ਪਟਿਆਲਾ(ਬਿਊਰੋ)— ਪੰਜਾਬ ਵਿਚ ਡੇਂਗੂ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਅਜੇ ਵੀ ਕਈ ਜ਼ਿਲਿਆਂ ਵਿਚ ਡੇਂਗੂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹਾਲਾਂਕਿ ਕੁੱਝ ਹੀ ਸ਼ਹਿਰਾਂ ਵਿਚ ਡੇਂਗੂ ਦੇ ਮਾਮਲਿਆਂ ਵਿਚ ਕਮੀ ਦੇਖੀ ਗਈ ਹੈ। ਡੇਂਗੂ ਦੇ ਮਾਮਲਿਆਂ ਵਿਚ 2017 ਵਿਚ ਜਿੱਥੇ ਪੰਜਾਬ ਵਿਚ ਮੋਹਾਲੀ ਸਭ ਤੋਂ ਪਹਿਲੇ ਨੰਬਰ 'ਤੇ ਸੀ, ਉਥੇ ਹੀ ਇਸ ਸਾਲ 2018 ਵਿਚ ਡੇਂਗੂ ਦੇ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਪਟਿਆਲਾ ਪਹਿਲੇ ਨੰਬਰ 'ਤੇ ਆ ਗਿਆ ਹੈ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੀ ਪਟਿਆਲਾ ਦੇ ਰਹਿਣ ਵਾਲੇ ਹਨ। ਮੋਹਾਲੀ ਪਿਛਲੇ ਸਾਲ ਡੇਂਗੂ ਦੇ 2223 ਮਾਮਲਿਆਂ ਨਾਲ ਪੰਜਾਬ ਵਿਚ ਪਹਿਲੇ ਨੰਬਰ 'ਤੇ ਸੀ, ਜਦੋਂਕਿ 2018 ਵਿਚ 954 ਮਾਮਲਿਆਂ ਨਾਲ ਤੀਜੇ ਨੰਬਰ 'ਤੇ ਪਹੁੰਚ ਗਿਆ। ਇਸੇ ਤਰ੍ਹਾਂ 2017 ਵਿਚ ਜਿੱਥੇ ਪਟਿਆਲਾ ਡੇਂਗੂ ਦੇ 2141 ਮਾਮਲਿਆਂ ਨਾਲ ਦੂਜੇ ਨੰਬਰ 'ਤੇ ਸੀ, ਉਥੇ ਹੀ 2018 ਵਿਚ ਪਟਿਆਲਾ 2184 ਮਾਮਲਿਆਂ ਨਾਲ ਸੂਬੇ ਵਿਚ ਪਹਿਲੇ ਨੰਬਰ 'ਤੇ ਆ ਗਿਆ ਹੈ।
ਨਹੀਂ ਰੁਕ ਰਿਹਾ ਡੇਂਗੂ
ਪਟਿਆਲਾ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਹੈ, ਉਥੇ ਹੀ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੀ ਪਟਿਆਲਾ ਦੇ ਹੀ ਰਹਿਣ ਵਾਲੇ ਹਨ। ਸਿਹਤ ਮੰਤਰੀ ਦਾ ਸ਼ਹਿਰ ਡੇਂਗੂ ਦੇ ਮਾਮਲੇ ਵਿਚ ਸੂਬੇ ਵਿਚ ਪਹਿਲੇ ਨੰਬਰ 'ਤੇ ਆਉਣ ਨਾਲ ਸੂਬੇ ਦੀਆਂ ਸਿਹਤ ਸੇਵਾਵਾਂ 'ਤੇ ਸਵਾਲ ਖੜ੍ਹੇ ਹੋ ਗਏ ਹਨ ਕਿ ਜੇਕਰ ਸਿਹਤ ਮੰਤਰੀ ਦੇ ਆਪਣੇ ਸ਼ਹਿਰ ਵਿਚ ਸਿਹਤ ਸੇਵਾਵਾਂ ਦਾ ਇਹ ਹਾਲ ਹੈ ਤਾਂ ਬਾਕੀ ਪੰਜਾਬ ਵਿਚ ਸਿਹਤ ਸੁਵਿਧਾਵਾਂ ਦਾ ਹਾਲ ਕੀ ਹੋਵੇਗਾ। ਜਾਣਕਾਰੀ ਮੁਤਾਬਕ ਵੱਖ-ਵੱਖ ਜ਼ਿਲਿਆਂ ਵਿਚ ਅਜੇ ਵੀ ਡੇਂਗੂ ਦੇ ਮਾਮਲੇ ਸਾਹਮਣੇ ਆਉਣ ਦੇ ਮਸਲੇ 'ਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਜਲਦ ਹੀ ਸਾਰੇ ਸਿਵਲ ਸਰਜਨਸ ਦੀ ਮੀਟਿੰਗ ਲੈਣਗੇ। ਇਸ ਮੀਟਿੰਗ ਵਿਚ ਉਨ੍ਹਾਂ ਤੋਂ ਡੇਂਗੂ ਦੇ ਮਾਮਲਿਆਂ ਨੂੰ ਰੋਕਣ ਲਈ ਕੀਤੀ ਜਾ ਰਹੀ ਕਾਰਵਾਈ ਦੇ ਬਾਰੇ ਵਿਚ ਪੁੱਛਿਆ ਜਾਏਗਾ। ਡੇਂਗੂ ਦੇ ਮਾਮਲੇ ਕਿਹੜੇ ਜ਼ਿਲੇ ਵਿਚ ਵਧੇ ਅਤੇ ਕਿਹੜੇ ਜ਼ਿਲੇ ਵਿਚ ਘੱਟ ਹੋਏ, ਇਸ 'ਤੇ ਚਰਚਾ ਕਰਦੇ ਹੋਏ ਸਿਵਲ ਸਰਜਨਾਂ ਨੂੰ ਨਿਰਦੇਸ਼ ਦਿੱਤੇ ਜਾਣਗੇ ਕਿ ਉਹ ਜਲਦ ਤੋਂ ਜਲਦ ਡੇਂਗੂ ਦੇ ਮਾਮਲੇ ਖਤਮ ਕਰਨ ਲਈ ਕੰਮ ਕਰਨ।
ਕਾਂਗਰਸ ਵਲੋਂ ਬਾਦਲ ਦੀ ਸਰਕਾਰ 'ਤੇ ਲਾਏ ਦੋਸ਼ ਸਹੀ ਹਨ : ਧਰਮਸੌਤ
NEXT STORY