ਤਪਾ ਮੰਡੀ(ਸ਼ਾਮ, ਗਰਗ)-ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ 'ਤੇ ਜਿਥੇ ਗਲਤ ਤਰੀਕੇ ਨਾਲ ਛੱਡੇ ਕੱਟਾਂ ਅਤੇ ਆਵਾਰਾਂ ਪਸ਼ੂਆਂ ਕਾਰਨ ਵਾਪਰ ਰਹੇ ਹਾਦਸਿਆਂ 'ਚ ਸੈਂਕੜੇ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਸੈਂਕੜੇ ਹੀ ਅਪਾਹਜ ਹੋ ਕੇ ਆਪਣੇ ਪਰਿਵਾਰ ਸਿਰ ਬੋਝ ਬਣ ਗਏ ਹਨ, ਉਥੇ ਹੀ ਤਪਾ ਮੰਡੀ ਦੀਆਂ ਕੈਂਚੀਆਂ 'ਤੇ ਬਣੇ ਪੁਲ ਬਰਾਬਰੋਂ ਲੰਘਦੀ ਸੜਕ 'ਤੇ ਟੁੱਟਿਆ ਪਿਆ ਸੀਵਰੇਜ ਦਾ ਢੱਕਣ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ, ਜਿਸ ਤੋਂ ਪਰੇਸ਼ਾਨ ਰਾਹਗੀਰਾਂ, ਦੁਕਾਨਦਾਰਾਂ, ਮਿੰਨੀ ਬੱਸ ਆਪਰੇਟਰਾਂ ਨੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਟੁੱਟੇ ਪਏ ਸੀਵਰੇਜ ਢੱਕਣ ਨਾਲ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਕਿਉਂਕਿ ਜਦ ਬਠਿੰਡਾ ਸਾਈਡ ਤੋਂ ਆਉਂਦੀ ਬੱਸ ਸਵਾਰੀ ਉਤਾਰ ਕੇ ਲੰਘਣ ਦੀ ਕੋਸ਼ਿਸ਼ ਕਰਦੀ ਹੈ ਤਾਂ ਅਚਾਨਕ ਡਿੱਗਣ ਦਾ ਖਤਰਾ ਰਹਿੰਦਾ ਹੈ, ਦੋ-ਪਹੀਆ ਵਾਹਨ ਚਾਲਕ ਤਾਂ ਕਈ ਵਾਰ ਡਿੱਗ ਕੇ ਜ਼ਖਮੀ ਵੀ ਹੋ ਗਏ ਹਨ ਪਰ ਸਬੰਧਤ ਮਹਿਕਮਾ ਅਤੇ ਹੋਰ ਕਿਸੇ ਵੀ ਪ੍ਰਸ਼ਾਸਨਕ ਅਧਿਕਾਰੀ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਦੋਂ ਕਿ ਸਾਰੇ ਅਧਿਕਾਰੀ ਇਸ ਟੁੱਟੀ ਪੁਲੀ ਉਪਰੋਂ ਲੰਘਦੇ ਹਨ, ਕੀ ਉਨ੍ਹਾਂ ਦੇ ਨਜ਼ਰ ਨਹੀਂ ਪੈਂਦੀ? ਲੋਕਾਂ ਦੀ ਮੰਗ ਹੈ ਕਿ ਇਸ ਟੁੱਟੇ ਢੱਕਣ ਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ।
ਐੱਸ. ਡੀ. ਐੱਮ. ਦਫਤਰ ਨੇੜੇ ਬਣੇ ਜਨਤਕ ਪਖਾਨੇ ਦੀ ਹਾਲਤ ਬਦਤਰ
NEXT STORY