਹੋਰਨਾਂ ਸੂਬਿਆਂ ਦੇ ਪ੍ਰਵਾਸੀ ਮਜ਼ਦੂਰਾਂ ਤੋਂ ਹਜ਼ਾਰਾਂ ਰੁਪਏ ਵਸੂਲ ਕੇ ਉਨ੍ਹਾਂ ਦੇ ਸੂਬਿਆਂ 'ਚ ਪਹੁੰਚਾਉਣ ਦਾ ਗੋਰਖਧੰਦਾ ਕਰ ਰਿਹਾ ਸੀ। ਪਰਦਾਫਾਸ਼ ਕਰਦੇ ਹੋਏ ਪੁਲਸ ਵੱਲੋਂ 10 ਵਿਚੋਂ 9 ਲੋਕਾਂ ਗ੍ਰਿਫਤਾਰ ਕੀਤਾ ਗਿਆ ਹੈ। ਇਸ 'ਸ਼ਾਮਲ ਟੈਕਸੀ ਚਾਲਕਾਂ ਅਤੇ ਹੋਰਨਾਂ ਵਿਅਕਤੀਆਂ ਦੇ ਕਬਜ਼ੇ 'ਚੋਂ ਵਾਹਨ ਅਤੇ ਪਾਸ ਬਣਾਉਣ ਵਾਲਾ ਸਾਜੋ ਸਾਮਾਨ ਅਤੇ ਵਾਹਨ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ : ਹੁਸ਼ਿਆਰਪੁਰ: ਕਰਫਿਊ ਦੌਰਾਨ ਕੁਟੀਆ ਦੇ ਸੰਚਾਲਕ 'ਤੇ ਲੁਟੇਰਿਆਂ ਵੱਲੋਂ ਜਾਨਲੇਵਾ ਹਮਲਾ
ਇਸ ਸਬੰਧੀ ਜਾਣਕਾਰੀ ਦਿੰਦੇ ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਗੌਰਵ ਗਰਗ ਦੇ ਦਿਸ਼ਾ-ਨਿਰਦੇਸ਼ ਅਧੀਨ ਕੰਮ ਕਰਦੇ ਉਨ੍ਹਾਂ ਦੀ ਅਗਵਾਈ ਅਧੀਨ ਐੱਸ. ਐੱਚ. ਓ. ਟਾਂਡਾ ਇੰਸਪੈਕਟਰ ਹਰਗੁਰਦੇਵ ਸਿੰਘ, ਐੱਸ. ਆਈ. ਅਜੀਤ ਸਿੰਘ ਅਤੇ ਸਾਹਿਲ ਚੌਧਰੀ ਅਤੇ ਆਧਾਰਿਤ ਟਾਂਡਾ ਪੁਲਸ ਦੀ ਟੀਮ ਨੇ ਇਨੋਵਾ ਅਤੇ ਟੈਂਪੂ ਟਰੈਵਲ ਗੱਡੀਆਂ 'ਤੇ ਜਾਅਲੀ ਕਰਫਿਊ ਪਾਸ ਲਗਾ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਬਿਹਾਰ ਅਤੇ ਲਖਨਊ ਛੱਡਣ ਬਦਲੇ ਉਨ੍ਹਾਂ ਕੋਲੋਂ ਮੋਟੀ ਰਕਮ ਉਗਰਾਹੁਣ ਵਾਲੇ ਇਕ ਗਰੋਹ ਨੂੰ ਬੇਨਕਾਬ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਹਸਪਤਾਲ 'ਚ ਭੰਗੜਾ ਪਾਉਂਦੇ ਦਿਸੇ OSD ਕੋਰੋਨਾ ਪੀੜਤ ਵਾਲੀਆ, 'ਟਿਕ-ਟਾਕ' 'ਤੇ ਵੀਡੀਓ ਹੋਈ ਵਾਇਰਲ
