Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 14, 2026

    12:24:23 AM

  • boat capsizes in ganges river

    ਵੱਡਾ ਹਾਦਸਾ: ਗੰਗਾ ਨਦੀ 'ਚ ਪਲਟ ਗਈ ਕਿਸ਼ਤੀ, 13...

  • upi mdr charges

    Big Breaking: UPI Payments ਨੂੰ ਲੈ ਕੇ ਸਰਕਾਰ...

  • punjab bandh on 15 october

    15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ...

  • l murugan resigned

    ਮੋਦੀ ਕੈਬਨਿਟ 'ਚ ਹੋਵੇਗਾ ਫ਼ੇਰਬਦਲ! ਕੇਂਦਰੀ ਰਾਜ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕਦੇ ਨਾ ਖ਼ਤਮ ਹੋਣ ਵਾਲੀਆਂ ਜੰਗਾਂ ਦੇ ਸਿੱਟੇ

BLOG News Punjabi(ਬਲਾਗ)

ਕਦੇ ਨਾ ਖ਼ਤਮ ਹੋਣ ਵਾਲੀਆਂ ਜੰਗਾਂ ਦੇ ਸਿੱਟੇ

  • Edited By Harpreet Singh,
  • Updated: 06 Sep, 2026 04:52 PM
Blog
wars
  • Share
    • Facebook
    • Tumblr
    • Linkedin
    • Twitter
  • Comment

ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ’ਚ ਹਾਲ ਹੀ ’ਚ ਸੰਪੰਨ ਹੋਇਆ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਸਿਖਰ ਸੰਮੇਲਨ ਬਹੁਤ ਹੀ ਦਿਲਚਸਪ ਕਿਰਦਾਰਾਂ ਨੂੰ ਇਕੱਠਾ ਲੈ ਕੇ ਆਇਆ। ਰਸਮੀ ਬਿਸ਼ਕੇਕ ਐਲਾਨਨਾਮੇ ਅਤੇ ਇਸ ਦੁਆਰਾ ਅਪਣਾਏ ਗਏ 27 ਹੋਰ ਦਸਤਾਵੇਜ਼ਾਂ ’ਚ ਸ਼ਾਮਲ ਘਿਸੇ-ਪਿਟੇ ਬਿਆਨਾਂ ਅਤੇ ਉਪਦੇਸ਼ਾਂ ਤੋਂ ਪਰ੍ਹੇ, ਇਸ ਨੇ ਕਿਰਦਾਰਾਂ ਦੇ ਇਕ ਦਿਲਚਸਪ ਸਮੂਹ ਨੂੰ ਇਕੱਠਾ ਕੀਤਾ, ਜਿਨ੍ਹਾਂ ’ਚੋਂ ਕੁਝ ਭੌਤਿਕ ਅਤੇ ਤਕਨੀਕੀ ਜੰਗਾਂ ਦੇ ਮਾਧਿਅਮ ਨਾਲ ਚੀਜ਼ਾਂ ਦੀ ਇਕ ਨਵੀਂ ਵਿਵਸਥਾ ਬਣਾਉਣ ’ਚ ਬਹੁਤ ਸਰਗਰਮ ਰੂਪ ’ਚ ਲੱਗੇ ਹੋਏ ਹਨ। ਸਾਂਝੇ ਰੂਪ ’ਚ, ਇਨ੍ਹਾਂ ਰੁਝਾਨਾਂ ਦਾ 21ਵੀਂ ਸਦੀ ਦੇ ਬਾਕੀ 74 ਸਾਲਾਂ ’ਤੇ ਡੂੰਘਾ ਪ੍ਰਭਾਵ ਪਵੇਗਾ।

ਸਭ ਤੋਂ ਪਹਿਲਾਂ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਰੂਸ ਅਤੇ ਉਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਿਛਲੇ 7 ਸਾਲਾਂ ’ਚ ਯੂਕ੍ਰੇਨ ਦੇ ਲੁਹਾਂਸਕ, ਡੋਨੇਟਸਕ ਦੇ ਤਿੰਨ-ਚੌਥਾਈ ਹਿੱਸੇ ਅਤੇ ਕ੍ਰੀਮੀਆ ਖੇਤਰਾਂ ’ਤੇ ਕਬਜ਼ਾ ਕਰਨ ਤੋਂ ਬਾਅਦ, ਫਰਵਰੀ 2022 ’ਚ ਪ੍ਰਭੂਸੱਤਾ ਸੰਪੰਨ ਯੂਕ੍ਰੇਨੀ ਖੇਤਰ ’ਚ ਇਕ ਗੈਰ-ਲੋੜੀਂਦਾ ਹਮਲਾ ਸ਼ੁਰੂ ਕੀਤਾ। ਰੂਸ ਅੱਜ ਯੂਕ੍ਰੇਨੀ ਖੇਤਰ ਦੇ ਲਗਭਗ 20 ਫੀਸਦੀ ਹਿੱਸੇ ’ਤੇ ਕਾਬਜ਼ ਹੈ, ਜੋ ਕਿ 1,26,000 ਵਰਗ ਕਿਲੋਮੀਟਰ ਦੇ ਭੂਮੀ ਖੇਤਰ ਦੇ ਬਰਾਬਰ ਹੈ।

