Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 11, 2026

    6:05:28 PM

  • sri harmandir sahib adorned with exotic flowers

    ਵਿਦੇਸ਼ੀ ਫੁੱਲਾਂ ਨਾਲ ਸਜਿਆ ਸ੍ਰੀ ਹਰਿਮੰਦਰ ਸਾਹਿਬ,...

  • major incident averted in punjab  major targeted killing plot foiled

    ਪੰਜਾਬ 'ਚ ਹੋ ਜਾਣਾ ਸੀ ਵੱਡਾ ਵਾਕਾ, ਟਾਰਗੇਟ...

  • vehicle purchase registration

    ਪੰਜਾਬ : ਵਾਹਨਾਂ ਦੀ ਖਰੀਦੋ-ਫਰੋਖਤ ਲਈ ਨਵੀਂ...

  • plane  engine  delhi airport  emergency landing

    ਉੱਡਦੇ ਜਹਾਜ਼ ਦੇ ਇੰਜਣ 'ਚ ਆ ਗਈ ਖ਼ਰਾਬੀ ! ਦਿੱਲੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਦੀਪ ਢਿੱਲੋਂ ਦਾ ਬੇਬਾਕ ਇੰਟਰਵਿਊ: ਧਰਮਿੰਦਰ, ਵਰਿੰਦਰ, ਯੋਗਰਾਜ ਤੇ ਗੁੱਗੂ ਗਿੱਲ ਦੇ ਦੌਰ ਦੇ ਸੁਣੋ ਅਣਸੁਣੇ ਕਿੱਸੇ

PUNJAB News Punjabi(ਪੰਜਾਬ)

ਦੀਪ ਢਿੱਲੋਂ ਦਾ ਬੇਬਾਕ ਇੰਟਰਵਿਊ: ਧਰਮਿੰਦਰ, ਵਰਿੰਦਰ, ਯੋਗਰਾਜ ਤੇ ਗੁੱਗੂ ਗਿੱਲ ਦੇ ਦੌਰ ਦੇ ਸੁਣੋ ਅਣਸੁਣੇ ਕਿੱਸੇ

  • Edited By Shivani Attri,
  • Updated: 20 Aug, 2026 10:59 AM
Jalandhar
deep dhillon s special interview
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਆਪਣੀ ਦਮਦਾਰ ਆਵਾਜ਼ ਕਾਰਨ ਵੱਡੀ ਪਛਾਣ ਬਣਾਉਣ ਵਾਲੇ ਭਾਰਤੀ ਸਿਨੇਮਾ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਦਿੱਗਜ ਅਦਾਕਾਰ ਦੀਪ ਢਿੱਲੋਂ ਨੇ ਹਾਲ ਹੀ 'ਚ ਜਗ ਬਾਣੀ ਦੀ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਇਕ ਵਿਸ਼ੇਸ਼ ਇੰਟਰਵਿਊ ਕੀਤੀ।  ਇੰਟਰਵਿਊ ਦੌਰਾਨ ਦੀਪ ਢਿੱਲੋਂ ਨੇ ਆਪਣੀ ਜ਼ਿੰਦਗੀ ਦੇ ਕਈ ਦਿਲਚਸਪ ਕਿੱਸੇ ਸਾਂਝੇ ਕੀਤੇ ਹਨ। ਪੱਟੀ ਦੇ ਖੇਤਾਂ ਤੋਂ ਲੈ ਕੇ ਮੁੰਬਈ ਦੀਆਂ ਰੰਗੀਨੀਆਂ ਤੱਕ ਦਾ ਉਨ੍ਹਾਂ ਦਾ ਸਫ਼ਰ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ।