ਉਨ੍ਹਾਂ ਦੱਸਿਆ ਕਿ ਇਸ ਗਰੋਹ ਦੇ 10 ਮੈਂਬਰਾਂ 'ਚੋਂ 9 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ ਸਤਨਾਮ ਸਿੰਘ ਉਰਫ ਜੱਸੀ ਪੁੱਤਰ ਪ੍ਰਭਦਿਆਲ ਸਿੰਘ ਵਾਸੀ ਦਸਮੇਸ਼ ਨਗਰ ਟਾਂਡਾ, ਰਵੀ ਕੁਮਾਰ ਪੁੱਤਰ ਸੁੰਦਰ ਲਾਲ ਵਾਸੀ ਗਲੀ ਨੰਬਰ 5 ਵਾਰਡ ਨੰਬਰ 15 ਥਾਣਾ ਸਿਟੀ ਹੁਸ਼ਿਆਰਪੁਰ, ਗੌਰਵ ਕੁਮਾਰ ਪੁੱਤਰ ਉਮਾ ਕਾਂਤ ਵਾਸੀ ਤਲਵਾੜ ਮੁਹੱਲਾ ਟਾਂਡਾ, ਸੁਖਵਿੰਦਰ ਸਿੰਘ ਉਰਫ ਰਾਜੂ ਪੁੱਤਰ ਸੁਰਜੀਤ ਸਿੰਘ ਵਾਸੀ ਆਲੋਵਾਲ ਥਾਣਾ ਬੁੱਲੋਵਾਲ, ਚੰਦਰ ਮੋਹਨ ਪੁੱਤਰ ਕਮਲਜੀਤ ਵਾਸੀ ਮਿਆਣੀ ਟਾਂਡਾ, ਅਜੈਪਾਲ ਪੁੱਤਰ ਰੇਸ਼ਮ ਸਿੰਘ ਵਾਸੀ ਪ੍ਰੇਮਗੜ੍ਹ ਮੁਹੱਲਾ ਹੁਸ਼ਿਆਰਪੁਰ, ਕਮਲ ਮਹਿਰਾ ਪੁੱਤਰ ਕੁੰਦਨ ਲਾਲ ਵਾਸੀ ਬੱਸੀ ਖਵਾਜੂ ਮਾਡਲ ਟਾਊਨ ਹੁਸ਼ਿਆਰਪੁਰ, ਵਿਸ਼ਾਲ ਵੋਹਰਾ ਉਰਫ ਸ਼ਾਲੂ ਪੁੱਤਰ ਕ੍ਰਿਸ਼ਨ ਲਾਲ ਵੋਹਰਾ ਵਾਸੀ ਹਰੀ ਨਗਰ ਹੁਸ਼ਿਆਰਪੁਰ, ਪੰਕਜ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਬੱਸੀ ਖਵਾਜੂ ਮਾਡਲ ਟਾਊਨ ਹੁਸ਼ਿਆਰਪੁਰ ਵਜੋਂ ਹੋਈ ਹੈ ਜਦਕਿ ਚੰਦਨ ਰਾਜਪੂਤ ਉਰਫ ਚੰਦੂ ਪੁੱਤਰ ਰਾਸ਼ਟਰ ਪਾਲ ਸਿੰਘ ਵਾਸੀ ਪੁਰਹੀਰਾਂ ਹੁਸ਼ਿਆਰਪੁਰ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਇਹ ਵੀ ਪੜ੍ਹੋ : ਕਰਫਿਊ ਦੀ ਪਾਲਣਾ ਕਰਨ ''ਤੇ ਨਵ ਵਿਆਹੇ ਜੋੜੇ ਨੂੰ ਪੁਲਸ ਨੇ ਦਿੱਤਾ ਸਰਪ੍ਰਾਈਜ਼, ਇੰਝ ਕੀਤਾ ਸਨਮਾਨਤ
ਕੋਰੋਨਾ ਦੇ ਖੌਫ 'ਚ 'ਰਾਮ ਰਹੀਮ' ਦੀ ਰਿਹਾਈ!, ਜੱਥੇਦਾਰ ਨੇ ਦਿੱਤਾ ਵੱਡਾ ਬਿਆਨ
NEXT STORY