ਮੰਡੀ ਲਾਧੂਕਾ(ਸੰਦੀਪ)—ਕੇ. ਬੀ. ਰਾਈਸ ਮਿੱਲਜ਼ 'ਚੋਂ 27-3-18 ਨੂੰ 600 ਗੱਟਾ ਚੌਲ ਜਿਸ ਦੀ ਕੀਮਤ ਲਗਭਗ 21 ਲੱਖ ਦੇ ਕਰੀਬ ਲੋਡ ਹੋ ਕੇ ਇਕ ਟਰੱਕ, ਜੋ ਕਿ ਆਕਾਸ਼ ਟਰਾਂਸਪੋਰਟ ਜਲਾਲਾਬਾਦ ਦੀ ਜ਼ਿੰਮੇਵਾਰੀ 'ਤੇ ਅੰਮ੍ਰਿਤਸਰ ਦੀ ਫਰਮ ਏ. ਐੱਮ. ਡੀ. ਡੀ. ਨੂੰ ਜਾਣਾ ਸੀ ਪਰ ਟਰੱਕ ਚਾਲਕ ਨੇ ਉਕਤ ਚੌਲਾਂ ਦਾ ਗੱਟਾ ਫਰਮ ਲਿਜਾਣ ਦੀ ਥਾਂ ਰਸਤੇ 'ਚ ਮਿਲੀਭੁਗਤ ਕਰ ਕੇ ਵੇਚ ਦਿੱਤਾ, ਜਿਸ ਦਾ ਪਤਾ ਅਗਲੇ ਦਿਨ ਰਾਈਸ ਮਿੱਲਜ਼ ਦੇ ਮਾਲਕ ਸ਼ਰਨਦੀਪ ਸਿੰਘ ਨੂੰ ਅੰਮ੍ਰਿਤਸਰ ਦੀ ਪਾਰਟੀ ਵੱਲੋਂ ਫੋਨ ਕਰ ਕੇ ਚੌਲਾਂ ਦਾ ਟਰੱਕ ਨਾ ਆਉਣ 'ਤੇ ਲੱਗਾ। ਟਰੱਕ ਦੀ ਭਾਲ ਕੀਤੀ ਗਈ ਤਾਂ ਚੌਲਾਂ ਦੇ ਚੋਰੀ ਹੋਣ ਦਾ ਸ਼ੱਕ ਕੀਤਾ ਗਿਆ। ਇਸ ਬਾਬਤ ਜਿਸ ਟਰੱਕ 'ਚੋਂ ਮਾਲ ਲੋਡ ਕੀਤਾ ਗਿਆ ਸੀ, ਉਸ ਟਰੱਕ 'ਤੇ ਡਰਾਈਵਰ ਦਾ ਕੋਈ ਪਤਾ ਨਹੀਂ ਲਗ ਸਕਿਆ। ਇਸ ਉਪਰੰਤ ਮੰਡੀ ਲਾਧੂਕਾ ਦੇ ਪੁਲਸ ਚੌਕੀ ਇੰਚਾਰਜ ਹਰਬੰਸ ਸਿੰਘ ਨੂੰ ਸੂਚਿਤ ਕੀਤਾ ਗਿਆ ਤੇ ਉਨ੍ਹਾਂ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਕੇ ਟਰੱਕ ਦੀ ਭਾਲ ਜਾਰੀ ਕਰ ਦਿੱਤੀ ਗਈ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਕੇ ਕਾਰਵਾਈ ਕੀਤੀ ਜਾਵੇਗੀ।
ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 1 ਦੀ ਮੌਤ
NEXT STORY