ਚੰਡੀਗੜ੍ਹ (ਹਾਂਡਾ): ਬਾਲੀਵੁੱਡ ਅਦਾਕਾਰਾ ਅਤੇ ਆਏ ਦਿਨ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ’ਚ ਰਹਿਣ ਵਾਲੀ ਕੰਗਨਾ ਰਣੌਤ ਨੇ ਆਪਣੇ ਖਿਲਾਫ਼ ਦਾਇਰ ਮਾਣਹਾਨੀ ਦੀ ਸ਼ਿਕਾਇਤ ਨੂੰ ਰੱਦ ਕਰਵਾਉਣ ਲਈ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ।
ਇਹ ਵੀ ਪੜ੍ਹੋ : ਅਮਿਤਾਭ ਬੱਚਨ ਨੇ ਆਪਣੇ ਪੁੱਤਰ ਲਈ ਸਾਂਝੀ ਕੀਤੀ ਪੋਸਟ, ਕਿਹਾ- ਮੇਰੇ ਪੁੱਤਰ ਹੋਣ ਨਾਲ...
ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਕੰਗਨਾ ਦੀ ਪਟੀਸ਼ਨ ’ਤੇ ਲੰਬੀ ਬਹਿਸ ਤੋਂ ਬਾਅਦ ਸੁਣਵਾਈ ਸੋਮਵਾਰ ਤੱਕ ਲਈ ਟਾਲ ਦਿੱਤੀ ਗਈ ਹੈ। ਪਿਛਲੇ ਸਾਲ ਜਨਵਰੀ ’ਚ ਬਠਿੰਡਾ ਕਿਸਾਨ ਅੰਦੋਲਨ ਦੌਰਾਨ ਰੈਲੀ ’ਚ ਆਏ ਲੋਕਾਂ ਨੂੰ ਦਿਹਾੜੀਦਾਰ ਵਜੋਂ ਪੇਸ਼ ਕਰਨ ’ਤੇ ਕੰਗਨਾ ਰਣੌਤ ਖਿਲਾਫ਼ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਨੇ ਬਠਿੰਡਾ ਦੀ ਮਹਿੰਦਰ ਕੌਰ ਦੀ ਤਸਵੀਰ ਪੋਸਟ ਕਰਦਿਆਂ ਕਿਹਾ ਸੀ ਕਿ ਉਸ ਨੂੰ 100-100 ਰੁਪਏ ਦਿਹਾੜੀ ’ਤੇ ਅੰਦੋਲਨ ’ਚ ਲਿਆਂਦਾ ਗਿਆ ਸੀ। ਇਸ ਪੋਸਟ ’ਤੇ ਬਠਿੰਡਾ ’ਚ ਮਹਿੰਦਰ ਕੌਰ ਵੱਲੋਂ ਕੰਗਨਾ ਖਿਲਾਫ਼ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਇਹ ਵੀ ਪੜ੍ਹੋ : ਸ਼ਹਿਨਾਜ਼ ਨੇ ਮੁੰਬਈ ਦੀ ਸੜਕ ’ਤੇ ਦਿਖਾਇਆ ਗਲੈਮਰਸ ਅਵਤਾਰ, ਲੰਗੜਾ ਕੇ ਤੁਰਦੀ ਆਈ ਨਜ਼ਰ (ਦੇਖੋ ਵੀਡੀਓ)
ਕੰਗਨਾ ਉਕਤ ਸ਼ਿਕਾਇਤ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚੀ ਹੈ। ਸੁਣਵਾਈ ਤੋਂ ਬਾਅਦ ਅਦਾਲਤ ਨੇ ਹਾਲਾਂਕਿ ਕੋਈ ਹੁਕਮ ਜਾਰੀ ਕੀਤੇ ਬਿਨਾਂ ਸੁਣਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ।
ਚੰਡੀਗੜ੍ਹ 'ਚ ਸੁੱਕੇ ਤੇ ਖ਼ਤਰਨਾਕ ਦਰੱਖ਼ਤ ਬਣੇ ਖ਼ਤਰਾ, ਹਾਈਕੋਰਟ ਵੀ ਪੁੱਜ ਚੁੱਕਿਐ ਮਾਮਲਾ
NEXT STORY