ਮੁੱਲਾਂਪੁਰ ਦਾਖਾ (ਕਾਲੀਆ)-ਪੱਛਮੀ ਸੱਭਿਆਤਾ ਦੇ ਸਾਏ ਹੇਠ ਅੱਜ ਸਮਾਜ ਦੀਆਂ ਕਦਰਾਂ-ਕੀਮਤਾਂ ਇਸ ਕਦਰ ਡਿੱਗ ਗਈਆਂ ਹਨ ਕਿ ਨੌਜਵਾਨ ਪੀੜ੍ਹੀ ਵੱਲੋਂ ਪਵਿੱਤਰ ਰਿਸ਼ਤਿਆਂ ਦਾ ਘਾਣ ਕੀਤਾ ਜਾ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਅੱਜ ਉਦੋਂ ਦੇਖਣ ਨੂੰ ਮਿਲੀ ਜਦੋਂ ਇਕ ਪ੍ਰਵਾਸੀ ਮਜ਼ਦੂਰ ਆਪਣੀ ਹੀ ਮਾਸੀ ਜਿਸ ਦਾ ਵਿਆਹ ਰੱਖਿਆ ਹੋਇਆ ਸੀ, ਨੂੰ ਪਿਆਰ ਦੇ ਜਾਲ 'ਚ ਫਸਾ ਕੇ ਉਸ ਨੂੰ ਲੈ ਕੇ ਫਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੰਡੀ ਮੁੱਲਾਂਪੁਰ ਵਿਖੇ ਰਹਿ ਰਹੇ ਪ੍ਰਵਾਸੀ ਮਜ਼ਦੂਰ ਨੇ ਆਪਣੀ ਧੀ ਦਾ ਵਿਆਹ 25 ਸਤੰਬਰ ਨੂੰ ਤੈਅ ਕੀਤਾ ਸੀ। ਲੜਕੇ ਵਾਲਿਆਂ ਦੇ ਸਾਰੇ ਸ਼ਗਨ ਸਵਾਰਥ ਪੂਰੇ ਕਰਦਿਆਂ ਨਕਦੀ ਪੇਸ਼ਗੀ ਵੀ ਦੇ ਦਿੱਤੀ ਸੀ ਅਤੇ ਭਵਨ ਬੁੱਕ ਕਰਵਾ ਕੇ ਦੋਵਾਂ ਧਿਰਾਂ ਵੱਲੋਂ ਸ਼ਹਿਰ ਵਿਚ ਵਿਆਹ ਦੇ ਕਾਰਡ ਵੀ ਵੰਡ ਦਿੱਤੇ ਗਏ ਸਨ। ਦੋਵਾਂ ਘਰਾਂ ਵਿਚ ਖੁਸ਼ੀ ਦਾ ਮਾਹੌਲ ਸੀ। ਬੀਤੇ ਸੋਮਵਾਰ ਸ਼ਾਮ ਨੂੰ ਵਿਆਹ ਵਾਲੀ ਲੜਕੀ ਘਰੋਂ ਇਹ ਕਹਿ ਕੇ ਬਾਜ਼ਾਰ ਚਲੀ ਗਈ ਕਿ ਉਸ ਨੇ ਕੁਝ ਸਾਮਾਨ ਖਰੀਦ ਕੇ ਲਿਆਉਣਾ ਹੈ ਪਰ ਜਦੋਂ ਲੜਕੀ ਦੇਰ ਰਾਤ ਤੱਕ ਘਰ ਨਾ ਪੁੱਜੀ ਤਾਂ ਉਸ ਦੀ ਕਾਫੀ ਤਲਾਸ਼ ਕੀਤੀ ਗਈ। ਬਾਅਦ 'ਚ ਪਤਾ ਲੱਗਾ ਕਿ ਉਸ ਦਾ ਭਾਣਜਾ ਜੋ ਅਕਸਰ ਹੀ ਘਰ ਆਉਂਦਾ-ਜਾਂਦਾ ਸੀ, ਉਸੇ ਦਿਨ ਤੋਂ ਗਾਇਬ ਹੈ ਅਤੇ ਉਨ੍ਹਾਂ ਦੇ ਪ੍ਰੇਮ ਪ੍ਰਸੰਗ ਦਾ ਖੁਲਾਸਾ ਵੀ ਹੋ ਗਿਆ।
ਮਾਸੀ-ਭਾਣਜਾ ਫਰਾਰ ਹੋਣ ਦੀ ਖ਼ਬਰ ਭਾਵੇਂ ਸ਼ਹਿਰ ਵਿਚ ਅੱਗ ਵਾਂਗ ਫੈਲ ਗਈ ਹੈ ਪਰ ਪੀੜਤ ਪਰਿਵਾਰ ਨਾਮੋਸ਼ੀ ਦਾ ਮਾਰਿਆ ਪੁਲਸ-ਪ੍ਰਸ਼ਾਸਨ ਅਤੇ ਸਰਕਾਰੇ-ਦਰਬਾਰੇ ਪਹੁੰਚ ਕਰਨ ਤੋਂ ਕੰਨੀ ਕਤਰਾ ਰਿਹਾ ਹੈ ਅਤੇ ਆਪਣੀ ਦਾਅ 'ਤੇ ਲੱਗੀ ਇੱਜ਼ਤ ਨੂੰ ਬਚਾਉਣ ਲਈ ਕਿਸੇ ਹੋਰ ਲੜਕੀ ਦੀ ਸ਼ਾਦੀ ਮੰਗੇਤਰ ਲੜਕੇ ਨਾਲ ਕਰਨ ਦੀ ਸੋਚ ਰਿਹਾ ਹੈ, ਜਿਸ ਦੀ ਸ਼ਹਿਰ ਵਿਚ ਖੂਬ ਚਰਚਾ ਹੈ।
ਏ. ਟੀ. ਐੱਮ. ਕਾਰਡ ਬਦਲ ਕੇ ਲੋਕਾਂ ਨੂੰ ਠੱਗਣ ਵਾਲਾ ਚੜ੍ਹਿਆ ਪੁਲਸ ਹੱਥੇ, ਦੂਜਾ ਫਰਾਰ
NEXT STORY