ਮੰਡੀ ਘੁਬਾਇਆ, (ਕੁਲਵੰਤ)— ਪਿੰਡ ਗਹਿਲੇ ਵਾਲਾ, ਢਾਣੀ ਮਾਘ ਸਿੰਘ ਦੇ ਇਕ ਕਿਸਾਨ 'ਤੇ ਕਰਜ਼ੇ ਦਾ ਵਾਧੂ ਭਾਰ ਹੋਣ ਕਾਰਨ ਮਾਨਸਿਕ ਪ੍ਰੇਸ਼ਾਨੀ ਹੰਢਾਉਂਦਿਆਂ ਉਸ ਦੀ ਮੌਤ ਹੋ ਗਈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇਸਾ ਸਿੰਘ (55-60 ਸਾਲ) ਪੁੱਤਰ ਜਸਵੰਤ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ 'ਤੇ ਬੈਂਕਾਂ ਦਾ ਲੱਖਾਂ ਰੁਪਏ ਦਾ ਕਰਜ਼ਾ ਸੀ, ਜਿਸ ਕਾਰਨ ਉਸ ਦਾ ਪਿਤਾ ਹਮੇਸ਼ਾ ਪ੍ਰੇਸ਼ਾਨ ਰਹਿੰਦਾ ਸੀ। ਅੱਜ ਜਦੋਂ ਸਵੇਰੇ ਉਹ ਖੇਤ ਗਿਆ ਤਾਂ ਅਚਾਨਕ ਹੀ ਉਹ ਉੱਥੇ ਡਿੱਗ ਪਿਆ, ਜਿਸ ਦੀ ਸੂਚਨਾ ਉਨ੍ਹਾਂ ਨੂੰ ਘਰ ਆ ਕੇ ਇਕ ਗੁਆਂਢੀ ਨੇ ਦਿੱਤੀ। ਉਹ ਉਸ ਨੂੰ ਜਦੋਂ ਗੰਗਾਨਗਰ ਦੇ ਹਸਪਤਾਲ 'ਚ ਇਲਾਜ ਲਈ ਲਿਜਾ ਰਹੇ ਸਨ ਤਾਂ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਜਦੋਂ ਡਾਕਟਰ ਨੂੰ ਦਿਖਾਇਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਮਾਨਸਿਕ ਪ੍ਰੇਸ਼ਾਨੀ ਕਾਰਨ ਹੀ ਉਸ ਦੀ ਮੌਤ ਹੋਈ ਹੈ।
ਉਸ ਨੇ ਦੱਸਿਆ ਕਿ ਉਨ੍ਹਾਂ ਦੀ 2-3 ਕਿੱਲੇ ਜ਼ਮੀਨ ਬਾਰਡਰ 'ਤੇ ਲੱਗੀ ਕੰਡਿਆਲੀ ਤਾਰ ਦੀ ਮਾਰ 'ਚ ਆਈ ਹੋਣ ਕਰ ਕੇ ਅਤੇ ਕਰਜ਼ੇ ਹੱਥੋਂ ਤੰਗ ਹੋਣ 'ਤੇ ਉਹ ਕਈ ਵਾਰ ਵੱਖ-ਵੱਖ ਦਫਤਰਾਂ 'ਚ ਵੀ ਜਾ ਕੇ ਪ੍ਰਸ਼ਾਸਨ ਨੂੰ ਮਿਲੇ ਪਰ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਸਕਿਆ, ਜਿਸ ਕਰ ਕੇ ਉਹ 24 ਘੰਟੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਹੀ ਉਸ ਦੀ ਮੌਤ ਹੋ ਗਈ। ਉਸ ਨੇ ਸਰਕਾਰ ਤੋਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਤਾਂ ਜੋ ਅਜਿਹਾ ਕਿਸੇ ਹੋਰ ਕਿਸਾਨ ਨਾਲ ਨਾ ਵਾਪਰੇ।
ਦੋ ਟਰਾਲਿਆਂ ਦੀ ਟੱਕਰ; 1 ਡਰਾਈਵਰ ਦੀ ਮੌਤ
NEXT STORY