ਲੁਧਿਆਣਾ (ਜੋਸ਼ੀ): ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਵੱਲੋਂ ਅੱਜ ਰਾਜ ਸਭਾ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਭਰ ਦੇ 16 ਹੋਰ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਅਪਰਾਧ ਦਰ ਘੱਟ ਹੈ। ਲੁਧਿਆਣਾ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਵੱਲੋਂ ਦੇਸ਼ ਵਿੱਚ ਅਪਰਾਧ ਦਰ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਨੇ ਅਪਰਾਧ ਦੇ ਅੰਕੜੇ ਪੇਸ਼ ਕੀਤੇ। ਅਰੋੜਾ ਨੇ ਪੁੱਛਿਆ ਸੀ ਕਿ ਪਿਛਲੇ ਪੰਜ ਸਾਲਾਂ ਵਿੱਚ ਦੇਸ਼ ਵਿੱਚ ਅਪਰਾਧ ਦਰ ਵਿੱਚ ਕੀ ਫਰਕ ਆਇਆ ਹੈ, ਨਾਲ ਹੀ ਰਾਜ-ਵਾਰ ਅਤੇ ਸ਼੍ਰੇਣੀ-ਵਾਰ ਵੇਰਵੇ ਮੰਗੇ ਸਨ। ਪ੍ਰਤੀ 1,00,000 ਆਬਾਦੀ ਪਿੱਛੇ ਸਭ ਤੋਂ ਵੱਧ ਸਾਲਾਨਾ ਅਪਰਾਧ ਦਰ ਵਾਲੇ ਸੂਬਿਆਂ ਦੀ ਸੂਚੀ ਵਿੱਚ ਪੰਜਾਬ 17ਵੇਂ ਸਥਾਨ 'ਤੇ ਹੈ। ਪੰਜਾਬ ਵਿੱਚ ਅਪਰਾਧ ਦਰ 242.0 ਹੈ, ਜੋ ਕਿ ਕਰਨਾਟਕ ਵਿੱਚ 244.4, ਹਿਮਾਚਲ ਪ੍ਰਦੇਸ਼ ਵਿੱਚ 254.3, ਮਿਜ਼ੋਰਮ ਵਿੱਚ 262.2, ਉੱਤਰ ਪ੍ਰਦੇਸ਼ ਵਿੱਚ 262.4, ਉੱਤਰਾਖੰਡ ਵਿੱਚ 304.9, ਉੜੀਸਾ ਵਿੱਚ 339.4, ਰਾਜਸਥਾਨ ਵਿੱਚ 357.6, ਛੱਤੀਸਗੜ੍ਹ 373.7, ਅਸਾਮ ਵਿਚ 379.0, ਆਂਧਰਾ ਪ੍ਰਦੇਸ਼ ਵਿਚ 420.4, ਤੇਲੰਗਾਨਾ ਵਿਚ 420.5, ਮਹਾਰਾਸ਼ਟਰ ਵਿਚ 433.5, ਮੱਧ ਪ੍ਰਦੇਸ਼ ਵਿਚ 560.8, ਹਰਿਆਣਾ ਵਿਚ 697.3, ਤਾਮਿਲਨਾਡੂ ਵਿਚ 989.5, ਗੁਜਰਾਤ ਵਿਚ 1044.2 और ਕੇਰਲ ਵਿਚ 1477.2 ਦੇ ਮੁਕਾਬਲੇ ਬਿਹਤਰ ਹੈ।
ਇਹ ਵੀ ਪੜ੍ਹੋ- ਪਾਣੀ ਨੂੰ ਲੈ ਕੇ ਰਾਹਤ ਦੀ ਖ਼ਬਰ, ਪੰਜਾਬ 'ਚ ਆਰਸੈਨਿਕ ਪ੍ਰਭਾਵਿਤ ਖੇਤਰਾਂ 'ਚ ਆਈ 15 ਫ਼ੀਸਦੀ ਗਿਰਾਵਟ
