ਜਲੰਧਰ (ਵਰੁਣ)– ਡੀ. ਏ. ਵੀ. ਫਲਾਈਓਵਰ ਦੇ ਹੇਠਾਂ ਪੁਰਾਣੀ ਰੰਜਿਸ਼ ਕਾਰਨ ਡੀ. ਏ. ਵੀ. ਕਾਲਜ ਦੇ ਪਹਿਲੇ ਸਾਲ ਦੇ ਵਿਦਿਆਰਥੀ ’ਤੇ ਕਾਲਜ ਦੇ ਹੀ ਵਿਦਿਆਰਥੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਨੇ ਵਿਦਿਆਰਥੀ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਮਾਰੇ ਅਤੇ ਲਲਕਾਰੇ ਮਾਰਦਿਆਂ ਉਥੋਂ ਫਰਾਰ ਹੋ ਗਏ। ਖ਼ੂਨ ਵਿਚ ਲਥਪਥ ਵਿਦਿਆਰਥੀ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਥਾਣਾ ਨੰਬਰ 1 ਦੀ ਪੁਲਸ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਭਾਰਗਵ ਕੈਂਪ ’ਚ ਨਸ਼ੇ ਦੇ ਆਦੀ ਨੌਜਵਾਨ ਨੇ ਖ਼ੁਦ ਨੂੰ ਲਾਈ ਅੱਗ
ਜਾਣਕਾਰੀ ਦਿੰਦੇ ਗੌਰਵ ਸ਼ਰਮਾ ਪੁੱਤਰ ਸੰਜੀਵ ਸ਼ਰਮਾ ਨਿਵਾਸੀ ਨਿਊ ਗੋਪਾਲ ਨਗਰ ਨੇ ਦੱਸਿਆ ਕਿ ਦੁਪਹਿਰ ਸਮੇਂ ਉਹ ਆਪਣੇ ਘਰ ਵਿਚ ਹੀ ਮੌਜੂਦ ਸੀ। ਇਸ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਉਸ ਨੂੰ ਫੋਨ ਕਰ ਕੇ ਕਾਲਜ ਬੁਲਾਇਆ। ਜਿਉਂ ਹੀ ਉਹ ਡੀ. ਏ. ਵੀ. ਫਲਾਈਓਵਰ ਦੇ ਹੇਠਾਂ ਪਹੁੰਚਿਆ ਤਾਂ ਕਾਲਜ ਦੇ 4-5 ਵਿਦਿਆਰਥੀਆਂ ਨੇ ਬਾਹਰੋਂ ਲਿਆਂਦੇ ਨੌਜਵਾਨਾਂ ਨਾਲ ਮਿਲ ਕੇ ਉਸ ’ਤੇ ਹਮਲਾ ਕਰ ਦਿੱਤਾ। ਕੁੱਟਮਾਰ ਤੋਂ ਬਾਅਦ ਹਮਲਾਵਰਾਂ ਨੇ ਗੌਰਵ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਮਾਰੇ। ਲੋਕਾਂ ਨੂੰ ਇਕੱਠੇ ਹੁੰਦੇ ਵੇਖ ਕੇ ਹਮਲਾਵਰ ਮੌਕੇ ਤੋਂ ਲਲਕਾਰੇ ਮਾਰਦੇ ਅਤੇ ਤੇਜ਼ਧਾਰ ਹਥਿਆਰ ਲਹਿਰਾਉਂਦੇ ਉਥੋਂ ਫਰਾਰ ਹੋ ਗਏ। ਗੌਰਵ ਨੂੰ ਤੁਰੰਤ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਥਾਣਾ ਨੰਬਰ 1 ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਹਾਲਤ ਗੰਭੀਰ ਹੋਣ ਕਾਰਨ ਗੌਰਵ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਮੋਰਿੰਡਾ ਵਿਖੇ ਪੋਲਟਰੀ ਫਾਰਮ ਵਿਚੋਂ ਮਿਲੀਆਂ ਦੋ ਲਾਸ਼ਾਂ, ਇਲਾਕੇ ਵਿਚ ਫੈਲੀ ਸਨਸਨੀ
