ਲੁਧਿਆਣਾ : ਪੰਜਾਬ ਦੀਆਂ ਜੇਲਾਂ ਦੀ ਸੁਰੱਖਿਆ ਦਾ ਜ਼ਿੰਮਾ ਹੌਲੀ-ਹੌਲੀ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਸੌਂਪਿਆ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਲੁਧਿਆਣਾ ਤੋਂ ਕੀਤੀ ਗਈ ਹੈ। ਸੀ. ਆਰ. ਪੀ. ਐੱਫ. ਦੇ ਜਵਾਨ 27 ਨਵੰਬਰ ਨੂੰ ਲੁਧਿਆਣਾ ਦੀ ਸੈਂਟਰਲ ਜੇਲ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਣਗੇ। 26 ਨਵੰਬਰ ਨੂੰ 79 ਸੀ. ਆਰ. ਪੀ. ਐੱਫ. ਦੇ ਜਵਾਨਾਂ ਦੀ ਬਟਾਲੀਅਨ ਲੁਧਿਆਣਾ ਪੁੱਜ ਜਾਵੇਗੀ। ਲੁਧਿਆਣਾ 'ਚ ਕੁਝ ਸਮਾਂ ਪਹਿਲਾਂ ਕੈਦੀਆਂ ਵਲੋਂ ਹੰਗਾਮਾ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਕੇਂਦਰ ਤੋਂ ਸੀ. ਆਰ. ਪੀ. ਐੱਫ. ਦੇ ਜਵਾਨ ਤਾਇਨਾਤ ਕਰਨ ਦੀ ਮੰਗ ਕੀਤੀ ਸੀ, ਜਿਸ ਨੂੰ ਕੇਂਦਰ ਨੇ ਮੰਨ ਲਿਆ ਹੈ।
ਸ਼ਹਿਰ ਦੀ ਸੈਂਟਰਲ ਜੇਲ 'ਚ ਲਗਾਤਾਰ ਮੋਬਾਇਲ ਫੋਨ, ਨਸ਼ਾ ਅਤੇ ਹੋਰ ਸਮਾਨ ਮਿਲ ਰਿਹਾ ਹੈ। ਇਸ ਨੂੰ ਰੋਕਣ ਲਈ ਪੰਜਾਬ ਨੇ ਕੇਂਦਰ ਤੋਂ ਕੇਂਦਰੀ ਜੇਲਾਂ 'ਚ ਸੀ. ਆਰ. ਪੀ. ਐੱਫ. ਦੇ ਜਵਾਨ ਤਾਇਨਾਤ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ 6 ਜੇਲਾਂ 'ਚ ਕਮਾਂਡੋ ਦੇਣ ਦਾ ਫੈਸਲਾ ਲਿਆ ਹੈ। ਸੀ. ਆਰ. ਪੀ. ਐੱਫ. ਦੇ ਜਵਾਨ ਜੇਲ 'ਚ ਮੁੱਖ ਗੇਟ 'ਤੇ, ਡਿਊਢੀ 'ਤੇ ਤਾਇਨਾਤ ਰਹਿਣਗੇ, ਜਿੱਥੇ ਉਹ ਹਰ ਆਉਣ-ਜਾਣ ਵਾਲੇ ਵਿਅਕਤੀ, ਹਵਾਲਾਤੀ ਅਤੇ ਕੈਦੀਆਂ ਦੀ ਤਲਾਸ਼ੀ ਲੈਣਗੇ। ਜੇਲ 'ਚ ਬੈਰਕ, ਚੱਕੀ ਅਤੇ ਹੋਰ ਥਾਵਾਂ 'ਤੇ ਵੀ ਚੈਕਿੰਗ ਦੀ ਜ਼ਿੰਮੇਵਾਰੀ ਜਵਾਨਾਂ ਦੀ ਹੀ ਹੋਵੇਗੀ।
ਨਾਭਾ ਜੇਲ ਬ੍ਰੇਕ ਕਾਂਡ : ਸਾਜ਼ਿਸ਼ਕਰਤਾ ਰੋਮੀ ਨੂੰ ਹਾਂਗਕਾਂਗ ਤੋਂ ਲਿਆਉਣ ਦਾ ਰਸਤਾ ਸਾਫ਼
NEXT STORY