ਮੰਤਰੀ ਨੇ ਭਾਰਤੀ ਦੰਡਾਵਲੀ (ਆਈ. ਪੀ. ਸੀ. ) ਅਤੇ ਵਿਸ਼ੇਸ਼ ਅਤੇ ਸਥਾਨਕ ਕਾਨੂੰਨਾਂ (ਐੱਸ. ਐੱਲ. ਐੱਲ.) ਦੇ ਤਹਿਤ ਵੱਖ-ਵੱਖ ਪਹਿਚਾਣਯੋਗ ਅਪਰਾਧਾਂ ਲਈ ਅਪਰਾਧ ਦਰ ਦੇ ਰਾਜ-ਵਾਰ ਵੇਰਵੇ ਦਿੱਤੇ। ਅੰਕੜਿਆਂ ਮੁਤਾਬਕ ਸਭ ਤੋਂ ਵੱਧ ਅਪਰਾਧ ਦਰ (1477.2) ਕੇਰਲ ਵਿੱਚ ਮੌਜੂਦ ਹੈ ਅਤੇ ਸਭ ਤੋਂ ਘੱਟ ਅਪਰਾਧ ਦਰ (67.2) ਨਾਗਾਲੈਂਡ ਵਿੱਚ ਮੌਜੂਦ ਹੈ। ਪੰਜਾਬ ਵਿੱਚ ਗੁਆਂਢੀ ਸੂਬੇ ਹਰਿਆਣਾ (697.3), ਰਾਜਸਥਾਨ (254.3) ਅਤੇ ਹਿਮਾਚਲ ਪ੍ਰਦੇਸ਼ (357.6) ਦੇ ਮੁਕਾਬਲੇ ਅਪਰਾਧ ਦਰ 242.0 ਸੀ। ਉਨ੍ਹਾਂ ਆਸ ਪ੍ਰਗਟਾਈ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਚੁੱਕੇ ਜਾ ਰਹੇ ਸਖ਼ਤ ਕਦਮਾਂ ਨਾਲ ਅਪਰਾਧ ਦਰ ਵਿੱਚ ਹੋਰ ਸੁਧਾਰ ਹੋਵੇਗਾ। ਉਨ੍ਹਾਂ ਸਪੱਸ਼ਟ ਕਿਹਾ ਕਿ ਕੁਝ ਅਣਸੁਖਾਵੀਂ ਘਟਨਾਵਾਂ ਨੂੰ ਛੱਡ ਕੇ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।
ਇਹ ਵੀ ਪੜ੍ਹੋ- ਜ਼ੀਰਾ 'ਚ 13 ਸਾਲਾ ਮਾਸੂਮ ਨੂੰ ਜੀਜੇ ਨੇ ਦਿੱਤੀ ਸੀ ਦਰਦਨਾਕ ਮੌਤ, ਵਜ੍ਹਾ ਜਾਣ ਪੈਰਾਂ ਹੇਠੋਂ ਖਿਸਕੇਗੀ ਜ਼ਮੀਨ
ਅਰੋੜਾ ਨੇ ਕਿਹਾ ਕਿ ਸੂਬਾ ਸਰਕਾਰ ਹਰ ਕੀਮਤ 'ਤੇ ਅਮਨ-ਕਾਨੂੰਨ ਨੂੰ ਬਣਾਈ ਰੱਖਣ ਲਈ ਹਰ ਸੰਭਵ ਯਤਨ ਕਰ ਰਹੀ ਹੈ। “ਸਮਾਜ ਵਿਰੋਧੀ” ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸੂਬੇ ਦੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨਸ਼ਿਆਂ ਦੀ ਅਲਾਮਤ ਨੂੰ ਠੱਲ੍ਹ ਪਾਉਣ ਲਈ ਵੀ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਸਾਂਸਦ ਸੰਜੀਵ ਨੇ ਆ ਸੂਬੇ ਵਿੱਚ ਅਪਰਾਧ ਦਰ ਹੋਰ ਘਟੇਗੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਸਮੇਤ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਖੇਡ ਮੇਲਿਆਂ ਵਰਗੀਆਂ ਖੇਡ ਗਤੀਵਿਧੀਆਂ ਵਿੱਚ ਸ਼ਾਮਲ ਕਰਕੇ ਉਨ੍ਹਾਂ ਦਾ ਧਿਆਨ ਰਚਨਾਤਮਕ ਗਤੀਵਿਧੀਆਂ ਵੱਲ ਮੋੜਨ ਦੀ ਕੋਸ਼ਿਸ਼ ਕਰ ਰਹੀ ਹੈ, ਇਸ ਲਈ ਸੂਬਾ ਸਰਕਾਰ ਖੇਡਾਂ ਨੂੰ ਵੱਡੇ ਪੱਧਰ ’ਤੇ ਉਤਸ਼ਾਹਿਤ ਕਰ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਜ਼ੀਰਾ 'ਚ 13 ਸਾਲਾ ਮਾਸੂਮ ਨੂੰ ਜੀਜੇ ਨੇ ਦਿੱਤੀ ਸੀ ਦਰਦਨਾਕ ਮੌਤ, ਵਜ੍ਹਾ ਜਾਣ ਪੈਰਾਂ ਹੇਠੋਂ ਖਿਸਕੇਗੀ ਜ਼ਮੀਨ
NEXT STORY