ਰੂਪਨਗਰ (ਸੱਜਣ ਸੈਣੀ)— ਸ਼੍ਰੀ ਚਮਕੌਰ ਸਾਹਿਬ ਮਾਰਗ 'ਤੇ ਸਥਿਤ ਪਿੰਡ ਰਾਮਪੁਰ ਬੇਟ ਝਮਲੂਟੀ ਵਿਖੇ ਉਸ ਸਮੇਂ ਮਾਹੌਲ ਤਨਾਅਪੂਰਨ ਹੋ ਗਿਆ ਜਦੋਂ ਪਿੰਡ ਵੱਲੋਂ ਸਿੰਘ ਸ਼ਹੀਦਾਂ ਦੀ ਸਮਾਧ ਦੇ ਨਾਲ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰਾਂ 'ਤੇ ਹਮਲਾ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸਤਿਕਾਰ ਕਮੇਟੀ ਦੇ 5 ਸਿੰਘ ਮੌਕੇ 'ਤੇ ਜਾਇਜ਼ਾ ਲੈਣ ਪਹੁੰਚੇ ਸਨ ਅਤੇ ਪ੍ਰਬੰਧਕਾਂ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ 'ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ ਕਰੀਬ ਤਿੰਨ ਮੈਂਬਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਇਜ਼ਾ ਲਿਆ।
ਅਖੰਡ ਪਾਠ ਕਰਵਾ ਰਹੇ ਪ੍ਰਬੰਧਕ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਗੁਰੂਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਤੋਂ ਆਗਿਆ ਲੈ ਕੇ ਉਕਤ ਸਥਾਨ 'ਤੇ ਪਾਠ ਰੱਖਵਾਏ ਹਨ, ਜਿਸ ਦਾ ਸਤਿਕਾਰ ਕਮੇਟੀ ਵੱਲੋਂ ਵਿਰੋਧ ਜਤਾਇਆ ਗਿਆ।
ਜ਼ਿਕਰਯੋਗ ਹੈ ਕਿ ਮੁੱਖ ਪ੍ਰਬੰਧਕ ਰਣਜੀਤ ਸਿੰਘ ਵੱਲੋਂ ਹਰ ਸਾਲ ਸਮਾਧ ਵਾਲੇ ਸਥਾਨ ਦੇ ਨਾਲ ਸ਼੍ਰੀ ਅਖੰਡ ਪਾਠ ਰਖਵਾਏ ਗਏ ਸਨ, ਜਿਸ ਦੀ ਖਬਰ ਮਿਲਣ 'ਤੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪੰਜ ਸਿੰਘ ਮੌਕਾ ਦੇਖਣ ਲਈ ਪਹੁੰਚੇ ਤਾਂ ਪ੍ਰਬੰਧਕਾਂ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ।

ਜ਼ਖਮੀ ਹੋਏ ਸਤਿਕਾਰ ਕਮੇਟੀ ਦੇ ਸਿੰਘ ਭਾਈ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਤਾਂ ਪੰਜ ਸਿੰਘ ਮੌਕਾ ਦੇਖਣ ਲਈ ਗਏ ਸਨ ਅਤੇ ਹਾਲੇ ਗੱਲਬਾਤ ਹੀ ਕਰ ਰਹੇ ਸਨ ਤਾਂ ਉਨ੍ਹਾਂ 'ਤੇ ਅਚਾਨਕ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ।
