ਡੇਰਾਬੱਸੀ (ਅਨਿਲ) : ਪਿੰਡ ਮੀਰਪੁਰਾ ਦੇ 2 ਦਿਨਾਂ ਤੋਂ ਲਾਪਤਾ ਇਕ ਵਿਅਕਤੀ ਦੀ ਲਾਸ਼ ਜੜੌਤ ਨੇੜੇ ਪਾਣੀ 'ਚ ਤੈਰਦੀ ਮਿਲੀ, ਜਿਸ ਦੀ ਪਛਾਣ 45 ਸਾਲਾ ਜਸਵਿੰਦਰ ਸਿੰਘ ਪੁੱਤਰ ਸਾਹਬ ਸਿੰਘ ਵਜੋਂ ਹੋਈ ਹੈ। ਮ੍ਰਿਤਕ ਵਿਅਕਤੀ ਲਾਲੜੂ ਦੀ ਜੇ. ਸੀ. ਬੀ. ਐੱਲ. ਫੈਕਟਰੀ 'ਚ ਸੁਰੱਖਿਆ ਗਾਰਡ ਸੀ। ਪੁਲਸ ਨੇ ਦੱਸਿਆ ਕਿ ਜਸਵਿੰਦਰ 2 ਦਿਨ ਪਹਿਲਾਂ ਸ਼ਾਮ ਨੂੰ ਡਿਊਟੀ ’ਤੇ ਜਾਣ ਦਾ ਕਹਿ ਕੇ ਗਿਆ ਸੀ ਪਰ ਵਾਪਸ ਨਹੀਂ ਆਇਆ। ਉਹ ਪਹਿਲਾਂ ਵੀ ਕਈ ਦਿਨਾਂ ਤੋਂ ਬਿਨਾਂ ਦੱਸੇ ਘਰ ਨਹੀਂ ਆਉਂਦਾ ਸੀ।
ਉਹ ਸ਼ਰਾਬ ਦਾ ਬਹੁਤ ਆਦੀ ਸੀ। ਮੰਨਿਆ ਜਾ ਰਿਹਾ ਹੈ ਕਿ ਸ਼ਰਾਬ ਦੇ ਨਸ਼ੇ ’ਚ ਹਾਦਸੇ ਦਾ ਸ਼ਿਕਾਰ ਹੋ ਕੇ ਉਹ ਜੜੌਤ ਪੁਲੀ ਦੇ ਹੇਠਾਂ ਖੜ੍ਹੇ ਪਾਣੀ ’ਚ ਡਿੱਗ ਕੇ ਡੁੱਬ ਗਿਆ। ਦੋ ਦਿਨਾਂ ਬਾਅਦ ਲਾਸ਼ ਫੁਲ ਕੇ ਪਾਣੀ ਦੀ ਉਪਰਲੀ ਸਤ੍ਹਾ ’ਤੇ ਆ ਗਈ, ਜਿਸ ਤੋਂ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ’ਚ ਰੱਖਵਾਇਆ ਗਿਆ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ।
ਪੰਜਾਬ ਵਿਚ ਛੁੱਟੀਆਂ ਦਾ ਐਲਾਨ, ਸੂਬਾ ਸਰਕਾਰ ਨੇ ਜਾਰੀ ਕੀਤੀ ਸੂਚੀ
NEXT STORY