ਖੇਤਾਂ ਤੋਂ ਰੰਗਮੰਚ ਤੱਕ ਦਾ ਸਫ਼ਰ 
ਦੀਪ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦਾ ਪਿਛੋਕੜ ਕੋਈ ਫਿਲਮੀ ਨਹੀਂ ਸੀ। ਉਹ 5-6 ਕਿਲੋ ਦੁੱਧ ਪੀਣ ਵਾਲੇ ਅਤੇ 100-112 ਕਿੱਲੋ ਦਾ ਭਾਰ ਚੁੱਕਣ ਵਾਲੇ ਇਕ ਖਾਲਸ ਮਝੈਲ ਹਨ, ਜੋਕਿ ਖੇਤੀਬਾੜੀ ਅਤੇ ਖੇਡਾਂ (ਕਬੱਡੀ ਤੇ ਕੁਸ਼ਤੀ) ਨਾਲ ਜੁੜੇ ਹੋਏ ਸਨ। ਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਦਾਕਾਰੀ ਦੀ ਚਿਣਗ ਪੱਟੀ ਦੀ ਰਾਮਲੀਲਾ ਤੋਂ ਲੱਗੀ, ਜਿੱਥੋਂ ਉਹ ਅੰਮ੍ਰਿਤਸਰ ਅਤੇ ਪਟਿਆਲਾ ਦੇ ਥੀਏਟਰ ਤੱਕ ਪਹੁੰਚੇ। ਉਨ੍ਹਾਂ ਆਪਣਾ ਇਕ ਕਿੱਸਾ ਸਾਂਝਾ ਕਰਦੇ ਦੱਸਿਆ ਕਿ ਕਿਵੇਂ ਇਕ ਨਾਟਕ ਦੌਰਾਨ ਸਟੇਜ 'ਤੇ ਉਨ੍ਹਾਂ ਦੀ ਪੱਗ ਲੱਥ ਗਈ ਸੀ ਪਰ ਉਨ੍ਹਾਂ ਨੇ ਹਿੰਮਤ ਨਾ ਹਾਰੀ ਅਤੇ ਪੱਗ ਨੂੰ ਮੰਡਾਸੇ ਵਾਂਗ ਲਪੇਟ ਕੇ 15 ਮਿੰਟ ਦੀ ਸਪੀਚ ਪੂਰੀ ਕੀਤੀ।

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਪੌਂਗ ਡੈਮ ਦੇ ਖੋਲ੍ਹੇ ਫਲੱਡ ਗੇਟ, BBMB ਦੀ ਵੱਡੀ ਚਿਤਾਵਨੀ

'ਮਹਾਂਭਾਰਤ' ਤੋਂ ਮਿਲੀ ਵੱਖਰੀ ਪਛਾਣ ਅਤੇ ਬਾਲੀਵੁੱਡ 'ਚ ਦਿੱਤੀ ਦਸਤਕ 
ਦੀਪ ਸਿੰਘ ਢਿੱਲੋਂ ਲਈ ਮੁੰਬਈ ਜਾਣ ਦਾ ਫ਼ੈਸਲਾ ਅਚਨਚੇਤ ਸੀ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਅਨੁਪਮ ਖੇਰ ਵਰਗੇ ਅਦਾਕਾਰਾਂ ਦੀ ਇਕ ਵਰਕਸ਼ਾਪ ਲਈ ਉਹ 60 ਕਿੱਲੋ ਦਾ ਆਪਣਾ ਵੇਟ-ਲਿਫਟਿੰਗ ਦਾ ਸਾਮਾਨ ਲੈ ਕੇ ਮੁੰਬਈ ਪਹੁੰਚੇ ਸਨ। ਬੀ. ਆਰ. ਚੋਪੜਾ ਦੇ ਮਸ਼ਹੂਰ ਸੀਰੀਅਲ 'ਮਹਾਂਭਾਰਤ' 'ਚ ਜੈਦਰਥ ਦੇ ਕਿਰਦਾਰ ਨੇ ਉਨ੍ਹਾਂ ਨੂੰ ਘਰ-ਘਰ 'ਚ ਪਛਾਣ ਦਿਵਾਈ। ਇਸ ਤੋਂ ਇਲਾਵਾ 'ਘਾਇਲ' ਅਤੇ 'ਘਾਤਕ' ਵਰਗੀਆਂ ਫਿਲਮਾਂ ਉਨ੍ਹਾਂ ਦੇ ਕਰੀਅਰ 'ਚ ਮੀਲ ਪੱਥਰ ਸਾਬਤ ਹੋਈਆਂ।

