ਜਲੰਧਰ (ਚੋਪੜਾ)— ਜ਼ਿਲੇ 'ਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਘਰਾਂ 'ਚ ਕੁਆਰੰਟੀਨ ਲਈ ਆਪਣੇ ਜਾਣ ਵਾਲੇ ਮੈਡੀਕਲ ਪ੍ਰੋਟੋਕਾਲ ਦੀ ਸ਼ਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਜ਼ਿਲੇ ਵਿਚ ਕੁਆਰੰਟੀਨ ਕੀਤੇ ਲੋਕਾਂ ਦੀ ਨਜ਼ਰਸਾਨੀ ਲਈ 330 ਸਿਵਲ ਡਿਫੈਂਸ ਵਾਰਡਨ ਤਾਇਨਾਤ ਕਰਨ ਦਾ ਫੈਸਲਾ ਲਿਆ ਗਿਆ ਹੈ।
ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ 330 ਦੇ ਕਰੀਬ ਸਿਵਲ ਡਿਫੈਂਸ ਵਾਰਡਨਾਂ ਨੂੰ ਸ਼ਹਿਰ 'ਚ ਪੁਲਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਘਰਾਂ 'ਚ ਕੁਆਰਨਟੀਨ ਕੀਤੇ ਗਏ ਲੋਕਾਂ ਦੀ ਨਜ਼ਰਸਾਨੀ ਕਰਨ 'ਚ ਸਹਿਯੋਗ ਲਈ ਤਾਇਨਾਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਵਾਰਡਨਾਂ, ਜੋ ਕਿ ਆਪਣੀ ਡਿਊਟੀ ਨੂੰ ਪੂਰੀ ਸਮਰੱਥਾ ਨਾਲ ਨਿਭਾਉਣ ਦੇ ਯੋਗ ਹਨ, ਨੂੰ ਕੰਟੋਨਮੈਂਟ ਜ਼ੋਨਾਂ ਅਤੇ ਉਨ੍ਹਾਂ ਖੇਤਰਾਂ ਵਿਚ ਤਾਇਨਾਤ ਕੀਤਾ ਜਾਵੇਗਾ, ਜਿੱਥੇ ਲੋਕਾਂ ਨੂੰ ਘਰਾਂ 'ਚ ਕੁਆਰਨਟੀਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਕੁਆਰਨਟਾਇਨ ਕੀਤੇ ਲੋਕਾਂ ਦੀਆਂ ਗਤੀਵਿਧੀਆਂ ਦੀ ਨਜ਼ਰਸਾਨੀ ਕੀਤੀ ਜਾਵੇਗੀ ਅਤੇ ਜੇਕਰ ਕੋਈ ਘਰ ਤੋਂ ਬਾਹਰ ਆ ਕੇ ਮੈਡੀਕਲ ਪ੍ਰੋਟੋਕਾਲ ਦੀ ਉਲੰਘਣਾ ਕਰੇਗਾ ਤਾਂ ਉਸ ਦੀ ਸੂਚਨਾ ਪੁਲਸ ਨੂੰ ਦੇਣਗੇ। ਇਸ ਮੌਕੇ ਸੀ. ਈ. ਓ. ਸਮਾਰਟ ਸਿਟੀ ਸ਼ੀਨਾ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਡਿਪਟੀ ਕਮਿਸ਼ਨਰ ਪੁਲਸ ਅਰੁਣ ਸੈਣੀ, ਐੱਸ. ਪੀ. ਆਰ. ਪੀ. ਐੱਸ. ਸੰਧੂ, ਸਹਾਇਕ ਸਿਵਲ ਸਰਜਨ ਡਾ. ਗੁਰਮੀਤ ਕੌਰ ਦੁੱਗਲ, ਜ਼ਿਲਾ ਡੈਂਟਲ ਸਿਹਤ ਅਫ਼ਸਰ ਡਾ. ਸਤਿੰਦਰ ਪੁਆਰ, ਡਾ. ਹਰੀਸ਼, ਸੋਹਨ ਸਿੰਘ ਅਤੇ ਹੋਰ ਵੀ ਹਾਜ਼ਰ ਸਨ।
ਰਾਜਾਸਾਂਸੀ ਪੁਲਸ ਨੇ ਦਿੱਤਾ ਨਾਅਰਾ 'ਮੈਂ ਹਾਂ ਹਰਜੀਤ ਸਿੰਘ, ਮੈ ਹਾਂ ਕੋਰੋਨਾ ਵਾਰੀਅਰ'
NEXT STORY