ਤਰਨਤਾਰਨ (ਰਮਨ)- ਤਰਨਤਾਰਨ ਜ਼ਿਲ੍ਹੇ ਦੇ ਹਰੀਕੇ ਹੈਡ ਵਰਕਸ ਵਿਖੇ ਅੱਜ ਇਸ ਸਾਲ ਦਾ ਸਭ ਤੋਂ ਵੱਧ ਪਾਣੀ ਛੱਡਿਆ ਗਿਆ। ਜਾਣਕਾਰੀ ਮੁਤਾਬਕ, ਹੈਡ ਵਰਕਸ 'ਤੇ 2 ਲੱਖ 2 ਹਜ਼ਾਰ ਕਿਉਸਿਕ ਪਾਣੀ ਛੁੱਡਿਆ ਗਿਆ ਹੈ। ਇਸ ਵਿੱਚੋਂ 1 ਲੱਖ 84 ਹਜ਼ਾਰ ਕਿਉਸਿਕ ਪਾਣੀ ਹੁਸੈਨੀ ਵਾਲਾ ਡਾਊਨ ਸਟਰੀਮ ਵੱਲ ਛੱਡਿਆ ਗਿਆ ਹੈ, ਜਦੋਂ ਕਿ ਲਗਭਗ 20 ਹਜ਼ਾਰ ਕਿਉਸਿਕ ਪਾਣੀ ਫਿਰੋਜ਼ਪੁਰ ਅਤੇ ਰਾਜਸਥਾਨ ਫੀਡਰ ਰਾਹੀਂ ਖੇਤੀ ਲਈ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਮਣੀਮਹੇਸ਼ ਯਾਤਰਾ ਦੌਰਾਨ ਆਕਸੀਜ਼ਨ ਦੀ ਘਾਟ ਕਾਰਨ 3 ਸ਼ਰਧਾਲੂਆਂ ਦੀ ਮੌਤ
ਇਸ ਵਾਰ ਪਾਣੀ ਨੂੰ ਵੱਡੇ ਪੱਧਰ 'ਤੇ ਛੱਡਿਆ ਜਾ ਰਿਹਾ ਹੈ। ਜਿਸ ਨੇ ਬਿਆਸ ਦਰਿਆ ਨਾਲ ਲੱਗਦੇ ਦਰਜਨਾਂ ਪਿੰਡਾਂ ਦੇ ਲੋਕਾਂ ਅਤੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ, ਕਿਉਂਕਿ ਪਾਣੀ ਦਾ ਵਧਦਾ ਰੁਖ ਕੋਈ ਵੱਡੀ ਮੁਸੀਬਤ ਵੀ ਖੜ੍ਹੀ ਕਰ ਸਕਦਾ ਹੈ। ਇਸਦੇ ਨਾਲ ਹੀ ਪ੍ਰਸ਼ਾਸਨ ਨੂੰ ਵੀ ਬੰਨ੍ਹਾਂ ਦੇ ਟੁੱਟਣ ਦਾ ਡਰ ਸਤਾ ਰਿਹਾ ਹੈ ਅਤੇ ਹਾਲਾਤਾਂ ‘ਤੇ ਗਹਿਰੀ ਨਿਗਰਾਨੀ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਅੱਤਵਾਦੀ ਸਾਜ਼ਿਸ਼ ਨਾਕਾਮ, 4 ਹੈਂਡ ਗ੍ਰਨੇਡ ਤੇ RDX ਸਮੇਤ ਇਕ ਮੁਲਜ਼ਮ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਕਾਂਗਰਸ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਜਲਦ: ਰਾਜਾ ਵੜਿੰਗ
NEXT STORY