ਫਿਰੋਜ਼ਪੁਰ/ਜੈਤੋ, (ਮਲਹੋਤਰਾ, ਪਰਾਸ਼ਰ)– ਰੇਲਵੇ ਵਿਭਾਗ ਨੇ ਪੰਜਾਬ ਵਿਚ ਚੱਲ ਰਹੇ ਕਿਸਾਨ ਅੰਦੋਲਨਾਂ ਕਾਰਣ 15 ਜਨਵਰੀ ਤੱਕ ਦਰਭੰਗਾ-ਅੰਮ੍ਰਿਤਸਰ ਸਪੈਸ਼ਲ ਐਕਸਪ੍ਰੈੱਸ ਨੂੰ ਰੱਦ ਕਰ ਦਿੱਤਾ ਹੈ। ਉੱਤਰ ਰੇਲਵੇ ਹੈੱਡਕੁਆਰਟਰ ਵੱਲੋਂ ਜਾਰੀ ਸੂਚਨਾ ਅਨੁਸਾਰ ਦਰਭੰਗਾ-ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀ ਸਪੈਸ਼ਲ ਰੇਲਗੱਡੀ 05211, 05212 ਨੂੰ 15 ਜਨਵਰੀ ਤੱਕ ਰੱਦ ਕਰਨ ਤੋਂ ਇਲਾਵਾ ਨਾਂਦੇੜ-ਅੰਮ੍ਰਿਤਸਰ ਐਕਸਪ੍ਰੈੱਸ ਅਤੇ ਕੋਰਬਾ-ਅੰਮ੍ਰਿਤਸਰ ਐਕਸਪ੍ਰੈੱਸ ਨੂੰ ਅੰਬਾਲਾ ਸਟੇਸ਼ਨ ਤੋਂ ਵਾਪਸ ਭੇਜਿਆ ਜਾ ਰਿਹਾ ਹੈ। ਮੁੰਬਈ ਸੈਂਟਰਲ-ਅੰਮ੍ਰਿਤਸਰ ਐਕਸਪ੍ਰੈੱਸ, ਨਿਊ ਜਲਪਾਈਗੁੜੀ-ਅੰਮ੍ਰਿਤਸਰ ਐਕਸਪ੍ਰੈੱਸ, ਹਰਿਦੁਆਰ-ਅੰਮ੍ਰਿਤਸਰ ਐਕਸਪ੍ਰੈੱਸ, ਜੈ ਨਗਰ-ਅੰਮ੍ਰਿਤਸਰ ਐਕਸਪ੍ਰੈੱਸ ਰੇਲਗੱਡੀਆਂ ਨੂੰ ਬਿਆਸ ਤੋਂ ਸਿੱਧਾ ਅੰਮ੍ਰਿਤਸਰ ਭੇਜਣ ਦੀ ਬਜਾਏ ਬਿਆਸ ਤੋਂ ਵਾਇਆ ਤਰਨਤਾਰਨ-ਅੰਮ੍ਰਿਤਸਰ ਭੇਜਿਆ ਜਾ ਰਿਹਾ ਹੈ।
ਪਟਿਆਲਾ ’ਚ ਬਰਡ ਫਲੂ ਦੀ ਐਂਟਰੀ, ਪਿੰਡ ਰੱਖੜਾ ਨੇੜੇ ਮਿਲੀਆਂ ਸੈਂਕੜੇ ਮਰੀਆਂ ਮੁਰਗੀਆਂ
NEXT STORY