ਧਰਮਿੰਦਰ ਅਤੇ ਅਮਰੀਸ਼ ਪੁਰੀ ਨਾਲ ਰਿਸ਼ਤੇ 
ਦਿਲਚਸਪ ਕਿੱਸੇ ਸਾਂਝੀ ਕਰਦੇ ਹੋਏ ਦੀਪ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੇ ਧਰਮਿੰਦਰ ਦਿਓਲ ਨਾਲ ਬਹੁਤ ਨਿੱਘੇ ਸਬੰਧ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਭਾਜੀ (ਧਰਮਿੰਦਰ) ਨਾਲ ਇੱਕੋ ਕਮਰੇ 'ਚ ਰਹੇ ਅਤੇ ਉਨ੍ਹਾਂ ਦੀ ਮਾਲਿਸ਼ ਵੀ ਕਰਦੇ ਰਹੇ ਸਨ। ਇਸੇ ਤਰ੍ਹਾਂ ਅਦਾਕਾਰ ਅਮਰੀਸ਼ ਪੁਰੀ ਨਾਲ ਉਨ੍ਹਾਂ ਦੀ ਆਵਾਜ਼ ਦੀ ਤੁਲਨਾ ਅਕਸਰ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਅਮਰੀਸ਼ ਪੁਰੀ ਨੇ ਖ਼ੁਦ ਰਾਤ ਦੇ ਡੇਢ ਵਜੇ ਫੋਨ ਕਰਕੇ ਉਨ੍ਹਾਂ ਦੀ ਫਿਲਮ 'ਅਸਾਂ ਨੂੰ ਮਾਣ ਵਤਨਾਂ ਦਾ' 'ਚ ਕੀਤੀ ਅਦਾਕਾਰੀ ਦੀ ਤਾਰੀਫ਼ ਕੀਤੀ ਸੀ।

ਇਹ ਵੀ ਪੜ੍ਹੋ: ਪੰਜਾਬ: ਘਰੇਲੂ ਗੈਸ ਸਿਲੰਡਰ ਖ਼ਪਤਕਾਰਾਂ ਲਈ ਨਵੀਂ ਮੁਸੀਬਤ! 45 ਦਿਨ...

ਪੰਜਾਬੀ ਸਿਨੇਮਾ ਅਤੇ ਸਰਦਾਰੀ ਦਾ ਮਾਣ 
ਬਾਲੀਵੁੱਡ 'ਚ ਸਰਦਾਰਾਂ ਦੇ ਕਿਰਦਾਰਾਂ ਬਾਰੇ ਬੋਲਦੇ ਦੀਪ ਢਿੱਲੋਂ ਨੇ ਕਿਹਾ ਕਿ ਹਿੰਦੀ ਫਿਲਮਾਂ 'ਚ ਅਕਸਰ ਸਰਦਾਰਾਂ ਦਾ ਮਜ਼ਾਕ ਉਡਾਇਆ ਜਾਂਦਾ ਰਿਹਾ ਹੈ ਅਤੇ ਪੱਗਾਂ ਸਹੀ ਤਰੀਕੇ ਨਾਲ ਨਹੀਂ ਬੰਨ੍ਹੀਆਂ ਜਾਂਦੀਆਂ ਸਨ। ਉਨ੍ਹਾਂ ਨੇ ਮਨਮੋਹਨ ਸਿੰਘ ਦੀ ਫਿਲਮ 'ਜੀ ਆਇਆਂ ਨੂੰ' ਦੀ ਸ਼ਲਾਘਾ ਕੀਤੀ, ਜਿਸ ਨੇ ਪੰਜਾਬੀ ਸਿਨੇਮਾ ਨੂੰ ਮੁੜ ਸੁਰਜੀਤ ਕੀਤਾ ਅਤੇ ਸਰਦਾਰਾਂ ਦੀ ਇਕ ਸਹੀ ਤੇ ਸ਼ਾਨਦਾਰ ਤਸਵੀਰ ਪੇਸ਼ ਕੀਤੀ।

