ਗੁਰਦਾਸਪੁਰ, (ਵਿਨੋਦ)- ਸੜਕ ਹਾਦਸੇ 'ਚ ਇਕ ਐਕਟਿਵਾ ਸਵਾਰ ਬਿਜਲੀ ਬੋਰਡ ਕਰਮਚਾਰੀ ਔਰਤ ਦੀ ਮੌਤ ਹੋ ਗਈ। ਇਸ ਸਬੰਧੀ ਸੁੱਚਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਖੋਖਰ ਨੇ ਗੁਰਦਾਸਪੁਰ ਸਦਰ ਪੁਲਸ ਨੂੰ ਦੱਸਿਆ ਕਿ ਉਸ ਦੀ ਭਾਬੀ ਮਨਜਿੰਦਰ ਕੌਰ ਪਤਨੀ ਰੂਪ ਸਿੰਘ ਵਾਸੀ ਖੋਖਰ ਬਿਜਲੀ ਬੋਰਡ ਗੁਰਦਾਸਪੁਰ ਵਿਚ ਨੌਕਰੀ ਕਰਦੀ ਸੀ। ਬੀਤੇ ਦਿਨੀਂ ਉਹ ਡਿਊਟੀ ਖਤਮ ਕਰ ਕੇ ਸਕੂਟਰੀ 'ਤੇ ਵਾਪਸ ਘਰ ਆ ਰਹੀ ਸੀ ਕਿ ਡਿਫੈਂਸ ਰੋਡ 'ਤੇ ਹਰਦੋਛੰਨੀ ਬਾਈਪਾਸ ਚੌਕ ਕੋਲ ਇਕ ਟਰਾਲਾ ਪੀ ਬੀ 06 ਵੀ 9933 ਜੋ ਗੁਰਦਾਸਪੁਰ ਸਾਈਡ ਤੋਂ ਆ ਰਿਹਾ ਸੀ, ਨੇ ਮਨਜਿੰਦਰ ਕੌਰ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਉਸ ਨੂੰ ਜ਼ਖ਼ਮੀ ਹਾਲਤ ਵਿਚ ਇਕ ਪ੍ਰਾਈਵੇਟ ਹਸਪਤਾਲ ਵਿਚ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਇਸ ਸਬੰਧੀ ਗੁਰਦਾਸਪੁਰ ਸਦਰ ਪੁਲਸ ਨੇ ਟਰਾਲਾ ਚਾਲਕ ਰਾਜਿੰਦਰ ਸਿੰਘ ਵਾਸੀ ਪਿੰਡ ਭੰਭਾਈ ਵਿਰੁੱਧ ਕੇਸ ਦਰਜ ਕਰ ਲਿਆ ਹੈ ਪਰ ਮੁਲਜ਼ਮ ਅਜੇ ਫਰਾਰ ਹੈ।
ਮਨਿਸਟੀਰੀਅਲ ਕਰਮਚਾਰੀਆਂ ਨੇ ਕਾਲੇ ਬਿੱਲੇ ਲਾ ਕੇ ਕੀਤੀ ਗੇਟ ਰੈਲੀ
NEXT STORY