ਧੂਰੀ (ਜੈਨ)- ਧੂਰੀ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਦਲਵੀਰ ਸਿੰਘ ਗੋਲਡੀ ਨੇ ਲਾਇਵ ਹੋ ਕੇ ਜਿੱਥੇ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਨਾ ਦਿੱਤੇ ਜਾਣ ਨੂੰ ਲੈ ਕੇ ਆਪਣੀ ਨਾਰਾਜ਼ਗੀ ਦਾ ਇਜ਼ਹਾਰ ਕੀਤਾ, ਉੱਥੇ ਹੀ ਉਨ੍ਹਾਂ ਆਪਣੀ ਹੀ ਪਾਰਟੀ ਦੇ ਇਕ ਸੀਨੀਅਰ ਲੀਡਰ ’ਤੇ ਪਰਦੇ ਦੇ ਪਿੱਛੇ ਉਸ ਦਾ ਡਟਵਾਂ ਵਿਰੋਧ ਕਰਨ ਦਾ ਦੋਸ਼ ਵੀ ਲਾਇਆ।
ਸਾਬਕਾ ਵਿਧਾਇਕ ਦਲਵੀਰ ਗੋਲਡੀ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਸਮੇਂ-ਸਮੇਂ ’ਤੇ ਪਾਰਟੀ ਵੱਲੋਂ ਉਨ੍ਹਾਂ ਨੂੰ ਦਰਕਿਨਾਰ ਕਰਦੇ ਹੋਏ ਹੋਰਨਾਂ ਨੂੰ ਟਿਕਟਾਂ ਵੰਡੀਆਂ ਗਈਆਂ ਸਨ, ਬਾਵਜੂਦ ਇਸਦੇ ਉਨ੍ਹਾਂ ਪਾਰਟੀ ਨੂੰ ਕਦੇ ਵੀ ਨਮੋਸ਼ੀ ਦਾ ਮੂੰਹ ਨਹੀਂ ਦਿਖਾਇਆ ਅਤੇ ਹਮੇਸ਼ਾ ਪਾਰਟੀ ’ਚ ਰਹਿ ਕੇ ਪਾਰਟੀ ਦੇ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਦਰਕਿਨਾਰ ਕਰ ਜਿਨ੍ਹਾਂ ਆਗੂਆਂ ਨੂੰ ਪਾਰਟੀ ਨੇ ਸਮੇਂ-ਸਮੇਂ ’ਤੇ ਟਿਕਟਾਂ ਦਿੱਤੀਆਂ ਸਨ, ਉਹ ਆਗੂ ਪਾਰਟੀ ਦੀ ਪਿੱਠ ’ਚ ਛੁਰਾ ਮਾਰ ਕੇ ਹੋਰਨਾਂ ਪਾਰਟੀਆਂ ’ਚ ਜਾ ਰਲੇ ਹਨ।
ਇਹ ਵੀ ਪੜ੍ਹੋ- ਉਮੀਦਵਾਰਾਂ ਦੀ ਲਿਸਟ ਜਾਰੀ ਕਰਨ ਤੋਂ ਬਾਅਦ ਅਕਾਲੀ ਆਗੂ ਢੀਂਡਸਾ ਹੋਏ ਨਾਰਾਜ਼- 'ਸਾਡੇ ਨਾਲ ਖੇਡੀ ਗਈ ਸਿਆਸਤ'
ਉਨ੍ਹਾਂ ਇਸ ’ਤੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਜਦ ਪਾਰਟੀ ਲਈ ਔਖਾ ਸਮਾਂ ਸੀ ਤਾਂ ਸਾਰੇ ਲੀਡਰਾਂ ਨੇ ਲੋਕ ਸਭਾ ਚੋਣ ਲੜਣ ਤੋਂ ਇਨਕਾਰ ਕਰ ਦਿੱਤਾ ਸੀ, ਬਾਵਜੂਦ ਇਸ ਦੇ ਉਨ੍ਹਾਂ ਪਾਰਟੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਉਸ ਔਖੇ ਵੇਲੇ ਵੀ ਆਪਣੀ ਸਮਰੱਥਾ ਮੁਤਾਬਕ ਚੋਣ ਲੜੀ। ਪਰ ਹੁਣ ਜਦ ਪਾਰਟੀ ਲਈ ਮਾਹੌਲ ਸੁਖਦ ਹੈ ਅਤੇ ਆਮ ਹਾਲਾਤਾਂ ’ਚ ਚੋਣ ਹੋਣ ਜਾ ਰਹੀ ਹੈ ਤਾਂ ਪਾਰਟੀ ਵੱਲੋਂ ਹੋਰਨਾਂ ਨੂੰ ਟਿਕਟਾਂ ਦੇ ਕੇ ਉਨ੍ਹਾਂ ਨੂੰ ਅਣਦੇਖਾ ਕੀਤਾ ਹੈ। ਉਨ੍ਹਾਂ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਦਿੱਤੇ ਜਾਣ ’ਤੇ ਆਪਣੀ ਨਾਰਾਜ਼ਗੀ ਦੇ ਬਾਵਜੂਦ ਪਾਰਟੀ ਉਮੀਦਵਾਰ ਲਈ ਡੱਟ ਕੇ ਚੋਣ ਪ੍ਰਚਾਰ ਕਰਨ ਦੀ ਗੱਲ ਵੀ ਕਹੀ।
ਇਹ ਵੀ ਪੜ੍ਹੋ- ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਗੋਲ਼ੀਆਂ ਚਲਾ ਕੇ ਮਾਰੇ 2 ਪੁਲਸ ਅਫ਼ਸਰ, ਪੁਲਸ ਨੇ ਵੀ ਲੱਭ ਕੇ ਮਾਰਿਆ
ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਗੁਰਪਿਆਰ ਸਿੰਘ ਧੂਰਾ, ਕਾਲਾ ਢਢੋਗਲ ਤੇ ਗੋਲਡੀ ਕਾਕੜਾ (ਦੋਵੇਂ ਬਲਾਕ ਸੰਮਤੀ ਮੈਂਬਰ) ਬਲਾਕ ਸੰਮਤੀ ਮੈਂਬਰ ਸਨਮੀਕ ਹੈਨਰੀ ਲਹਿਰਾ, ਲੱਕੀ ਪੱਖੋਂ, ਰਣਧੀਰ ਲਹਿਰਾ, ਧੰਨਾ ਸਿੰਘ ਬਰਨਾਲਾ, ਤੇਜੀ ਕਮਾਲਪੁਰ ਦਿੜਬਾ, ਲਖਵਿੰਦਰ ਮਹਿਲਾਂ ਚੌਕ, ਕੌਂਸਲਰ ਰਾਜੀਵ ਚੌਧਰੀ ਧੂਰੀ, ਦਰਸ਼ਨ ਕੁਮਾਰ, ਇੰਦਰਪਾਲ ਕਹੇਰੂ, ਰਾਕੇਸ਼ ਕੁਮਾਰ, ਪ੍ਰੇਮ ਠੇਕੇਦਾਰ ਸਮੇਤ ਵੱਡੀ ਗਿਣਤੀ ’ਚ ਵਰਕਰ ਮੌਜੂਦ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਵੱਡੀ ਜਾਣਕਾਰੀ, ਇਨ੍ਹਾਂ ਤਾਰੀਖ਼ਾਂ ਲਈ ਅਲਰਟ ਜਾਰੀ
NEXT STORY