ਨਾਭਾ (ਜੈਨ) : ਗਊਸ਼ਾਲਾ ਆਸ਼ਰਮ ਦੇ ਤਿੰਨ ਯੂਨਿਟਾਂ ’ਚ ਲੰਪੀ ਸਕਿਨ ਬੀਮਾਰੀ ਲਾਲ 17 ਹੋਰ ਪਸ਼ੂਧਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ, ਜਿਸ ਨਾਲ ਗਊਸ਼ਾਲਾ ’ਚ ਮ੍ਰਿਤਕ ਗਾਵਾਂ ਦੀ ਗਿਣਤੀ ਵੱਧ ਕੇ 46 ਹੋ ਗਈ ਹੈ। ਅਜੇ ਵੀ 250 ਤੋਂ ਵੱਧ ਗਊਆਂ ਬੀਮਾਰ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮੁੱਖ ਮੰਤਰੀ ਦੇ ਐਲਾਨ ਦੇ ਬਾਵਜੂਦ ਪ੍ਰਸ਼ਾਸਨ ਹਰਕਤ ਵਿਚ ਨਹੀਂ ਆਇਆ। ਵੈਟਰਨਰੀ ਵਿਭਾਗ ਵੱਲੋਂ ਸਿਰਫ ਇਕ ਡਾਕਟਰ ਹੀ ਤਾਇਨਾਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨਾਲ ਮੀਟਿੰਗ ’ਚ ਆਸ਼ਰਮ ਕਮੇਟੀ ਨੇ 12 ਹੋਰ ਕਰਮਚਾਰੀਆਂ ਦੀ ਮੰਗ ਕੀਤੀ ਸੀ ਪਰ ਪ੍ਰਸ਼ਾਸਨ ਨੇ ਮੰਗ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ। ਸਥਾਨਕ ਕਿਸੇ ਵੀ ਅਧਿਕਾਰੀ ਨੇ ਗਊਸ਼ਾਲਾ ਦਾ ਦੌਰਾ ਨਹੀਂ ਕੀਤਾ, ਜਿਸ ਨਾਲ ਸਰਕਾਰੀ ਦਾਅਵਾ ਖੋਖਲਾ ਸਾਬਿਤ ਹੋਇਆ ਹੈ।
ਦੂਜੇ ਪਾਸੇ ਸ਼ਹਿਰ ’ਚ ਹੋਰ ਵੱਖ-ਵੱਖ ਥਾਈਂ 22 ਹੋਰ ਗਊਆਂ ਦੀ ਮੌਤ ਹੋ ਜਾਣ ਨਾਲ ਮ੍ਰਿਤਕ ਗਊਆਂ ਦਾ ਕੁੱਲ ਅੰਕੜਾ 74 ਤੋਂ ਵੱਧ ਕੇ 113 ਹੋ ਗਿਆ ਹੈ। ਥਾਂ-ਥਾਂ ਟੋਏ ਪੁੱਟ ਕੇ ਮ੍ਰਿਤਕ ਗਾਂਵਾਂ ਨੂੰ ਦਬਾਇਆ ਜਾ ਰਿਹਾ ਹੈ। ਆਸ਼ਰਮ ਕਮੇਟੀ ਨੇ ਵਜੀਦਪੁਰ ਪਿੰਡ ’ਚ ਵੀ ਜੇ. ਸੀ. ਬੀ. ਨਾਲ ਟੋਏ ਪੁੱਟੇ ਹਨ।
ਗ੍ਰਹਿ ਮੰਤਰਾਲੇ ਵੱਲੋਂ ਪੁਰਸਕਾਰਾਂ ਲਈ ਪੰਜਾਬ ਪੁਲਸ ਦੇ ਅਧਿਕਾਰੀਆਂ/ਮੁਲਾਜ਼ਮਾਂ ਦੇ ਨਾਵਾਂ ਦਾ ਐਲਾਨ
NEXT STORY