ਧੂਰੀ(ਸੰਜੀਵ ਜੈਨ)-ਥਾਣਾ ਸਦਰ ਧੂਰੀ ਵਿਖੇ ਇਕ ਵਿਆਹੁਤਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ, ਸੱਸ-ਸਹੁਰੇ ਅਤੇ ਇਕ ਹੋਰ ਵਿਅਕਤੀ ਖਿਲਾਫ ਦਾਜ ਲਈ ਕੁੱਟ-ਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਦਰਜ ਕੀਤੇ ਗਏ ਮਾਮਲੇ ਅਨੁਸਾਰ ਨੇੜਲੇ ਪਿੰਡ ਦੀ ਰਹਿਣ ਵਾਲੀ ਪੀੜਤਾ ਹਰਦੀਪ ਕੌਰ ਦਾ ਵਿਆਹ 25 ਜਨਵਰੀ 2015 ਨੂੰ ਪਿੰਡ ਬਾਗੜੀਆਂ ਦੇ ਰਣਵੀਰ ਸਿੰਘ ਪੁੱਤਰ ਬਲਦੇਵ ਸਿੰਘ ਨਾਲ ਹੋਇਆ ਸੀ। ਪੀੜਤਾ ਮੁਤਾਬਕ ਉਸ ਦੇ ਵਿਆਹ 'ਤੇ ਉਸ ਦੇ ਪਰਿਵਾਰ ਨੇ 25 ਲੱਖ ਰੁਪਏ ਖਰਚ ਕੀਤੇ ਅਤੇ 20 ਤੋਲੇ ਸੋਨਾ ਵੀ ਪਾਇਆ ਸੀ। ਪੀੜਤਾ ਨੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਆਪਣੇ ਸਹੁਰਿਆਂ 'ਤੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਕੁੱਟ-ਮਾਰ ਕਰਨ ਦੇ ਦੋਸ਼ ਲਾਏ। ਸਤੰਬਰ 2015 ਵਿਚ ਉਸ ਦੇ ਪਿਤਾ ਨੇ ਉਸ ਦਾ ਘਰ ਵਸਾਉਣ ਲਈ ਸਹੁਰੇ ਪਰਿਵਾਰ ਨੂੰ 3 ਲੱਖ ਰੁਪਏ ਹੋਰ ਦਿੱਤੇ। ਅਪ੍ਰੈਲ 2016 'ਚ ਪੀੜਤਾ ਵਲੋਂ ਇਕ ਲੜਕੀ ਨੂੰ ਜਨਮ ਦੇਣ ਤੋਂ ਬਾਅਦ ਸਹੁਰਾ ਪਰਿਵਾਰ ਉਸ ਨੂੰ ਹੋਰ ਤੰਗ-ਪ੍ਰੇਸ਼ਾਨ ਅਤੇ ਕੁੱਟ-ਮਾਰ ਕਰਨ ਕਰਨ ਲੱਗਾ ਪਿਆ ਅਤੇ ਵੱਡੀ ਗੱਡੀ ਮੰਗਣ ਲੱਗ ਪਿਆ। ਪੀੜਤਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਰਣਵੀਰ ਸਿੰਘ, ਸਹੁਰੇ ਬਲਦੇਵ ਸਿੰਘ, ਸੱਸ ਗੁਰਜੀਤ ਕੌਰ ਅਤੇ ਮੱਘਰ ਸਿੰਘ ਪੁੱਤਰ ਗੁੱਜਰ ਸਿੰਘ ਵਾਸੀ ਬਾਗੜੀਆਂ (ਅਮਰਗੜ੍ਹ) ਖਿਲਾਫ ਥਾਣਾ ਸਦਰ ਧੂਰੀ ਵਿਖੇ ਦਾਜ ਲਈ ਕੁੱਟ-ਮਾਰ ਕਰਨ ਅਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।
ਐਕਸਰਸਾਈਜ਼ ਕਰਦੇ ਸਮੇਂ ਡੀ. ਸੀ. ਪੀ. ਰਾਜਿੰਦਰ ਸਿੰਘ ਚੱਕਰ ਖਾ ਕੇ ਡਿੱਗੇ
NEXT STORY