ਲੁਧਿਆਣਾ(ਖੁਰਾਣਾ)-ਨਗਰ ਵਿਚ ਅੱਜ ਸਵੇਰੇ ਹੋਈ ਕੁਝ ਸਮੇਂ ਦੀ ਬਰਸਾਤ ਨਾਲ ਸਰਕਾਰੀ ਅਨਾਜ ਗੋਦਾਮ ਵਿਚ ਖੁੱਲ੍ਹੇ ਅਾਸਮਾਨ ਹੇਠਾਂ ਸਟੋਰ ਕੀਤੀ ਗਈ ਕਰੋਡ਼ਾਂ ਰੁਪਏ ਦੇ ਮੁੱਲ ਦੀ ਕਣਕ ਦੇ ਖਰਾਬ ਹੋਣ ਦੀਆਂ ਸ਼ੰਕਾਵਾਂ ਦੇ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਬਰਸਾਤੀ ਪਾਣੀ ਵਿਚ ਬੁਰੀ ਤਰ੍ਹਾਂ ਨਾਲ ਡੁੱਬ ਚੁੱਕੀ ਉਕਤ ਕਣਕ ਦੀਆਂ ਬੋਰੀਆਂ ਵਿਭਾਗੀ ਅਧਿਕਾਰੀਆਂ ਵੱਲੋਂ ਜਲਦੀ ਹੀ ਉੱਚਿਤ ਤਰੀਕੇ ਨਾਲ ਨਹੀਂ ਸੰਭਾਲੀ ਗਈ ਤਾਂ ਕਣਕ ਨਾਲ ਬਦਬੂ ਉੱਠਣ ਦੇ ਨਾਲ ਹੀ ਕਣਕ ਦੇ ਦਾਣੇ ਦਾ ਰੰਗ ਬੇਜਾਨ ਪੈ ਜਾਵੇਗਾ ਜਿਸ ਕਾਰਨ ਸਰਕਾਰ ਨੂੰ ਕਰੋਡ਼ਾਂ ਰੁਪਏ ਦਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਦਰਅਸਲ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਗਿੱਲ ਰੋਡ ਸਥਿਤ ਪੀ.ਆਰ. ਸੈਂਟਰ (ਅਨਾਜ ਗੋਦਾਮ) ਵਿਚ ਅੱਜ ਬਰਸਾਤੀ ਪਾਣੀ ਜਮ੍ਹਾ ਹੋਣ ਕਾਰਨ ਗੋਦਾਮ ਨੇ ਝੀਲ ਦਾ ਰੂਪ ਧਾਰਨ ਕਰ ਲਿਆ, ਪਾਣੀ ਨੂੰ ਕੱਢਣ ਲਈ ਘੰਟਿਆਂਬੱਧੀ ਮੋਟਰ ਦਾ ਸਹਾਰਾ ਲੈਣਾ ਪਿਆ। ਬਾਵਜੂਦ ਮੁੱਖ ਕਾਰਨ ਕਣਕ ਦੇ ਚੱਕਾਂ ਦੇ ਹੇਠਾਂ ਲਾਈ ਗਈ ਲਕਡ਼ੀ ਦੇ ਕਰੇਟਾਂ ਦੀ ਉੱਚਾਈ ਜ਼ਮੀਨ ਨਾਲੋਂ ਨਾਮਾਤਰ ਹੋਣਾ ਦੱਸਿਆ ਜਾ ਰਿਹਾ ਹੈ। ਮਾਹਿਰਾਂ ਦੀ ਮੰਨੀਏ ਤਾਂ ਪਾਣੀ ਵਿਚ ਭਿੱਜ ਚੁੱਕੀ ਕਣਕ ਦੀ ਲਾਈਫ ਨਿਰਧਾਰਿਤ ਸਮਾਂ ਮਿਆਦ ਤੋਂ ਬਹੁਤ ਘੱਟ ਰਹਿ ਜਾਂਦੀ ਹੈ ਅਤੇ ਜੇਕਰ ਭਿੱਜੀ ਹੋਈ ਕਣਕ ਨੂੰ ਲੋਡ਼ੀਂਦੀ ਮਾਤਰਾ ਵਿਚ ਹਵਾ ਤੇ ਧੁੱਪ ਲਾ ਦਿੱਤੀ ਜਾਵੇ ਤਾਂ ਕਣਕ ਦੀ ਹਾਲਤ ਵਿਚ ਕੁਝ ਸੁਧਾਰ ਹੋ ਜਾਂਦਾ ਹੈ।
ਕਿਉਂ ਨਹੀਂ ਸਮੇਂ ਸਿਰ ਅਪਣਾਈ ਗਈ ਕੋਈ ਰਾਜਨੀਤੀ
