ਮਾਨਸਾ (ਅਮਰਜੀਤ ਚਾਹਲ): ਚਾਹੇ ਸਰਕਾਰ ਵੱਲੋਂ ਕਿੰਨੀਆਂ ਹੀ ਕਿਸਾਨਾਂ ਦੇ ਹਿੱਤ ਵਿੱਚ ਨੀਤੀਆਂ ਬਣਾਉਣ ਦੀਆਂ ਗੱਲਾਂ ਕਹੀਆਂ ਜਾਣ ਪ੍ਰੰਤੂ ਫਿਰ ਵੀ ਪੰਜਾਬ ਵਿੱਚ ਆਏ ਦਿਨ ਕਰਜ਼ੇ ਦੀ ਮਾਰ ਹੇਠ ਆ ਕੇ ਕੋਈ ਨਾ ਕੋਈ ਕਿਸਾਨ ਖੁਦਕੁਸ਼ੀ ਕਰ ਲੈਂਦਾ ਹੈ। ਇਸੇ ਤਰ੍ਹਾਂ ਦੀ ਘਟਨਾ ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਓਂ ਵਿੱਚ ਵਾਪਰੀ ਹੈ,ਜਿੱਥੇ ਕਿ ਕਿਸਾਨ ਦੇ ਸਿਰ ਚੜ੍ਹੇ ਕਰਜ਼ੇ ਦੀ ਮਾਰ ਨਾ ਝੱਲਦੇ ਹੋਏ ਉਸ ਨੇ ਖ਼ੁਦਕੁਸ਼ੀ ਦਾ ਸਹਾਰਾ ਲਿਆ।
ਜਾਣਕਾਰੀ ਮੁਤਾਬਕ ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਓਂ ਵਿੱਚ ਰਹਿਣ ਵਾਲੇ 38 ਸਾਲਾ ਗੁਰਤੇਜ ਸਿੰਘ ਦੇ ਸਿਰ ਲਗਭਗ 15 ਲੱਖ ਦਾ ਕਰਜ਼ਾ ਸੀ , ਜਿਸਦੇ ਚੱਲਦੇ ਉਸ ਵੱਲੋਂ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰ ਲਈ ਗਈ ਹੈ। ਅਸਲ ਵਿੱਚ ਮ੍ਰਿਤਕ ਕਿਸਾਨ ਸਿਰਫ਼ ਡੇਢ ਏਕੜ ਜ਼ਮੀਨ ਦਾ ਮਾਲਕ ਸੀ। ਦੱਸਿਆ ਗਿਆ ਹੈ ਕਿ ਕਰਜ਼ੇ ਦੀ ਮਾਰ ਇਸ ਹੱਦ ਤੱਕ ਪਹੁੰਚ ਗਈ ਸੀ ਕਿ ਮ੍ਰਿਤਕ ਗੁਰਤੇਜ ਸਿੰਘ ਵੱਲੋਂ ਕਰਜ਼ਾ ਉਤਾਰਨ ਲਈ ਸੱਤ ਕਨਾਲ ਜ਼ਮੀਨ ਅਤੇ ਮਕਾਨ ਵੀ ਵੇਚ ਦਿੱਤਾ ਗਿਆ ਸੀ ਪ੍ਰੰਤੂ ਜਦੋਂ ਫ਼ਿਰ ਵੀ ਉਹ ਕਰਜ਼ਾ ਨਾ ਉਤਾਰ ਸਕਿਆ ਤਾਂ ਉਸ ਵੱਲੋਂ ਮੌਤ ਦਾ ਰਾਹ ਚੁਣ ਲਿਆ ਗਿਆ।
ਮਿ੍ਰਤਕ ਕਿਸਾਨ ਗੁਰਤੇਜ ਸਿੰਘ ਆਪਣੇ ਪਿੱਛੇ ਵਿਧਵਾ ਪਤਨੀ ਅਤੇ 18 ਸਾਲਾ ਪੁੱਤਰ ਨੂੰ ਕਰਜ਼ਦਾਰ ਛੱਡ ਗਿਆ ਹੈ। ਮੌਕੇ ਤੇ ਪਹੁੰਚੇ ਕਿਸਾਨ ਆਗੂ ਅਤੇ ਪੀੜਤ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਗੁਰਤੇਜ ਸਿੰਘ ਦੇ ਕਰਜ਼ੇ ਤੇ ਲੀਕ ਮਾਰਨ ਅਤੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ , ਤਾਂ ਜੋ ਅਗਾਂਹ ਉਨ੍ਹਾਂ ਦਾ ਗੁਜ਼ਾਰਾ ਹੋ ਸਕੇ।
ਰੇਲ ਗੱਡੀਆਂ 31 ਮਾਰਚ ਤੋਂ ਬਾਅਦ ਵੀ ਜਾਰੀ ਰਹਿਣਗੀਆਂ: ਰੇਲਵੇ
NEXT STORY