ਅੱਜ ਦੇ ਦੌਰ 'ਚ ਦੀਪ ਢਿੱਲੋਂ ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਹ ਮੁੰਬਈ ਦੀਆਂ ਪਾਰਟੀਆਂ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ ਅਤੇ ਅੱਜ ਵੀ ਆਪਣੀ ਸਿਹਤ ਅਤੇ ਪਰਿਵਾਰ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੋਈ 'ਵਿਲਨ' ਨਹੀਂ ਸਗੋਂ ਇਕ 'ਕਰੈਕਟਰ ਐਕਟਰ' ਹਨ ਅਤੇ ਉਹ ਅੱਜ ਵੀ ਘੋੜੇ ਵਰਗੀ ਜਾਨ ਰੱਖਦੇ ਹਨ।

 

ਇਹ ਵੀ ਪੜ੍ਹੋ: ਵੱਡੀ ਖ਼ਬਰ: ਪੰਜਾਬ 'ਚ ਕਰੋੜਾਂ ਦੀ ਹੈਰੋਇਨ, 8 ਪਿਸਤੌਲਾਂ ਤੇ 12.95 ਲੱਖ ਨਕਦੀ ਸਣੇ 9 ਮੁਲਜ਼ਮ ਗ੍ਰਿਫ਼ਤਾਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Deep Dhillon
  • Special interview
  • ਦੀਪ ਢਿੱਲੋਂ
  • ਬੇਬਾਕ ਇੰਟਰਵਿਊ
  • ਅਣਸੁਣੇ ਕਿੱਸੇ