ਸੱਚਾਈ ’ਤ ੇ ਪਰਦਾ ਪਾਉਣ ਲਈ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਕਰਮਚਾਰੀ ਭਾਵੇਂ ਕਣਕ ਦੇ ਚੱਕਾਂ ਨੂੰ ਬਰਸਾਤੀ ਪਾਣੀ ਦੀ ਮਾਰ ਤੋਂ ਬਚਾਉਣ ਲਈ ਚੱਕਾਂ ’ਤੇ ਤਰਪਾਲਾਂ ਪਾਉਣ ਸਬੰਧੀ ਤਰਕ ਦੇ ਰਹੇ ਹਨ। ਅਜਿਹੇ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਬਰਸਾਤੀ ਸੀਜ਼ਨ ਵਿਚ ਪੈਣ ਵਾਲੀ ਬਰਸਾਤ ਤੇ ਕਣਕ ਦੀ ਉੱਚਿਤ ਦੇਖ-ਭਾਲ ਬਾਰੇ ਵਿਭਾਗੀ ਅਧਿਕਾਰੀਆਂ ਦੀ ਟੀਮ ਕੋਈ ਅਣਜਾਣ ਤਾਂ ਨਹੀਂ ਹੋਵੇਗੀ ਤਾਂ ਫਿਰ ਆਖਿਰ ਕਿਉਂ ਨਹੀਂ ਉਨ੍ਹਾਂ ਨੇ ਸਮੇਂ ਸਿਰ ਕਣਕ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ ਕੋਈ ਰਣਨੀਤੀ ਤਿਆਰ ਨਹੀਂ ਕੀਤੀ। ਉਥੇ ਦੂਸਰੇ ਪਾਸੇ ਤਰਪਾਲ ਦੇ ਫਟੇ ਹਿੱਸਿਆਂ ਰਾਹੀਂ ਪੰਛੀ ਸਰਕਾਰੀ ਅਨਾਜ ਦੀ ਬਰਬਾਦੀ ਕਰ ਰਹੇ ਹਨ।
ਸਰਕਾਰ ਦੀ ਅਨਾਜ ਸਬੰਧੀ ਪਾਲਿਸੀ ਬਾਰੇ ਹਫਡ਼ਾ-ਦਫਡ਼ੀ ਵਿਚ ਅਧਿਕਾਰੀ
ਇਹ ਦੇਖਣ ਵਾਲੀ ਅਹਿਮ ਗੱਲ ਵੀ ਹੈ ਕਿ ਸਰਕਾਰ ਵੱਲੋਂ ਬੀਤੇ ਸਮੇਂ ਭੇਜੀ ਜਾਣ ਵਾਲੀ ਕਣਕ ਦੇ ਰੂਪ ਵਿਚ ਵਿਭਾਗੀ ਅਧਿਕਾਰੀ ਬਰਸਾਤੀ ਪਾਣੀ ਵਿਚ ਭਿੱਜ ਚੁੱਕੀ ਕਣਕ ਨੂੰ ਉਤਾਰ ਸਕਦੇ ਹਨ। ਜੋ ਕਿ ਬਾਅਦ ਵਿਚ ਆਟਾ ਦਾਲ ਯੋਜਨਾ ਨਾਲ ਜੁਡ਼ੇ ਲੱਖਾਂ ਲਾਭਪਾਤਰੀ ਪਰਿਵਾਰਾਂ ਦੇ ਘਰਾਂ ਤਕ ਪਹੁੰਚ ਸਕਦੀ ਹੈ। ਇਸ ਸਬੰਧ ਵਿਚ ਜਦੋਂ ਵਿਭਾਗ ਦੇ ਕੰਟਰੋਲਰ ਰਾਕੇਸ਼ ਭਾਸਕਰ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਨੇ ਅਾਪਣੇ ਆਪ ਨੂੰ ਕਿਸੇ ਕੰਮ ਵਿਚ ਰੁੱਝੇ ਹੋਣ ਦੀ ਗੱਲ ਕਹੀ।
ਰੈਡੀਮੇਡ ਗਾਰਮੈਂਟ ’ਤੇ 20 ਫੀਸਦੀ ਇੰਪੋਰਟ ਡਿਊਟੀ ਵਧਣ ਨਾਲ ਹੋਵੇਗਾ ਨੁਕਸਾਨ
NEXT STORY