ਜਲੰਧਰ (ਭਾਸ਼ਾ)-ਓਡਿਸ਼ਾ, ਉੱਤਰ ਪ੍ਰਦੇਸ਼, ਪੰਜਾਬ ਤੇ ਹਰਿਆਣਾ ਨੇ ਐਤਵਾਰ ਨੂੰ ਇੱਥੇ ਜੂਨੀਅਰ ਪੁਰਸ਼ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਦੇ ਡਵੀਜ਼ਨ-ਏ ਵਿਚ ਜਿੱਤ ਹਾਸਲ ਕੀਤੀ ਜਦਕਿ ਚੰਡੀਗੜ੍ਹ ਤੇ ਦਿੱਲੀ ਜਿੱਤ ਨਾਲ ਡਵੀਜ਼ਨ-ਸੀ ਵਿਚ ਪ੍ਰਮੋਟ ਹੋ ਗਏ।
ਡਵੀਜ਼ਨ-ਏ ਦੇ ਪਹਿਲੇ ਮੁਕਾਬਲੇ ਵਿਚ ਓਡਿਸ਼ਾ ਨੇ ਇਕ ਗੋਲ ਨਾਲ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਕਰਨਾਟਕ ਨੂੰ 2-1 ਨਾਲ ਹਰਾ ਦਿੱਤਾ। ਹਰਿਆਣਾ ਨੇ ਪੂਲ-ਸੀ ਵਿਚ ਮਣੀਪੁਰ ’ਤੇ 5-0 ਨਾਲ ਜਿੱਤ ਦਰਜ ਕੀਤੀ। ਪੂਲ-ਬੀ ਵਿਚ ਉੱਤਰ ਪ੍ਰਦੇਸ਼ ਨੇ ਝਾਰਖੰਡ ਨੂੰ 2-0 ਨਾਲ ਹਰਾ ਦਿੱਤਾ। ਪੂਲ-ਏ ਵਿਚ ਪੰਜਾਬ ਨੇ ਮੱਧ ਪ੍ਰਦੇਸ਼ ਨੂੰ 3-2 ਨਾਲ ਹਰਾਇਆ। ਚੰਡੀਗੜ੍ਹ ਤੇ ਦਿੱਲੀ ਨੇ ਕ੍ਰਮਵਾਰ ਪੂਲ-ਏ ਤੇ ਪੂਲ-ਬੀ ਵਿਚ ਜਿੱਤ ਹਾਸਲ ਕਰਨ ਦੇ ਨਾਲ ਅਗਲੇ ਸਾਲ ਲਈ ਡਵੀਜ਼ਨ-ਏ ਵਿਚ ਸਥਾਨ ਹਾਸਲ ਕੀਤਾ। ਹਿਮਾਚਲ ਤੇ ਅਸਾਮ ਨੂੰ ਡਵੀਜ਼ਨ-ਸੀ ਵਿਚ ਰੈਲੀਗੇਟ ਕਰ ਦਿੱਤਾ ਗਿਆ।
ਨੀਰਜ ਚੋਪੜਾ ਨੇ ਜਿਊਰਿਖ ’ਚ ਡਾਈਮੰਡ ਲੀਗ 2025 ਫਾਈਨਲ ਲਈ ਕੀਤਾ ਕੁਆਲੀਫਾਈ
NEXT STORY