ਦੂਜੇ ਪਾਸੇ ਰਣਜੀਤ ਸਿੰਘ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਉਕਤ ਸਥਾਨ 'ਤੇ ਪਾਠ ਕਰਵਾਉਂਦੇ ਆ ਰਹੇ ਹਨ ਅਤੇ ਪਿਛਲੀ ਵਾਰ ਵੀ ਸਤਿਕਾਰ ਕਮੇਟੀ ਵਾਲਿਆਂ ਨੇ ਡਰਾ ਕੇ ਜ਼ਬਰਦਸਤੀ ਮਾਹਾਰਾਜ ਦੇ ਸਰੂਪ ਇਥੋਂ ਚੁਕਵਾ ਲਏ ਸਨ ਪਰ ਇਸ ਵਾਰ ਉਨ੍ਹਾਂ ਨੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਗੁਰੂਦੁਆਰਾ ਸ਼੍ਰੀ ਕਤਲਗੜ•ਸਾਹਿਬ ਦੇ ਹੈੱਡ ਗ੍ਰੰਥੀ ਤੋਂ ਆਗਿਆ ਲੈ ਕੇ ਉਕਤ ਸਥਾਨ 'ਤੇ ਪਾਠ ਰੱਖਵਾਏ ਹਨ ਜਿਸ ਦਾ ਤਤਿਕਾਰ ਕਮੇਟੀ ਵਾਲੇ ਵਿਰੋਧ ਕਰ ਰਹੇ ਨੇ । ਪਿੰਡ ਦੀਆਂ ਅੋਰਤਾਂ ਨੇ ਕਿਹਾ ਕਿ 12 ਸਾਲਾਂ ਤੋਂ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਇਥੇ ਹੀ ਅਖੰਡ ਪਾਠ ਰੱਖਦੇ ਆ ਰਹੇ ਹਾਂ।
ਜਦੋਂ ਅਖੰਡ ਪਾਠ ਸਾਹਿਬ ਰੱਖਣ ਦੀ ਆਗਿਆ ਦੇਣ ਵਾਲੇ ਗੁਰਦੁਆਰਾ ਸ਼੍ਰੀ ਕਤਲਗੜ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਬਗੀਚਾ ਸਿੰਘ ਜੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜਿਸ ਸਥਾਨ ਦੀ ਪਿੰਡ ਵਾਲਿਆਂ ਨੇ ਆਗਿਆ ਲਈ ਹੈ ਉਸ ਸਥਾਨ 'ਤੇ ਕੋਈ ਸਮਾਧ ਨਹੀਂ ਹੈ ਜੇਕਰ ਪਿੰਡ ਵਾਲਿਆਂ ਨੇ ਸਮਾਧ ਵਾਲੇ ਸਥਾਨ ਦੇ ਕੋਲ ਸ਼੍ਰੀ ਅਖੰਡ ਪਾਠ ਸਾਹਿਬ ਰੱਖੇ ਹਨ ਤਾਂ ਇਹ ਗਲਤ ਗੱਲ ਹੈ। ਉਹ ਇਸ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਨੂੰ ਜਾਣੂ ਕਰਵਾਉਣਗੇ

ਘਟਨਾ ਦੀ ਜਾਂਚ ਕਰ ਰਹੇ ਏ. ਐੱਸ. ਆਈ. ਧਰਮਪਾਲ ਸਿੰਘ ਨੇ ਦੱਸਿਆ ਕਿ ਕਿ ਸਮਾਧਾਂ 'ਤੇ ਪਾਠ ਰੱਖਣ ਨੂੰ ਲੈ ਕੇ ਇਹ ਝਗੜਾ ਹੋਇਆ ਹੈ, ਜਿਸ 'ਚ ਤਿੰਨ ਵਿਅਕਤੀ ਜ਼ਖਮੀ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਜ਼ਖਮੀਆਂ ਦੇ ਬਿਆਨ ਅਤੇ ਸਾਰੇ ਮਾਮਲੇ ਦੀ ਜ਼ਾਚ ਕਰਨ ਉਪਰੰਤ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਿੰਘ 'ਤੇ ਹੋਏ ਇਸ ਹਮਲੇ ਨੂੰ ਲੈ ਕੇ ਸਮੂਹ ਸਿੱਖ ਜਥੇਬੰਦੀਆਂ 'ਚ ਕਾਫੀ ਰੋਸ ਹੈ। ਜੇਕਰ ਪੁਲਸ ਵੱਲੋਂ ਸਮਾਂ ਰਹਿੰਦੇ ਉਕਤ ਮਾਮਲੇ 'ਚ ਦੋਸ਼ੀਆਂ ਖਿਲਾਫ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਦੇ ਸਮੂਹ ਪੰਜਾਬ ਦੇ ਅਹੁਦੇਦਾਰ ਅਤੇ ਮੈਂਬਰ ਰੂਪਨਗਰ 'ਚ ਇਕੱਠੇ ਹੋ ਕੇ ਉਕਤ ਮਾਮਲੇ 'ਚ ਕੋਈ ਵੱਡਾ ਫੈਸਲਾ ਲੈ ਸਕਦੇ ਹਨ।
ਪੰਚਾਇਤੀ ਚੋਣਾਂ ਦਾ ਰਾਹ ਸਾਫ, 1863 ਸਰਪੰਚ ਤੇ 22,203 ਪੰਚ ਨਿਰਵਿਰੋਧ ਚੁਣੇ
NEXT STORY