ਹੈੱਡ ਕਾਂਸਟੇਬਲ ਮਨਵਿੰਦਰ ਸਿੰਘ ASI ਵਜੋਂ ਕੀਤਾ ਗਿਆ ਪ੍ਰਮੋਟ

NEXT STORY

Stories You May Like

  • 7 candidates in the race for the post of  ongc  chairman
    ‘ONGC’ ਚੇਅਰਮੈਨ ਅਹੁਦੇ ਦੀ ਦੌੜ ’ਚ 7 ਉਮੀਦਵਾਰ ਇਸ ਹਫਤੇ ਹੋਵੇਗਾ ਦੂਜੇ ਦੌਰ ਦਾ ਇੰਟਰਵਿਊ
  • n  sriram balaji advances to next round of men  s doubles
    ਐਨ ਸ਼੍ਰੀਰਾਮ ਬਾਲਾਜੀ ਪੁਰਸ਼ ਡਬਲਜ਼ ਦੇ ਅਗਲੇ ਦੌਰ ਵਿੱਚ ਪੁੱਜੇ
  • bir singh
    ਸੁਰਾਂ ਦੇ ਜਾਦੂਗਰ ਬੀਰ ਸਿੰਘ ਦੀ ਜ਼ਿੰਦਗੀ ਦੇ ਅਣਛੂਹੇ ਪਹਿਲੂ, ਸੁਣੋ ਗਾਇਕ ਦਾ ਪਹਿਲਾ Detailed Interview
  • amritpal s associate virendra fauji gets custody parole
    ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਫੌਜੀ ਨੂੰ ਮਿਲੀ ਕਸਟਡੀ ਪੈਰੋਲ, ਮਾਂ ਦੀਆਂ ਅੰਤਿਮ ਰਸਮਾਂ 'ਚ ਹੋਇਆ ਸ਼ਾਮਲ
  • crude oil prices at 4 month high  saudi arabia concerns  impact on india too
    4 ਮਹੀਨਿਆਂ ਦੇ ਉੱਚ ਪੱਧਰ 'ਤੇ ਕੱਚੇ ਤੇਲ ਦੇ ਭਾਅ, ਸਾਊਦੀ ਅਰਬ ਕਾਰਨ ਵਧੀ ਚਿੰਤਾ, ਭਾਰਤ 'ਤੇ ਵੀ ਅਸਰ
  • gill is still in a learning phase  he will improve with experience  nehra
    ਗਿੱਲ ਅਜੇ ਵੀ ਸਿੱਖਣ ਦੇ ਪੜਾਅ ਵਿੱਚ ਹੈ, ਤਜਰਬੇ ਨਾਲ ਹੋਰ ਬਿਹਤਰ ਹੋਵੇਗਾ : ਨੇਹਰਾ
  • aap workers attack punjab bjp president kewal singh dhillon  s convoy
    ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਕਾਫ਼ਿਲੇ 'ਤੇ 'ਆਪ' ਵਰਕਰਾਂ ਵਲੋਂ ਹਮਲਾ
  • floods rivers
    ਜਲ-ਪਰਲੋ ਦੇ ਦੌਰ ਵਿਚ ਨਦੀਆਂ ਦੀ ਪਛਾਣ
  • pedrino restaurant
    ਪੇਡ੍ਰਿਨੋ ਰੈਸਟੋਰੈਂਟ ’ਚ CIA ਸਟਾਫ਼ ਦੇ ਮੁਲਾਜ਼ਮ ਬਣ ਕੇ ਮਾਲਕ ਨੂੰ ਪਿਸਤੌਲ...
  • new in dr meenakshi sood death case major revelation post mortem report
    ਜਲੰਧਰ: ਡਾ. ਮੀਨਾਕਸ਼ੀ ਸੂਦ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਪੋਸਟਮਾਰਟਮ...
  • fire breaks out at pizza restaurant in kartarpur
    ਕਰਤਾਰਪੁਰ ਵਿਖੇ ਪਿੱਜ਼ਾ ਰੈਸਟੋਰੈਂਟ 'ਚ ਲੱਗੀ ਅੱਗ
  • bank employees protested in jalandhar for their demands
    ਜਲੰਧਰ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਬੈਂਕ ਕਰਮਚਾਰੀਆਂ ਨੇ ਕੀਤਾ ਪ੍ਰਦਰਸ਼ਨ
  • jalandhar commissionerate police orders issues women s safety
    ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਜਲੰਧਰ ਕਮਿਸ਼ਨਰੇਟ ਪੁਲਸ ਦੀ ਸਖ਼ਤੀ, CP ਨੇ ਜਾਰੀ...
  • drone show in village randhawa masanda
    ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ...
  • gurdwara granthi turns out to be a smuggler
    ਗੁਰਦੁਆਰੇ ਦਾ ਗ੍ਰੰਥੀ ਨਿਕਲਿਆ ਸਮੱਗਲਰ, ਜੇਲ੍ਹ 'ਚੋਂ ਬਾਹਰ ਆਉਂਦੇ ਹੀ ਦੇਸੀ ਕੱਟੇ...
  • drugs department raids noorpur colony
    ਨੂਰਪੁਰ ਕਾਲੋਨੀ 'ਚ ਡਰੱਗਜ਼ ਵਿਭਾਗ ਦਾ ਧਾਵਾ: SP ਮੈਡੀਕੋਜ਼ ਤੋਂ ਨਸ਼ੇ ਲਈ...
Trending
Ek Nazar
online fraud

ਬੰਗਲਾਦੇਸ਼: ਔਨਲਾਈਨ ਧੋਖਾਧੜੀ ਦੇ ਦੋਸ਼ 'ਚ 63 ਵਿਦੇਸ਼ੀ ਹਿਰਾਸਤ 'ਚ

flood in nepal

ਨੇਪਾਲ ਹੜ੍ਹ 'ਚ ਮ੍ਰਿਤਕਾਂ ਦੀ ਗਿਣਤੀ 1,385 ਹੋਈ

famous youtuber armaan malik

6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ...