ਥਾਣਾ ਇੰਚਾਰਜ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਹਾਲਾਂਕਿ ਰੰਜਿਸ਼ ਬਾਰੇ ਜ਼ਿਆਦਾ ਪਤਾ ਨਹੀਂ ਲੱਗ ਸਕਿਆ ਪਰ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੌਜਵਾਨ ਵਿਦਿਆਰਥੀ ਯੂਨੀਅਨ ਦੇ ਮੈਂਬਰ ਹਨ। ਇੰਸ. ਸ਼ਰਮਾ ਨੇ ਕਿਹਾ ਕਿ ਉਨ੍ਹਾਂ ਕੋਲ ਹਮਲਾਵਰਾਂ ਦੀਆਂ ਕੁਝ ਤਸਵੀਰਾਂ ਆਈਆਂ ਹਨ, ਜਿਨ੍ਹਾਂ ਦੇ ਆਧਾਰ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਫਿਲੌਰ ’ਚ ਵੱਡੀ ਵਾਰਦਾਤ: ਹਮਲਾਵਰਾਂ ਨੇ ਮੰਦਿਰ ਦੇ ਪੁਜਾਰੀ ਨੂੰ ਮਾਰੀਆਂ ਗੋਲੀਆਂ
ਕਾਲਜ ਦੇ ਵਿਦਿਆਰਥੀ ਵੀ ਨਹੀਂ, ਫਿਰ ਵੀ ਯੂਨੀਅਨ ਨਾਲ ਜੁੜੇ ਸੈਂਕੜੇ ਨੌਜਵਾਨ
ਹੈਰਾਨੀ ਦੀ ਗੱਲ ਹੈ ਕਿ ਕਾਲਜ ਯੂਨੀਅਨ ਵਿਚ ਸ਼ਾਮਲ ਵਧੇਰੇ ਨੌਜਵਾਨਾਂ ਦਾ ਕਾਲਜ ਨਾਲ ਕੋਈ ਲੈਣ-ਦੇਣ ਨਹੀਂ ਅਤੇ ਨਾ ਹੀ ਉਹ ਕਾਲਜ ਦੇ ਵਿਦਿਆਰਥੀ ਹਨ ਪਰ ਫਿਰ ਵੀ ਉਹ ਯੂਨੀਅਨ ਵਿਚ ਜਾਂ ਤਾਂ ਪ੍ਰਧਾਨ ਹਨ ਜਾਂ ਹੋਰ ਉੱਚ ਅਹੁਦਿਆਂ ’ਤੇ ਬੈਠੇ ਹੋਏ ਹਨ। ਕਹਾਣੀ ਇਥੇ ਹੀ ਖਤਮ ਨਹੀਂ ਹੁੰਦੀ, ਸਗੋਂ ਇਨ੍ਹਾਂ ਨੌਜਵਾਨਾਂ ਨੂੰ ਸਿਆਸੀ ਸਰਪ੍ਰਸਤੀ ਵੀ ਪ੍ਰਾਪਤ ਹੈ, ਜਿਸ ਕਾਰਨ ਪੁਲਸ ’ਤੇ ਵੀ ਦਬਾਅ ਬਣਾ ਲਿਆ ਜਾਂਦਾ ਹੈ। ਗੌਰਵ ’ਤੇ ਹੋਇਆ ਹਮਲਾ ਵੀ ਇਸੇ ਨਾਲ ਜੁੜ ਰਿਹਾ ਹੈ।
ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ: ਸਿੰਘੂ ਸਰਹੱਦ ਤੋਂ ਵਾਪਸ ਪਰਤ ਰਹੇ ਪਟਿਆਲਾ ਦੇ ਕਿਸਾਨ ਦੀ ਹਾਦਸੇ ’ਚ ਮੌਤ
ਨੋਟ- ਸ਼ਹਿਰ ਵਿਚ ਵਧ ਰਹੀ ਗੁੰਡਾਗਰਦੀ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦੱਸੋ
ਦੇਸ਼ ’ਚ ਕਰਦਾਤਾਵਾਂ ਦਾ ਯੋਗਦਾਨ ਜੀ.ਡੀ.ਪੀ. ’ਚ 12 ਫ਼ੀਸਦੀ, ਸਰਕਾਰੀ ਰਾਹਤਾਂ ’ਚ ਜ਼ੀਰੋਂ!
NEXT STORY