ਡੇਰਾਬੱਸੀ (ਗੁਰਜੀਤ) : ਡਿਊਟੀ ’ਚ ਕੁਤਾਹੀ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਵੱਲੋਂ ਬੁੱਧਵਾਰ ਨੂੰ ਡੇਰਾਬੱਸੀ ਦੇ ਕਾਰਜ ਸਾਧਕ ਅਧਿਕਾਰੀ (ਈ. ਓ.) ਵਿਜੇ ਕੁਮਾਰ ਨੂੰ ਆਪਣੀਆਂ ਡਿਊਟੀਆਂ ਨਿਭਾਉਣ ’ਚ ਅਸਫਲ ਰਹਿਣ ਲਈ ਮੁਅੱਤਲ ਕਰ ਦਿੱਤਾ ਗਿਆ।
ਡੇਰਾਬੱਸੀ ’ਚ ਸਫ਼ਾਈ ਕਾਰਜਾਂ ਦੇ ਅਚਨਚੇਤ ਨਿਰੀਖਣ ਦੌਰਾਨ ਮੰਤਰੀ ਨੇ ਜ਼ਮੀਨੀ ਹਕੀਕਤਾਂ ਤੇ ਸਫਾਈ ਪਹਿਲ ਕਦਮੀਆਂ ’ਚ ਪ੍ਰਗਤੀ ਦੀ ਘਾਟ ਪ੍ਰਤੀ ਅਸੰਤੁਸ਼ਟੀ ਪ੍ਰਗਟ ਕੀਤੀ। ਈ. ਓ. ਨੂੰ ਅਗਲੇ ਨੋਟਿਸ ਤੱਕ ਸੈਕਟਰ-35-ਏ ਚੰਡੀਗੜ੍ਹ ’ਚ ਸਥਾਨਕ ਸਰਕਾਰਾਂ ਦੇ ਮੁੱਖ ਦਫ਼ਤਰ ’ਚ ਰਿਪੋਰਟ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ। ਇਹ ਫ਼ੈਸਲਾਕੁੰਨ ਕਦਮ ਜਵਾਬਦੇਹੀ ਅਤੇ ਕੁਸ਼ਲ ਜਨਤਕ ਸੇਵਾ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਪਾਣੀਆਂ ਦੀ ਰਾਖੀ ਸਬੰਧੀ ਮੋਰਚੇ ਨੂੰ ਪੰਜਾਬ ਦੇ ਹਰ ਵਰਗ ਤੋਂ ਪੂਰਨ ਸਮਰਥਨ ਮਿਲਿਆ : ਹਰਜੋਤ ਬੈਂਸ
NEXT STORY