heavy rain and hailstorm

ਜ਼ਿਲ੍ਹਾ ਲਾਤੀਨਾ 'ਚ ਤੇਜ਼ ਮੀਂਹ, ਝੱਖੜ ਹਨੇਰੀ ਤੇ ਹਲਕੀ ਗੜੇਮਾਰੀ, ਗੱਡੀਆਂ 'ਤੇ...

indian american couple donates

ਹਿਊਸਟਨ ਕੇ ਇੰਜੀਨੀਅਰਿੰਗ ਕਾਲਜ ਨੂੰ ਭਾਰਤੀ-ਅਮਰੀਕੀ ਜੋੜੇ ਨੇ ਦਾਨ ਕੀਤੇ 40 ਲੱਖ...

ramesh  a special needs child from pingalwara

ਪਿੰਗਲਵਾੜਾ ਦੇ ਵਿਸ਼ੇਸ਼ ਬੱਚੇ ਰਮੇਸ਼ ਨੇ ਹਾਂਗਕਾਂਗ ’ਚ ਲਹਿਰਾਇਆ ਤਿਰੰਗਾ, ਜਿੱਤੇ 2...

amitabh bachchan

84 ਸਾਲਾ ਅਮਿਤਾਭ ਬੱਚਨ ਦੀ ਇਹ ਖਵਾਹਿਸ਼ ਅਜੇ ਵੀ ਅਧੂਰੀ, ਛਲਕਿਆ ਅਦਾਕਾਰ ਦਾ ਦਰਦ

christian woman in pakistan

ਪਾਕਿਸਤਾਨ : ਮੁਸਲਿਮ ਨੌਜਵਾਨ ਨੇ ਈਸਾਈ ਕੁੜੀ ਨੂੰ ਮਾਰ'ਤੀ ਗੋ.ਲੀ

hindu girl in pakistan

ਪਾਕਿ 'ਚ ਜ਼ਬਰੀ ਧਰਮ ਪਰਿਵਰਤਨ ਅਤੇ ਵਿਆਹ ਤੋਂ ਬਾਅਦ ਫੁੱਟ-ਫੁੱਟ ਕੇ ਰੋਈਆਂ 2...

man earns  14 lakh every month

ਸ਼ਖਸ ਨੇ 'ਪਰੇਸ਼ਾਨੀ' ਨੂੰ ਹੀ ਬਣਾ ਲਿਆ 'ਬਿਜ਼ਨੈੱਸ', ਹਰ ਮਹੀਨੇ ਕਮਾ ਰਿਹੈ 14...

hanuman ansh

200 ਕਰੋੜ ਰੁਪਏ ਦੇ ਅੰਕੜੇ ਦੇ ਕਰੀਬ ਪੁੱਜੀ 'ਹਨੂੰਮਾਨ ਅੰਸ਼', ਅੱਜ ਤੋਂ ਹੋਵੇਗੀ...

supreme court abu salem release dismissed

ਗੈਂਗਸਟਰ ਅਬੂ ਸਲੇਮ ਦੀ ਰਿਹਾਈ ਦੀ ਅਪੀਲ ਖਾਰਜ

famous actor granted bail

2 ਮਹੀਨਿਆਂ ਤੋਂ ਜੇਲ੍ਹ 'ਚ ਬੰਦ ਮਸ਼ਹੂਰ ਅਦਾਕਾਰ ਆਵੇਗਾ ਬਾਹਰ, ਅਦਾਲਤ ਨੇ ਮਨਜ਼ੂਰ...

bullets fired at electronics showroom

ਖਡੂਰ ਸਾਹਿਬ : ਇਲੈਕਟ੍ਰੋਨਿਕਸ ਸ਼ੋਰੂਮ 'ਤੇ ਚੱਲੀਆਂ ਗੋਲੀਆਂ, ਦੁਕਾਨਦਾਰਾਂ 'ਚ...

indian companies us lawmakers

ਅਮਰੀਕੀ ਕਾਨੂੰਨਸਾਜ਼ਾਂ ਵੱਲੋਂ ਡੇਟਾ 'ਚੋਰੀ' ਮਾਮਲੇ 'ਚ ਤਿੰਨ ਭਾਰਤੀ ਕੰਪਨੀਆਂ...

