ਫਿਰੋਜ਼ਪੁਰ, (ਕੁਮਾਰ, ਮਨਦੀਪ)— ਫਿਰੋਜ਼ਪੁਰ ਦੇ ਸਰਹੱਦੀ ਪਿੰਡ ਪੱਲਾ ਮੇਘਾ ਦੇ ਕਰੀਬ 12 ਸਾਲ ਦੇ ਲੜਕੇ ਲਵਪ੍ਰੀਤ ਦੀ ਅੱਜ ਦਰਿਆ ਵਿਚ ਡੁੱਬਣ ਨਾਲ ਮੌਤ ਹੋ ਗਈ, ਜਿਸਦੀ ਲਾਸ਼ ਪਿੰਡ ਦੇ ਲੋਕਾਂ ਵੱਲੋਂ ਬਰਾਮਦ ਕਰ ਲਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਵਪ੍ਰੀਤ ਆਪਣੇ ਦੋਸਤਾਂ ਨਾਲ ਸਤਲੁਜ ਦਰਿਆ ਤੋਂ ਨਿਕਲਦੀ ਫਾਟ ਵਿਚ ਨਹਾਉਣ ਦੇ ਲਈ ਅੱਜ ਦੁਪਹਿਰ ਗਿਆ ਸੀ, ਜਦ ਉਹ ਆਪਣੇ ਦੋਸਤਾਂ ਨਾਲ ਪਾਣੀ ਵਿਚ ਡੁਬਕੀਆਂ ਲਗਾ ਰਿਹਾ ਸੀ ਤਾਂ ਅਚਾਨਕ ਦਰਿਆ ਦਾ ਪਾਣੀ ਵਹਿ ਗਿਆ। ਰੌਲਾ ਪਾਉਣ 'ਤੇ ਪਿੰਡ ਦੇ ਤੈਰਾਕਾਂ ਨੇ ਦਰਿਆ ਵਿਚ ਛਾਲ ਮਾਰੀ ਤੇ ਉਨ੍ਹਾਂ ਨੇ ਲਵਪ੍ਰੀਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਉਸ ਨੂੰ ਬਚਾ ਨਹੀਂ ਸਕੇ ਪਰ ਲਵਪ੍ਰੀਤ ਦੀ ਲਾਸ਼ ਉਨ੍ਹਾਂ ਨੇ ਕੱਢ ਲਈ।
ਸਮਾਚਾਰ ਲਿਖੇ ਜਾਣ ਤੱਕ ਪਿੰਡ ਵਿਚ ਸ਼ੋਕ ਦਾ ਮਾਹੌਲ ਬਣਿਆ ਹੋਇਆ ਹੈ ਤੇ ਮ੍ਰਿਤਕ ਦੇ ਪਰਿਵਾਰ ਦੇ ਮੈਂਬਰ ਭਾਰੀ ਸਦਮੇ ਵਿਚ ਡੁੱਬੇ ਰੋ ਰਹੇ ਹਨ।
ਕਰੰਟ ਲੱਗਣ ਨਾਲ ਕਿਸਾਨ ਦੀ ਮੌਤ
NEXT STORY