ਨੈਸ਼ਨਲ ਡੈਸਕ- ਯੂਨਾਈਟਿਡ ਨੇਸ਼ਨ ਪਾਪੁਲੇਸ਼ਨ ਫੰਡ ਦੇ ਅੰਕੜਿਆਂ ਮੁਤਾਬਕ 2023 ’ਚ ਭਾਰਤ ਦੀ ਕੁੱਲ ਆਬਾਦੀ ’ਚ 50 ਫੀਸਦੀ ਤੋਂ ਜ਼ਿਆਦਾ ਅੰਕੜਾ 25 ਸਾਲ ਤੋਂ ਘੱਟ ਉਮਰ ਦਾ ਹੈ ਪਰ ਜੇ ਅਸੀਂ ਦੇਸ਼ ਦੀ ਸੰਸਦ ’ਚ ਸੰਸਦ ਮੈਂਬਰਾਂ ਦੀ ਔਸਤ ਉਮਰ ਦੀ ਗੱਲ ਕਰੀਏ ਤਾਂ ਇਹ ਹਰ ਲੋਕ ਸਭਾ ਚੋਣਾਂ ਤੋਂ ਬਾਅਦ ਵਧਦੀ ਜਾ ਰਹੀ ਹੈ। 1951 ਦੀਆਂ ਪਹਿਲੀਆਂ ਚੋਣਾਂ ਦੌਰਾਨ ਦੇਸ਼ ’ਚ ਸੰਸਦ ਮੈਂਬਰਾਂ ਦੀ ਔਸਤ ਉਮਰ 46.5 ਸਾਲ ਸੀ, ਜੋ ਹੁਣ ਵਧ ਕੇ 55 ਸਾਲ ਹੋ ਚੁੱਕੀ ਹੈ। 1999 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸੰਸਦ ਮੈਂਬਰਾਂ ਦੀ ਔਸਤ ਉਮਰ ’ਚ ਲਗਾਤਾਰ ਵਾਧਾ ਹੋ ਰਿਹਾ ਹੈ।
ਇਹ ਵੀ ਪੜ੍ਹੋ: ਸਰਬਜੋਤ ਸਿੰਘ ਢਿੱਲੋਂ 6ਵੀਂ ਵਾਰ ਬਣੇ ਆਸਟਰੇਲੀਅਨ ਸਿੱਖ ਖੇਡਾਂ ਦੇ ਪ੍ਰਧਾਨ
ਸਭ ਤੋਂ ਜ਼ਿਆਦਾ ਸੰਸਦ ਮੈਂਬਰ 60 ਤੋਂ 70 ਸਾਲ ਦੀ ਉਮਰ ਦੇ
ਲੋਕ ਸਭਾ ਦੀ ਅਧਿਕਾਰਤ ਵੈੱਬਸਾਈਟ ਦੇ ਅੰਕੜਿਆਂ ਮੁਤਾਬਕ ਦੇਸ਼ ਦੀ ਸੰਸਦ ’ਚ ਸਭ ਤੋਂ ਜ਼ਿਆਦਾ 156 ਮੈਂਬਰ 60 ਤੋਂ ਲੈ ਕੇ 70 ਸਾਲ ਦੀ ਉਮਰ ਦੇ ਹਨ, ਜਦਕਿ 50 ਤੋਂ 60 ਸਾਲ ਦੀ ਉਮਰ ਦੇ ਸੰਸਦ ਮੈਂਬਰਾਂ ਦੀ ਗਿਣਤੀ 151 ਹੈ। 70 ਤੋਂ 80 ਸਾਲ ਦੀ ਉਮਰ ਦੇ ਸੰਸਦ ਮੈਂਬਰਾਂ ਦੀ ਗਿਣਤੀ 89 ਹੈ ਅਤੇ 80 ਤੋਂ 90 ਸਾਲ ਦੀ ਉਮਰ ਦੇ ਕੁੱਲ 11 ਸੰਸਦ ਮੈਂਬਰ ਹਨ। ਇਸ ਸਮੇਂ ਸੰਸਦ ਦੀਆਂ 23 ਸੀਟਾਂ ਖਾਲੀ ਹਨ ਅਤੇ ਕੁੱਲ 520 ਸੰਸਦ ਮੈਂਬਰ ਹੀ ਹਨ ਅਤੇ ਇਨ੍ਹਾਂ ’ਚੋਂ 407 ਸੰਸਦ ਮੈਂਬਰ 50 ਸਾਲ ਤੋਂ ਵੱਧ ਉਮਰ ਦੇ ਹਨ। ਸੰਸਦ ’ਚ 30 ਤੋਂ 40 ਸਾਲ ਦੀ ਉਮਰ ਦੇ 82 ਅਤੇ 20 ਤੋਂ 30 ਸਾਲ ਦੀ ਉਮਰ ਦੇ 28 ਸੰਸਦ ਮੈਂਬਰ ਹਨ।
ਇਹ ਵੀ ਪੜ੍ਹੋ: ਕੈਨੇਡਾ 'ਚ 'ਰੇਨ ਟੈਕਸ' ਦੇ ਐਲਾਨ ਮਗਰੋਂ ਲੋਕਾਂ 'ਚ ਗੁੱਸਾ, ਵਧੇਗਾ ਵਿੱਤੀ ਬੋਝ
ਸਭ ਤੋਂ ਵੱਧ ਉਮਰ ਦੇ 10 ਸੰਸਦ ਮੈਂਬਰ
- ਫਾਰੁਖ ਅਬਦੁੱਲਾ ਨੈਸ਼ਨਲ ਕਾਨਫਰੰਸ ਉਮਰ 87 ਸਾਲ
- ਚੌਧਰੀ ਮੋਹਨ ਜਟੂਆ ਤ੍ਰਿਣਮੂਲ ਕਾਂਗਰਸ 86 ਸਾਲ
- ਮੁਹੰਮਦ ਸਦੀਕ ਕਾਂਗਰਸ 85 ਸਾਲ
- ਬੀ. ਐੱਨ. ਬਾਚੇ ਗੌੜਾ ਭਾਜਪਾ ਉਮਰ 82 ਸਾਲ
- ਰਾਜਥਵਾਰ ਬਾਲੂ ਡੀ. ਐੱਮ. ਕੇ. 82 ਸਾਲ
- ਗੰਗਸੰਦਰਾ ਸਿਦੱਪਾ ਭਾਜਪਾ 83 ਸਾਲ
- ਅਬੂ ਹਜ਼ਮ ਖਾਨ ਚੌਧਰੀ ਕਾਂਗਰਸ 83 ਸਾਲ
- ਸ਼੍ਰੀਨਿਵਾਸ ਪਾਟਿਲ ਕਾਂਗਰਸ 83 ਸਾਲ
- ਸਿਸਿਰ ਕੁਮਾਰ ਅਧਿਕਾਰੀ ਤ੍ਰਿਣਮੂਲ ਕਾਂਗਰਸ ਉਮਰ 83 ਸਾਲ
- ਟੀ. ਆਰ. ਪਰਿਵੇਂਦਰ ਡੀ. ਐੱਮ. ਕੇ. 83 ਸਾਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਪੰਜਾਬ 'ਚ ਦਲ-ਬਦਲੂ ਘਟਨਾਵਾਂ ਵਧਣ ਪਿੱਛੋਂ ਆਪਣੇ ਘਰਾਂ ਨੂੰ ਸੰਭਾਲਣ ’ਚ ਜੁਟੀਆਂ ਸਾਰੀਆਂ ਪਾਰਟੀਆਂ
NEXT STORY