ਜਲਾਲਾਬਾਦ (ਜਤਿੰਦਰ, ਆਦਰਸ਼)-ਸ਼ਨੀਵਾਰ ਦੀ ਰਾਤ ਨੂੰ ਫ਼ਾਜ਼ਿਲਕਾ ਫ਼ਿਰੋਜ਼ਪੁਰ ਰੋਡ ’ਤੇ ਪੈਂਦੇ ਪਿੰਡ ਘੁਬਾਇਆ ਵਿਖੇ ਮੋਟਰਸਾਈਕਲ ਤੇ ਟਰੈਕਟਰ ਟਰਾਲੀ ਦਰਮਿਆਨ ਹੋਈ ਆਪਸੀ ਟੱਕਰ ’ਚ ਮੰਡੀ ਘੁਬਾਇਆ ਦੇ ਪ੍ਰੋਪਰਟੀ ਡੀਲਰ ਦੀ ਦਰਦਨਾਕ ਸੜਕ ਹਾਦਸੇ ’ਚ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਭੁੱਖੀ ਮਰ ਰਹੀ ਜਨਤਾ ਤੇ ਮੰਤਰੀਆਂ ਦੀ ਵਧ ਗਈ 140 % ਤਨਖਾਹ!
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਨੌਜਵਾਨ ਸੁਰਿੰਦਰ ਕੁਮਾਰ ਪ੍ਰਾਪਰਟੀ-ਡੀਲਰ ਦਾ ਕੰਮ ਕਰਦਾ ਹੈ ਤੇ ਕੰਮ ਕਾਰ ਦੇ ਸਿਲਸਿਲੇ ’ਚ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਾਜ਼ਿਲਕਾ ਤੋਂ ਕੰਮਕਾਰ ਕਰਨ ਤੋਂ ਬਆਦ ਰਾਤ ਨੂੰ 8 ਵਜੇ ਦੇ ਕਰੀਬ ਆਪਣੇ ਪਿੰਡ ਨੂੰ ਆ ਰਿਹਾ ਸੀ ਤਾਂ ਜਦੋਂ ਉਹ ਪਿੰਡ ਘੁਬਾਇਆ ਦੇ ਨਜ਼ਦੀਕ ਐੱਫ.ਐੱਫ ਰੋਡ ’ਤੇ ਪੌਡੀਵਾਲ ਦੇ ਭੱਠੇ ਦੇ ਨਜ਼ਦੀਕ ਪੁੱਜਾ ਤਾਂ ਕਿਸੇ ਅਣਪਛਾਤੇ ਟਰੈਕਟਰ ਚਾਲਕ ਨੇ ਟੱਕਰ ਮਾਰ ਦਿੱਤੀ। ਮੋਟਰਸਾਈਕਲ ਹਾਦਸੇ ’ਚ ਬੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਟਰੈਕਟਰ ਚਾਲਕ ਘਟਨਾਂ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾਂ ਦੀ ਜਾਣਕਾਰੀ ਮਿਲਦੇ ਸਾਰ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਘਟਨਾਂ ਨੇ ਸਥਾਨ ’ਤੇ ਪੁੱਜ ਕੇ ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਪਹੁੰਚਾਇਆ ਜਿਥੇ ਕਿ ਡਾਕਟਰਾਂ ਨੇ ਨੌਜਵਾਨ ਸੁਰਿੰਦਰ ਕੁਮਾਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਗਰਮੀਆਂ 'ਚ ਦਿਲ ਦੇ ਮਰੀਜ਼ ਰੱਖੋ ਖਾਸ ਧਿਆਨ! ਇਸ ਤਰ੍ਹਾਂ ਆਪਣੇ ਦਿਲ ਨੂੰ ਬਣਾਓ ਮਜ਼ਬੂਤ
ਇਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਸਦਰ ਜਲਾਲਾਬਾਦ ਦੇ ਐੱਸ.ਆਈ ਅਮਰਜੀਤ ਕੌਰ ਘਟਨਾਂ ਸਥਾਨ ’ਤੇ ਪੁੱਜੇ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰਦੇ ਹੋਏ ਕਿ ਮ੍ਰਿਤਕ ਨੌਜਵਾਨ ਸੁਰਿੰਦਰ ਕੁਮਾਰ ਦੇ ਪਿਤਾ ਮਾਂਗਾ ਰਾਮ ਵਾਸੀ ਚੱਕ ਘੁਬਾਇਆ ਦੇ ਬਿਆਨਾਂ ’ਤੇ ਅਣਪਛਾਤੇ ਟਰੈਕਟਰ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਮ੍ਰਿਤਕ ਦੇਹ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਲ ਪਹਿਲਾਂ ਵਿਆਹੇ ਜੋੜੇ ਨਾਲ ਵਾਪਰਿਆ ਵੱਡਾ ਹਾਦਸਾ, ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਮੌਤ
NEXT STORY