ਲੁਧਿਆਣਾ(ਰਿਸ਼ੀ)-ਐੱਲ. ਪੀ. ਯੂ. ਦੀ 20 ਸਾਲਾ ਵਿਦਿਆਰਥਣ ਨਾਲ ਬੁੱਧਵਾਰ ਨੂੰ ਪ੍ਰਾਈਵੇਟ ਬੱਸ ਵਿਚ ਕੰਡਕਟਰ ਨੇ ਛੇੜਛਾੜ ਕੀਤੀ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਰਾਜਗੁਰੂ ਨਗਰ ਦੀ ਰਹਿਣ ਵਾਲੀ ਵਿਦਿਆਰਥਣ ਦੀ ਸ਼ਿਕਾਇਤ 'ਤੇ ਕੰਡਕਟਰ ਅਮਰਜੀਤ ਸਿੰਘ (35) ਨਿਵਾਸੀ ਹੁਸ਼ਿਆਰਪੁਰ ਖਿਲਾਫ ਕੇਸ ਦਰਜ ਕੀਤਾ ਹੈ। ਇੰਸਪੈਕਟਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਵਿਦਿਆਰਥਣ ਨੇ ਦੱਸਿਆ ਕਿ ਉਹ ਕਾਲਜ ਤੋਂ ਲੁਧਿਆਣਾ ਆਉਣ ਲਈ ਉਕਤ ਬੱਸ 'ਚ ਬੈਠੀ ਸੀ। ਜਲੰਧਰ ਬਾਈਪਾਸ ਤੱਕ ਤਾਂ ਉਹ ਬੱਸ ਵਿਚ ਪਿਛਲੀ ਸੀਟ 'ਤੇ ਹੀ ਬੈਠ ਕੇ ਆਈ ਪਰ ਉਥੇ ਬੱਸ ਪਹੁੰਚਣ 'ਤੇ ਕੰਡਕਟਰ ਨੇ ਅੱਗੇ ਡਰਾਈਵਰ ਸੀਟ ਕੋਲ ਆ ਕੇ ਬੈਠਣ ਲਈ ਕਿਹਾ ਅਤੇ ਉਥੇ ਛੇੜਛਾੜ ਕਰਨ ਲੱਗ ਪਿਆ, ਜਿਸ ਦੇ ਬਾਅਦ ਪੁਲਸ ਨੂੰ ਸ਼ਿਕਾਇਤ ਦਿੱਤੀ।
ਕਿਸਾਨਾਂ ਜੇਤਲੀ ਦਾ ਪੁਤਲਾ ਫੂਕਿਆ
NEXT STORY