ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਾਟੋ ਕਲੇਸ਼ ਅਤੇ ਅੱਜ ਕਾਂਗਰਸ ਵਿਧਾਇਕ ਦਲ ਦੀ ਹੋ ਰਹੀ ਮੀਟਿੰਗ ਵਿਚਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀਆਂ ਅਟਕਲਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ 'ਤੇ ਹਮਲਾ ਬੋਲਿਆ ਹੈ।ਇਸ ਦੌਰਾਨ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਨੂੰ ਹੁਣ ਪਤਾ ਲੱਗਿਆ ਹੈ ਕਿ ਕੋਈ ਵੀ ਤਾਕਤ ਕਾਂਗਰਸ ਨੂੰ ਡੁੱਬਣ ਤੋਂ ਨਹੀਂ ਬਚਾ ਸਕਦੀ। ਇਸ ਲਈ ਵਾਰ-ਵਾਰ ਕੋਸ਼ਿਸ਼ ਹੁੰਦੀ ਹੈ ਕਿ ਕਦੀ ਪਾਰਟੀ ਦਾ ਪ੍ਰਧਾਨ ਤੇ ਕਦੀ ਪਾਰਟੀ ਦਾ ਸੀ.ਐੱਮ ਬਦਲ ਲਓ ਪਰ ਹੁਣ ਚੋਣਾਂ ਤਾਂ ਸਿਰ ’ਤੇ ਹਨ।ਉਨ੍ਹਾਂ ਕਿਹਾ ਕਿ ਜੇਕਰ ਹੁਣ ਇਹ ਨਵਾਂ ਮੁੱਖ ਮੰਤਰੀ ਬਣਾ ਲੈਂਦੇ ਹਨ ਤਾਂ ਇਨ੍ਹਾਂ ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਹਨ ਉਹ ਕੌਣ ਪੂਰੇ ਕਰੇਗਾ।
ਇਹ ਵੀ ਪੜ੍ਹੋ : ਕਾਂਗਰਸ ਤਖ਼ਤਾ ਪਲਟ ’ਤੇ ਵੇਖੋ ਕੀ ਬੋਲੇ ਬਰਿੰਦਰ ਢਿੱਲੋ
ਕਾਂਗਰਸ ਸਰਕਾਰ ਨੂੰ ਹੁਣ ਬਸ ਇਸ ਗੱਲ ਦੀ ਹੋੜ ਲੱਗੀ ਹੋਈ ਹੈ ਕਿ ਜਦੋਂ ਤੱਕ ਅਸੀਂ ਕੈਪਟਨ ਅਮਰਿੰਦਰ ਸਿੰਘ ਦਾ ਚਿਹਰਾ ਅੱਗੇ ਕਰਾਂਗੇ ਤਾਂ 90 ਹਜ਼ਾਰ ਕਰੋੜ ਦੇ ਕਰਜ਼ਾ ਮਆਫ਼ੀ ਦਾ ਵਾਅਦਾ, ਘਰ-ਘਰ ਨੌਕਰੀ ਦਾ ਵਾਅਦਾ, 4 ਹਫ਼ਤਿਆਂ ’ਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਅਤੇ ਗੁਟਕਾ ਸਾਹਿਬ ਦੀ ਕਸਮ ਵਰਗੇ ਮਾਮਲੇ ਸਾਹਮਣੇ ਆਉਂਦੇ ਰਹਿਣਗੇ। ਉਹ ਚਾਹੁੰਦੇ ਹਨ ਕਿ ਕਿਸੇ ਹੋਰ ਨੂੰ ਮੋਹਰਾ ਬਣਾ ਕੇ ਅੱਗੇ ਕੀਤਾ ਜਾਵੇ ਤੇ ਸਾਰਾ ਕੁੱਝ ਕੈਪਟਨ ਅਮਰਿੰਦਰ ਸਿੰਘ ਦੇ ਮੱਥੇ ਮੜਿਆ ਜਾਵੇ ਪਰ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਗਏ ਉਸ ਦੇ ਲਈ ਸੋਨੀਆ ਗਾਂਧੀ ਵੀ ਜ਼ਿੰਮੇਵਾਰ ਹਨ।
ਇਹ ਵੀ ਪੜ੍ਹੋ : ਜਲੰਧਰੋਂ ਗ੍ਰਿਫ਼ਤਾਰ ਕੀਤੇ ਗੁਰਮੁੱਖ ਰੋਡੇ ਦਾ ਸਾਥੀ ਗ੍ਰਿਫ਼ਤਾਰ, ਬਰਾਮਦ ਹੋਇਆ ਹਥਿਆਰਾਂ ਦਾ ਜ਼ਖ਼ੀਰਾ
ਕੈਪਟਨ ਜਾਂ ਸਿੱਧੂ ਇਸ ਬਾਰੇ ਫ਼ੈਸਲਾ ਹਾਈਕਮਾਨ ਦੇ ਹੱਥ : ਡਾ. ਅਮਰ ਸਿੰਘ
NEXT STORY