ਜਲੰਧਰ (ਮ੍ਰਿਦੁਲ)— ਕੋਵਿਡ-19 ਨਾਲ ਜਿੱਥੇ ਸਾਰਾ ਦੇਸ਼ ਜੂਝ ਰਿਹਾ ਹੈ, ਉਥੇ ਹੀ ਦੂਜੇ ਪਾਸੇ ਪੰਜਾਬ ਪੁਲਸ ਵੀ ਇਸ ਮਹਾਮਾਰੀ ਖਿਲਾਫ ਪੂਰੀ ਤਾਕਤ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ। ਦਿਨ-ਰਾਤ ਪੰਜਾਬ ਪੁਲਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਮਿਹਨਤ ਨੂੰ ਵੇਖਦੇ ਹੋਏ ਸੀਨੀਅਰ ਪੁਲਸ ਅਧਿਕਾਰੀ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਕੋਵਿਡ-19 ਸਬੰਧੀ ਬ੍ਰੀਫਿੰਗ ਦੇ ਰਹੇ ਹਨ।
ਉਥੇ ਹੀ ਪੰਜਾਬ ਕੇਸਰੀ ਦਫਤਰ ਪਹੁੰਚੇ ਜਲੰਧਰ ਕਮਿਸ਼ਨਰੇਟ ਦੇ ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਸੁਰੱਖਿਆ 'ਚ ਤਾਇਨਾਤ ਪੰਜਾਬ ਪੁਲਸ ਦੇ ਮੁਲਾਜ਼ਮਾਂ ਅਤੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਕੋਵਿਡ-19 ਬਾਰੇ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਸ਼ੱਕੀ ਹਾਲਾਤ ''ਚ ਲਾਪਤਾ ਹੋਏ ਸੇਵਾ ਮੁਕਤ DSP ਦੀ ਲਾਸ਼ ਨਹਿਰ ''ਚੋਂ ਬਰਾਮਦ
ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਨਾਲ ਲੜਨ ਲਈ ਪਹਿਲਾਂ ਖੁਦ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਸ ਲਈ ਕਰਮਚਾਰੀਆਂ ਨੂੰ ਸਮੇਂ-ਸਮੇਂ 'ਤੇ ਆਪਣੇ ਹੱਥ ਸੈਨੇਟਾਈਜ਼ ਕਰਨੇ ਪੈਣਗੇ, ਮੂੰਹ 'ਤੇ ਮਾਸਕ ਅਤੇ ਹੱਥਾਂ ਵਿਚ ਗਲਵਜ਼ ਪਾਉਣਾ ਜ਼ਰੂਰੀ ਹੈ। ਉਨ੍ਹਾਂ ਨੂੰ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਕੋਈ ਲੰਗਰ ਦੀ ਸੇਵਾ ਲਈ ਆਉਂਦਾ ਹੈ ਤਾਂ ਗਲਵਜ਼ ਆਪਣੇ ਹੱਥਾਂ 'ਚ ਪਾਓ ਅਤੇ ਲੰਗਰ ਦੀ ਸੇਵਾ ਕਰਨ ਵਾਲੇ ਵਿਅਕਤੀ ਦੇ ਹੱਥ ਵਿਚ ਵੀ ਗਲਵਜ਼ ਜ਼ਰੂਰੀ ਹੋਣੇ ਚਾਹੀਦੇ ਹਨ ਤਾਂ ਕਿ ਦੋਵੇਂ ਮਹਾਮਾਰੀ ਤੋਂ ਸੁਰੱਖਿਅਤ ਰਹਿਣ।
ਅੱਖਾਂ 'ਤੇ ਵੀ ਐਨਕ ਵੀ ਲਾਉਣੀ ਚਾਹੀਦੀ ਹੈ ਤਾਂ ਜੋ ਅੱਖਾਂ 'ਚ ਹੱਥ ਨਾ ਜਾਵੇ। ਇਸ ਦੇ ਨਾਲ ਹੀ ਜਦੋਂ ਤੁਸੀਂ ਘਰ ਦੇ ਅੰਦਰ ਦਾਖਲ ਹੁੰਦੇ ਹੋ ਤਾਂ ਪਹਿਲਾਂ ਖੁਦ ਨੂੰ ਸੈਨੇਟਾਈਜ਼ ਕਰੋ, ਜਿਸ ਨਾਲ ਤੁਹਾਡੇ ਪਰਿਵਾਰਕ ਮੈਂਬਰ ਵੀ ਇਸ ਬੀਮਾਰੀ ਤੋਂ ਬਚ ਸਕਣਗੇ। ਆਖਿਰ ਵਿਚ ਉਨ੍ਹਾਂ ਕਿਹਾ ਕਿ ਜੇਕਰ ਮੁਲਾਜ਼ਮ ਪਹਿਲਾਂ ਖੁਦ ਦਾ ਧਿਆਨ ਨਹੀਂ ਰੱਖਣਗੇ ਤਾਂ ਉਹ ਜਨਤਾ ਦੀ ਰੱਖਿਆ ਕਿਵੇਂ ਕਰਨਗੇ।
ਇਹ ਵੀ ਪੜ੍ਹੋ: ਵੱਡੀ ਖਬਰ: ਪੰਜਾਬ 'ਚ 24 ਘੰਟਿਆਂ ਦੌਰਾਨ 'ਕੋਰੋਨਾ' ਕਾਰਨ ਹੋਈਆਂ ਚਾਰ ਮੌਤਾਂ
ਫਰੀਦਕੋਟ 'ਚ ਹੋਇਆ 'ਕੋਰੋਨਾ' ਧਮਾਕਾ, ਇਕੱਠੇ 12 ਨਵੇਂ ਕੇਸ ਨਿਕਲੇ ਪਾਜ਼ੇਟਿਵ
NEXT STORY