ਫਿਲੌਰ(ਭਾਖਡ਼ੀ)- ਬੀਤੇ ਦਿਨ ਮਈਆ ਭਗਵਾਨ ਦੇ ਡੇਰੇ ’ਤੇ ਬੱਚੇ ਚੋਰੀ ਕਰਨ ਵਾਲਾ ਗਿਰੋਹ ਅਤੇ ਜੇਬਾ ਕਤਰਾ ਗਿਰੋਹ ਸਰਗਰਮ ਰਹੇ। ਬੱਚੇ ਚੋਰੀ ਕਰਨ ਵਾਲਾ ਗਿਰੋਹ 4 ਮਹੀਨਿਅਾਂ ਦੇ ਬੱਚੇ ਨੂੰ ਚੁੱਕ ਕੇ ਲੈ ਗਿਆ। ਇਸੇ ਦੌਰਾਨ ਪਾਕੇਟਮਾਰਾਂ ਨੇ ਮੱਥਾ ਟੇਕਣ ਆਏ ਤਿੰਨ ਵਿਅਕਤੀਆਂ ਦੇ ਮੋਬਾਇਲ ਅਤੇ ਇਕ ਵਿਅਕਤੀ ਦਾ ਪਰਸ ਕੱਢ ਲਿਆ, ਜਿਸ ਵਿਚ 4 ਹਜ਼ਾਰ ਰੁਪਏ ਸਨ। ਸੂਚਨਾ ਮੁਤਾਬਕ ਸਥਾਨਕ ਸ਼ਹਿਰ ਦੇ ਮੇਨ ਜੀ. ਟੀ. ਰੋਡ ’ਤੇ ਸਥਿਤ ਮਈਆ ਭਗਵਾਨ ਦਾ ਦਰਬਾਰ, ਜਿੱਥੇ ਹਰ ਵੀਰਵਾਰ ਸੂਬੇ ਭਰ ਤੋਂ 20 ਹਜ਼ਾਰ ਦੇ ਲਗਭਗ ਲੋਕ ਮੱਥਾ ਟੇਕਣ ਤੇ ਚਾਦਰ ਚਡ਼੍ਹਾਉਣ ਆਉਂਦੇ ਹਨ। ਬੀਤੇ ਦਿਨ ਇਸ ਦਰਬਾਰ ਵਿਚ ਬੱਚਾ ਚੋਰੀ ਕਰਨ ਵਾਲਾ ਗਿਰੋਹ ਅਤੇ ਚੋਰ ਪੂਰੀ ਤਰ੍ਹਾਂ ਸਰਗਰਮ ਰਹੇ। ਦਰਬਾਰ ਦੇ ਬਾਹਰ ਫਡ਼੍ਹੀ ਲਾ ਕੇ ਪ੍ਰਸ਼ਾਦ ਦਾ ਸਾਮਾਨ ਵੇਚਣ ਵਾਲੀ ਅੌਰਤ ਸੌਦਾਗਰ ਪਤਨੀ ਸੁਸ਼ੀਲ ਕੁਮਾਰ ਆਪਣੇ ਦੋ ਬੱਚਿਆਂ ਵੱਡੀ ਲਡ਼ਕੀ ਢਾਈ ਸਾਲ ਅਤੇ ਛੋਟਾ ਬੇਟਾ ਚਾਰ ਮਹੀਨੇ ਦੇ ਨਾਲ ਦੁਕਾਨ ਸਜਾ ਕੇ ਬੈਠੀ ਸੀ ਕਿ ਦੁਪਹਿਰ ਢਾਈ ਵਜੇ ਦੇ ਕਰੀਬ ਉਸ ਨੂੰ ਭੁੱਖ ਲੱਗੀ ਤੇ ਉਹ ਸੌਂ ਰਹੇ ਚਾਰ ਮਹੀਨਿਅਾਂ ਦੇ ਬੱਚੇ ਨੂੰ ਆਪਣੀ ਭੈਣ ਕੋਲ ਛੱਡ ਕੇ ਖੁਦ ਲੰਗਰ ਲੈਣ ਚਲੀ ਗਈ। ਲੰਗਰ ਸਥਾਨ ’ਤੇ ਲੋਕਾਂ ਦੀ ਜ਼ਿਆਦਾ ਭੀਡ਼ ਦੇਖ ਕੇ ਜਿਉਂ ਹੀ ਉਹ ਵਾਪਸ ਆਪਣੇ ਅੱਡੇ ’ਤੇ ਪੁੱਜੀ ਤਾਂ ਉੱਥੇ ਉਸ ਦੀ ਢਾਈ ਸਾਲ ਦੀ ਲਡ਼ਕੀ ਇਕੱਲੀ ਬੈਠੀ ਸੀ, ਜਦੋਂਕਿ ਉਸ ਦਾ ਚਾਰ ਮਹੀਨਿਅਾਂ ਦਾ ਬੇਟਾ ਗਾਇਬ ਸੀ। ਛੋਟੇ ਬੱਚੇ ਨੂੰ ਚੁੱਕ ਕੇ ਲਿਜਾਣ ਦੀ ਘਟਨਾ ਦਾ ਪਤਾ ਲੱਗਦੇ ਹੀ ਦਰਬਾਰ ਵਿਚ ਤਾਇਨਾਤ ਸਾਰੇ ਸੇਵਾਦਾਰ ਉਸ ਨੂੰ ਲੱਭਣ ਲਈ ਹਰ ਪਾਸੇ ਫੈਲ ਗਏ ਪਰ ਕਿਸੇ ਨੂੰ ਵੀ ਬੱਚਾ ਨਾ ਮਿਲਿਆ। ਆਪਣੇ ਬੱਚੇ ਨੂੰ ਲੱਭਣ ਲਈ ਉਸ ਦੀ ਮਾਂ ਦਰ-ਦਰ ਭਟਕ ਰਹੀ ਸੀ। ਸਥਾਨਕ ਪੁਲਸ ਨੇ ਅੌਰਤ ਦੀ ਸ਼ਿਕਾਇਤ ’ਤੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਦਰਬਾਰ ਵਿਚ ਤਾਇਨਾਤ ਸੇਵਾਦਾਰ ਨੇ ਦੱਸਿਆ ਕਿ ਬੀਤੇ ਦਿਨ ਚੋਰ ਵੀ ਪੂਰੀ ਤਰ੍ਹਾਂ ਦਰਬਾਰ ਵਿਚ ਸਰਗਰਮ ਸਨ। ਉਨ੍ਹਾਂ ਨੇ ਦਰਸ਼ਨ ਕਰਨ ਆਏ ਤਿੰਨ ਵਿਅਕਤੀਆਂ ਦੇ ਮੋਬਾਇਲ ਫੋਨ ਕੱਢ ਲਏ ਜਦੋਂਕਿ ਇਕ ਵਿਅਕਤੀ ਦਾ ਮੱਥਾ ਟੇਕਦੇ ਸਮੇਂ ਪਰਸ ਕੱਢ ਲਿਆ, ਜਿਸ ਵਿਚ 4 ਹਜ਼ਾਰ ਰੁਪਏ ਸਨ। ਲੋਕਾਂ ਨੇ ਮੰਗ ਕੀਤੀ ਕਿ ਦਰਬਾਰ ਵਿਚ ਹਰ ਵੀਰਵਾਰ ਨੂੰ ਸੂਬੇ ਭਰ ਤੋਂ ਲੋਕ ਮੱਥਾ ਟੇਕਣ ਆਉਂਦੇ ਹਨ। ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਉੱਥੇ ਪੁਲਸ ਫੋਰਸ ਤਾਇਨਾਤ ਕੀਤੀ ਜਾਵੇ, ਜਿਸ ਨਾਲ ਅੱਗੇ ਤੋਂ ਕੋਈ ਹੋਰ ਵੱਡਾ ਹਾਦਸਾ ਨਾ ਵਾਪਰ ਸਕੇ।
ਦਫਤਰੀ ਕਰਮਚਾਰੀਅਾਂ ਨੇ ਕੀਤੀ ਇਕ ਦਿਨ ਦੀ ਕਲਮ ਛੋਡ਼ ਹਡ਼ਤਾਲ
NEXT STORY