ਜਲੰਧਰ (ਰੱਤਾ,ਵੈੱਬ ਡੈਸਕ)—ਜਲੰਧਰ 'ਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 'ਚ ਲਗਾਤਾਰਾ ਵਾਧਾ ਹੋ ਰਿਹਾ ਹੈ। ਅੱਜ ਫਿਰ ਤੋਂ ਜਲੰਧਰ ਨਾਲ ਸਬੰਧਤ ਕੋਰੋਨਾ ਵਾਇਰਸ ਦੇ 6 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜਲੰਧਰ 'ਚ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ 173 ਤੱਕ ਪਹੁੰਚ ਗਈ ਹੈ। ਇਸ ਦੇ ਇਲਾਵਾ 2 ਹੋਰ ਕੇਸ ਪਾਜ਼ੇਟਿਵ ਮਿਲੇ ਹਨ, ਜੋ ਕਿ ਇਕ ਕਪੂਰਥਲਾ ਨਾਲ ਸਬੰਧਤ ਅਤੇ ਇਕ ਗੁਰਦਾਸਪੁਰ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ: 'ਕੋਰੋਨਾ' ਨੂੰ ਭੁੱਲ ਕੇ ਸਿਰਫ ਪਿੰਡ ਜਾਣ ਦੀ ਜ਼ਿੱਦ 'ਤੇ ਅੜ੍ਹੇ ਮਜ਼ਦੂਰ, ਭੁੱਖੇ ਢਿੱਡ ਇੰਝ ਬਿਤਾ ਰਹੇ ਨੇ ਦਿਨ
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਨਾਲ ਸਬੰਧਤ ਤਿੰਨ ਕੇਸ ਕਿਡਨੀ ਹਸਪਤਾਲ ਦੇ, ਦੋ ਕੇਸ ਬਸਤੀ ਸ਼ੇਖ ਅੱਡਾ ਅਤੇ ਇਕ ਪੇਂਡੂ ਖੇਤਰ ਦਾ ਦੱਸਿਆ ਜਾ ਰਿਹਾ ਹੈ। ਅੱਜ ਪਾਜ਼ੇਟਿਵ ਪਾਏ ਗਏ ਜਲੰਧਰ ਦੇ 6 ਕੇਸਾਂ 'ਚ ਕਿਡਨੀ ਹਸਪਤਾਲ ਦਾ ਡਾਕਟਰ ਵੀ ਸ਼ਾਮਲ ਹੈ, ਜੋਕਿ ਮੂਲ ਤੌਰ 'ਤੇ ਕਪੂਰਥਲਾ ਦਾ ਰਹਿਣ ਵਾਲਾ ਹੈ।
ਜਲੰਧਰ 'ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਨੂੰ ਲੈ ਕੇ ਜਿੱਥੇ ਸਿਹਤ ਵਿਭਾਗ 'ਚ ਹਫੜਾ-ਦਫੜੀ ਮਚੀ ਹੋਈ ਹੈ, ਉਥੇ ਹੀ ਲੋਕਾਂ ਦੇ ਮਨਾਂ 'ਚ ਵੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅੱਜ ਦੇ ਮਿਲੇ 6 ਕੇਸਾਂ ਨੂੰ ਮਿਲਾ ਕੇ ਜਲੰਧਰ 'ਚ ਹੁਣ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 173 ਤੱਕ ਪਹੁੰਚ ਗਈ ਹੈ, ਜਿਨ੍ਹਾਂ 'ਚੋਂ 5 ਲੋਕਾਂ ਦੀ ਮੌਤ ਅਤੇ 19 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ।
ਇਹ ਵੀ ਪੜ੍ਹੋ: ਗੁਰਦਾਸਪੁਰ 'ਚ 6 ਹੋਰ ਕੋਰੋਨਾ ਦੇ ਪਾਜ਼ੇਟਿਵ ਕੇਸ ਆਏ ਸਾਹਮਣੇ
ਖੇਡ ਰਤਨ ਪੰਜਾਬ ਦੇ : 'ਰੂਪਾ ਸੈਣੀ' ਹਾਕੀ ਦੀ ਉਹ ਖਿਡਾਰੀ ਜਿੰਨ੍ਹੇ ਆਪਣੀ ਤਕਦੀਰ ਆਪ ਲਿਖੀ
NEXT STORY