strict restrictions imposed in amritsar regarding security and traffic

ਅੰਮ੍ਰਿਤਸਰ ’ਚ ਹੋਰ ਸਖ਼ਤ ਪਾਬੰਦੀਆਂ ਲਾਗੂ

kim  s daughter his successor

ਕਿਮ ਦੀ ਧੀ ਸੰਭਾਵੀ ਉੱਤਰਾਧਿਕਾਰੀ !

chinese president xi jinping to visit india

7 ਸਾਲ ਬਾਅਦ ਭਾਰਤ ਆਉਣਗੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • sensational incident in ludhiana in the middle of the night
      ਲੁਧਿਆਣਾ 'ਚ ਅੱਧੀ ਰਾਤੀਂ ਸਨਸਨੀਖੇਜ਼ ਵਾਰਦਾਤ, ਦੋ ਰਾਹਗੀਰਾਂ ਨੂੰ ਨੰਗੀਆਂ...
    • new in dr meenakshi sood death case major revelation post mortem report
      ਜਲੰਧਰ: ਡਾ. ਮੀਨਾਕਸ਼ੀ ਸੂਦ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਪੋਸਟਮਾਰਟਮ...
    • heroin  smugglers  faridkot police
      12 ਕਿੱਲੋ ਤੋਂ ਵੱਧ ਹੈਰੋਇਨ ਸਮੇਤ ਤਰਨਤਾਰਨ ਦੇ 2 ਨੌਜਵਾਨ ਕਾਬੂ
    • punjab youth uttar pradesh car road
      ਪੰਜਾਬ ਦੇ 3 ਸਿੱਖ ਨੌਜਵਾਨਾਂ ਦੀ ਉੱਤਰ ਪ੍ਰਦੇਸ਼ 'ਚ ਮੌਤ, ਫਿਰੋਜ਼ਪੁਰ ਤੇ ਪਟਿਆਲਾ...
    • retreat ceremony
      ਭਾਰਤ-ਪਾਕ ਸਰਹੱਦ 'ਤੇ ਭਾਰਤੀ ਮੁਸਲਮਾਨਾਂ ਦੀ ਦੇਸ਼ ਭਗਤੀ ਦੇਖ ਪਾਕਿਸਤਾਨੀ ਹੈਰਾਨ
    • robbery at bagga jewellers in ludhiana
      ਲੁਧਿਆਣਾ 'ਚ ਦਿਨ-ਦਿਹਾੜੇ ਜਿਊਲਰੀ ਦੀ ਦੁਕਾਨ 'ਤੇ ਲੁੱਟ, CCTV 'ਚ ਕੈਦ ਹੋਈ...
    • suicide case
      BSF ਸਿਪਾਹੀ ਨੇ ਪਤਨੀ ਨੂੰ ਕਤਲ ਕਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ
    • weather update  rain  imd
      11 ਤੋਂ 17 ਸਤੰਬਰ ਤੱਕ ਪਵੇਗਾ ਮੀਂਹ ! ਇਨ੍ਹਾਂ ਸੂਬਿਆਂ ਲਈ IMD ਨੇ ਕੀਤੀ ਵੱਡੀ...
    • one accused arrested in zirakpur snatching case
      ਜ਼ੀਰਕਪੁਰ ਸੈਨਚਿੰਗ ਮਾਮਲੇ 'ਚ ਇਕ ਮੁਲਜ਼ਮ ਕਾਬੂ, ਵ੍ਹੀਲਚੇਅਰ 'ਤੇ ਵਿਅਕਤੀ ਤੋਂ...
    • bjp s major action against drugs in punjab
      ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਭਾਜਪਾ ਦਾ ਵੱਡਾ ਐਕਸ਼ਨ, 18 ਸਤੰਬਰ ਤੋਂ 4 ਵੱਡੀਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +