ਮਾਮਲਾ ਹੱਥੋਪਾਈ ਹੁੰਦਿਆਂ ਗੁਰਸਿੱਖ ਬਜ਼ੁਰਗ ਦੀ ਦਾੜ੍ਹੀ ਪੁੱਟਣ ਦਾ
ਸੰਗਤ ਮੰਡੀ(ਮਨਜੀਤ)-ਪਿੰਡ ਝੁੰਬਾ ਵਿਖੇ ਪਾਰਟੀਬਾਜ਼ੀ ਦੀ ਰੰਜਿਸ਼ ਕਾਰਨ ਸਾਬਕਾ ਸਰਪੰਚ ਤੇ ਇਕ ਗੁਰਸਿੱਖ ਬਜ਼ੁਰਗ 'ਚ ਹੋਈ ਹੱਥੋਪਾਈ ਨਾਲ ਜਿਥੇ ਸਾਬਕਾ ਸਰਪੰਚ ਵੱਲੋਂ ਬਜ਼ੁਰਗ ਦੀ ਦਾੜ੍ਹੀ ਪੁੱਟ ਦਿੱਤੀ ਗਈ, ਉਥੇ ਬਜ਼ੁਰਗ ਵੱਲੋਂ ਵੀ ਸਾਬਕਾ ਸਰਪੰਚ ਦੀ ਕੁੱਟ-ਮਾਰ ਕੀਤੀ ਗਈ। ਪੁਲਸ ਵੱਲੋਂ ਦੋਵੇਂ ਧਿਰਾਂ ਦੇ ਬਿਆਨਾਂ 'ਤੇ ਕ੍ਰਾਸ ਕੇਸ ਪਾ ਦਿੱਤਾ ਗਿਆ ਹੈ। ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰਸਿੱਖ ਬਜ਼ੁਰਗ ਉਜਾਗਰ ਸਿੰਘ ਪੁੱਤਰ ਕ੍ਰਿਪਾਲ ਸਿੰਘ ਅਤੇ ਪਿੰਡ ਦੇ ਸਾਬਕਾ ਸਰਪੰਚ ਸੁਖਚਰਨ ਸਿੰਘ ਪੁੱਤਰ ਜਗਰਾਜ ਸਿੰਘ ਦੀ ਪਾਰਟੀਬਾਜ਼ੀ ਨੂੰ ਲੈ ਕੇ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ। ਉਨ੍ਹਾਂ ਕਿਹਾ ਕਿ ਜਦੋਂ ਉਜਾਗਰ ਸਿੰਘ ਪਿੰਡ 'ਚ ਦੁਕਾਨ 'ਤੇ ਬਿਸਕੁਟ ਬਣਾ ਰਿਹਾ ਸੀ ਤਾਂ ਉਥੇ ਸਾਬਕਾ ਸਰਪੰਚ ਸੁਖਚਰਨ ਸਿੰਘ ਦੇ ਆ ਜਾਣ 'ਤੇ ਦੋਵਾਂ 'ਚ ਤੂੰ-ਤੂੰ ਮੈਂ-ਮੈਂ ਹੁੰਦਿਆਂ ਹੱਥੋਪਾਈ ਹੋ ਗਈ। ਸੁਖਚਰਨ ਸਿੰਘ ਵੱਲੋਂ ਜਿਥੇ ਬਜ਼ੁਰਗ ਦੀ ਦਾੜ੍ਹੀ ਪੁੱਟ ਦਿੱਤੀ ਗਈ, ਉਥੇ ਬਜ਼ੁਰਗ ਵੱਲੋਂ ਵੀ ਸਰਪੰਚ ਦੇ ਸੱਟ ਮਾਰ ਦਿੱਤੀ ਗਈ। ਪੁਲਸ ਵੱਲੋਂ ਦੋਵੇਂ ਧਿਰਾਂ ਦੇ ਬਿਆਨਾਂ 'ਤੇ ਕ੍ਰਾਸ ਕੇਸ ਦਰਜ ਕਰ ਦਿੱਤਾ ਗਿਆ ਹੈ ਪਰ ਇਸ ਮਾਮਲੇ 'ਚ ਹਾਲੇ ਤੱਕ ਕਿਸੇ ਵਿਅਕਤੀ ਦੀ ਗ੍ਰਿਫ਼ਤਾਰੀ ਨਹੀਂ ਹੋਈ।
ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ, 1 ਫਰਾਰ
NEXT STORY