ਮੋਗਾ (ਸੰਦੀਪ ਸ਼ਰਮਾ) : ਜ਼ਿਲ੍ਹੇ ਮੋਗਾ ਨਾਲ ਸਬੰਧਤ ਕੋਰੋਨਾ ਦੇ ਪਹਿਲੇ ਮਰੀਜ਼ ਦੀ ਮੌਤ ਹੋਣ ਨਾਲ ਜ਼ਿਲ੍ਹੇ 'ਚ ਸਨਸਨੀ ਦਾ ਮਹੌਲ ਪੈਦਾ ਹੋ ਗਿਆ। ਮ੍ਰਿਤਕ ਕਾਫੀ ਲੰਮੇ ਸਮੇਂ ਤੋਂ ਹੈਪਾਟਾਈਟਸ-ਸੀ (ਕਾਲਾ ਪੀਲੀਆ) ਤੋਂ ਪੀੜਤ ਸੀ। ਉਸ ਨੂੰ ਇਕ ਦਿਨ ਪਹਿਲਾਂ ਹੀ ਉਸਦੇ ਪਰਿਵਾਰ ਵਾਲਿਆਂ ਵਲੋਂ ਲੁਧਿਆਣਾ ਦੇ ਓਸਵਾਲ ਹਸਪਤਾਲ 'ਚ ਇਲਾਜ ਲਈ ਲਿਜਾਇਆ ਗਿਆ ਸੀ, ਜਿੱਥੇ ਉਸਦਾ ਕੋਰੋਨਾ ਜਾਂਚ ਲਈ ਨਮੂਨਾ ਲੈ ਕੇ ਟੈਸਟ ਕਰਵਾਇਆ ਗਿਆ ਸੀ, ਜਿਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ। ਵੀਰਵਾਰ ਦੀ ਦੇਰ ਰਾਤ ਉਸ ਨੇ ਦਮ ਤੋੜ ਦਿੱਤਾ। ਉਥੇ ਹੀ ਓਸਪਾਲ ਹਸਪਤਾਲ ਦੇ ਮਾਹਰਾਂ ਅਨੁਸਾਰ ਮ੍ਰਿਤਕ ਦਾ ਲੀਵਰ ਵੀ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਿਆ ਸੀ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਪਰਿਵਾਰ ਨੂੰ ਦਿੱਤੀ ਹੈ। ਤਜਿੰਦਰ ਸਿੰਘ ਦੀ ਮੌਤ ਦੀ ਸੂਚਨਾ ਸਿਵਲ ਸਰਜਨ ਦੇ ਆਈ. ਡੀ. ਪੀ. ਬ੍ਰਾਂਚ ਨੂੰ ਮਿਲਦੇ ਹੀ ਮਾਮਲਾ ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਦੇ ਧਿਆਨ 'ਚ ਲਿਆਂਦਾ ਗਿਆ, ਜਿਨ੍ਹਾਂ ਵਲੋਂ ਸ਼ੁੱਕਰਵਾਰ ਨੂੰ ਜਿੱਥੇ ਮੈਡੀਕਲ ਟੀਮ ਗਠਿਤ ਕਰਕੇ ਉਨ੍ਹਾਂ ਦੀ ਹਾਜ਼ਰੀ 'ਚ ਮ੍ਰਿਤਕ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦੇ ਵੀ ਨਮੂਨੇ ਲਏ ਜਾਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਜਲੰਧਰ 'ਚ ਕੋਰੋਨਾ ਦਾ ਵੱਡਾ ਧਮਾਕਾ, 78 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ
ਮੈਡੀਕਲ ਟੀਮ ਦੀ ਹਾਜ਼ਰੀ 'ਚ ਕੀਤਾ ਮ੍ਰਿਤਕ ਦਾ ਸਸਕਾਰ
ਸਥਾਨਕ ਵਾਰਡ ਨੰਬਰ17 ਨਿਵਾਸੀ ਤਜਿੰਦਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਕਾਲੇ ਪੀਲੀਏ ਦੀ ਬਿਮਾਰੀ ਤੋਂ ਪੀੜ੍ਹਤ ਸੀ। ਪਰਿਵਾਰਕ ਸੂਤਰਾਂ ਨੇ ਸਿਹਤ ਮਹਿਕਮੇ ਟੀਮ ਨੂੰ ਦੱਸਿਆ ਕਿ ਉਸਦੀ ਹਾਲਤ ਵਿਗੜਨ ਦੇ ਚੱਲਦੇ ਇਕ ਦਿਨ ਪਹਿਲਾਂ ਹੀ ਉਸ ਨੂੰ ਮੋਗਾ ਦੇ ਹਸਪਤਾਲ ਵਿਚ ਲੈ ਜਾਣ ਦੀ ਬਜਾਏ ਸਿੱਧਾ ਲੁਧਿਆਣਾ ਦੇ ਓਸਵਾਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਵਲੋਂ ਉਸਦਾ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਉਸਦੇ 'ਕੋਰੋਨਾ' ਜਾਂਚ ਲਈ ਨਮੂਨੇ ਲਏ ਸਨ ਅਤੇ ਰਿਪੋਰਟ 'ਚ ਉਸ ਨੂੰ ਕੋਰੋਨਾ ਪੀੜ੍ਹਤ ਹੋਣ ਦੀ ਪੁਸ਼ਟੀ ਹੋਈ। ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਮ੍ਰਿਤਕ ਦੀ ਲਾਸ਼ ਦਾ ਅੰਤਿਮ ਸੰਸਕਾਰ ਸਿਹਤ ਮਹਿਕਮੇ ਦੀ ਟੀਮ ਦੀ ਨਿਗਰਾਨੀ ਵਿਚ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਪੋਸਟਮਾਰਟਮ ਰੂਮ ’ਚ ਇਕੱਠੀਆਂ ਰੱਖੀਆਂ ਜਾ ਰਹੀਆਂ ਕੋਰੋਨਾ ਸਣੇ ਆਮ ਮਿ੍ਰਤਕਾਂ ਦੀਆਂ ਲਾਸ਼ਾਂ
ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਵੀ ਲਏ ਗਏ 'ਕੋਰੋਨਾ' ਜਾਂਚ ਲਈ ਨਮੂਨੇ
ਸਿਹਤ ਮਹਿਕਮੇ ਦੀ ਟੀਮ ਨੇ ਸ਼ੁੱਕਰਵਾਰ ਨੂੰ ਵਿਸ਼ੇਸ਼ ਤੌਰ ਤੇ ਮ੍ਰਿਤਕ ਦੇ ਨਿਵਾਸ ਸਥਾਨ 'ਤੇ ਪਹੁੰਚੇ, ਜਿੱਥੇ ਟੀਮ ਵਲੋਂ ਉਸਦੇ ਸੰਪਰਕ 'ਚ ਆਈ ਮ੍ਰਿਤਕ ਦੀ ਪਤਨੀ, ਉਸਦੇ ਸਾਲੇ, ਉਸ ਦੀਆਂ ਦੋ ਭੈਣਾਂ ਅਤੇ ਇਕ ਹੋਰ ਪਰਿਵਾਰਕ ਮੈਂਬਰ ਸਮੇਤ 5 ਲੋਕਾਂ ਦੇ ਨਮੂਨੇ ਲਏ ਗਏ ਹਨ, ਜਿਨ੍ਹਾਂ ਨੂੰ ਜਾਂਚ ਦੇ ਲਈ ਫਰੀਦਕੋਟ ਦੀ ਲੈਬ 'ਚ ਭਿਜਵਾਇਆ ਜਾ ਰਿਹਾ ਹੈ।
ਜ਼ਿਲੇ 'ਚ 77 ਕੋਰੋਨਾ ਪੀੜ੍ਹਤ
ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਦੇ ਅਨੁਸਾਰ ਵੀਰਵਾਰ ਦੀ ਰਾਤ ਮ੍ਰਿਤਕ ਕੋਰੋਨਾ ਪੀੜ੍ਹਤ ਸਮੇਤ ਜ਼ਿਲ੍ਹੇ 'ਚ ਹੁਣ ਤੱਕ 77 ਕੋਰੋਨਾ ਪੀੜਤ ਮਰੀਜ਼ ਸਾਹਮਣੇ ਆ ਚੁੱਕੇ ਹਨ। ਇੰਨ੍ਹਾਂ 'ਚੋਂ 72 ਨੂੰ ਨਿਰਧਾਰਿਤ ਨਿਯਮਾਂ ਦੇ ਅਧੀਨ ਸਰਕਾਰੀ ਹਸਪਤਾਲਾਂ ਦੇ ਆਈਸੋਲੇਸ਼ਨ ਵਾਰਡਾਂ ਵਿਚ ਰੱਖਣ ਅਤੇ ਇਸ ਦੀ ਰਿਪੋਰਟ ਨੈਗਟਿਵ ਆਉਣ ਦੇ ਬਾਅਦ ਇਸ ਨੂੰ ਉਸਦੇ ਘਰਾਂ ' ਭੇਜ ਦਿੱਤਾ ਗਿਆ ਹੈ। ਲਗਭਗ 55 ਸਾਲਾ ਤਜਿੰਦਰ ਸਿੰਘ ਮੋਗਾ ਜ਼ਿਲ੍ਹੇ ਦਾ ਪਹਿਲਾ ਕੋਰੋਨਾ ਪੀੜ੍ਹਤ ਹੈ, ਜਿਸ ਦੀ ਮੌਤ ਹੋਈ ਹੈ। ਉਥੇ ਹੁਣ ਜ਼ਿਲ੍ਹੇ 'ਚ 4 ਕੋਰੋਨਾ ਪੀੜ੍ਹਤ ਹੀ ਐਕਟਿਵ ਮਰੀਜ਼ ਹਨ, ਜਿੰਨਾਂ ਦਾ ਕਸਬਾ ਬਾਘਾਪੁਰਾਣਾ ਦੇ ਸਰਕਾਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਇਲਾਜ ਚੱਲ ਰਿਹਾ ਹੈ
ਕੈਪਟਨ ਸਰਕਾਰ ਤੇ ਨਵਜੋਤ ਸਿੱਧੂ 'ਤੇ ਭੜਕੇ ਅਨਿਲ ਜੋਸ਼ੀ (ਵੀਡੀਓ)
NEXT STORY