ਹਾਲਾਂਕਿ, ਅਸਮਾਨ ਜੰਗ ਦੇ ਤੱਤਾਂ ’ਚ ਯੂਕ੍ਰੇਨੀ ਮੁਹਾਰਤ ਨੇ ਹਮਲੇ ਦੇ ਪਹਿਲੇ ਸਾਲ ’ਚ ਸ਼ੁਰੂਆਤੀ ਵਾਧੇ ਤੋਂ ਬਾਅਦ ਰੂਸ ਨੂੰ ਅੱਗੇ ਵਧਣ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਦਿੱਤਾ ਹੈ। ਸੀਮਾ ਰੇਖਾ ਸਿਰਫ ਕੁਝ ਮੀਟਰ ਦੇ ਖੇਤਰ ਦੇ ਵਟਾਂਦਰੇ ਤੋਂ ਅੱਗੇ ਨਹੀਂ ਵਧੀ ਹੈ, ਜਿਸ ’ਚ ਰੂਸੀ ਅਤੇ ਯੂਕ੍ਰੇਨੀ ਦੋਵੇਂ ਇਕ ਅਜਿਹੀ ਥਕਾਊ ਜੰਗ ’ਚ ਫਸ ਗਏ ਹਨ, ਜੋ ਪਹਿਲੇ ਵਿਸ਼ਵ ਯੁੱਧ ਦੀ ਖੂਨੀ ਖੱਡ ਜੰਗ ਦੀ ਯਾਦ ਦਿਵਾਉਂਦੀ ਹੈ।

ਇਸ ਯੂਕ੍ਰੇਨੀ ਹਿੰਮਤ ’ਚ ਜਾਨੀ ਨੁਕਸਾਨ ਦੀ ਦਰ ਰੂਸ ਲਈ ਇਕ ਗੰਭੀਰ ਹਕੀਕਤ ਹੈ। 1 ਜੁਲਾਈ, 2026 ਨੂੰ ਜਾਰੀ ਸੈਂਟਰ ਆਫ਼ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਦੇ ਇਕ ਅਨੁਮਾਨ ਅਨੁਸਾਰ, ‘ਰੂਸ ਦੇ ਜੰਗ ਖੇਤਰ ਦੀ ਲਾਗਤ ਲਗਾਤਾਰ ਵਧ ਰਹੀ ਹੈ, ਫਰਵਰੀ 2022 ਅਤੇ ਜੂਨ 2026 ਵਿਚਕਾਰ ਜੰਗ ਦੇ ਮੈਦਾਨ ’ਚ 4,50,000 ਮੌਤਾਂ ਅਤੇ 14 ਲੱਖ ਲੋਕ ਜ਼ਖਮੀ ਹੋਏ ਹਨ। ਇਹ ਦਰਾਂ ਹੈਰਾਨੀਜਨਕ ਹਨ। ਯੂਕ੍ਰੇਨ ’ਚ ਰੂਸੀ ਮੌਤਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੀਆਂ ਸਾਰੀਆਂ ਜੰਗਾਂ ਨੂੰ ਮਿਲਾ ਕੇ ਅਮਰੀਕੀ ਮੌਤਾਂ ਨਾਲੋਂ 4 ਗੁਣਾ ਵੱਧ ਹਨ ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੀਆਂ ਸਾਰੀਆਂ ਜੰਗਾਂ ਨੂੰ ਮਿਲਾ ਕੇ ਸੋਵੀਅਤ ਅਤੇ ਰੂਸੀ ਮੌਤਾਂ ਨਾਲੋਂ 9 ਗੁਣਾ ਵੱਧ। ਇਸ ਤੋਂ ਇਲਾਵਾ, 2026 ’ਚ ਰੂਸ ਦੀ ਪ੍ਰਤੀ ਮਹੀਨਾ 30,000 ਤੋਂ ਵੱਧ ਨੁਕਸਾਨ ਦੀ ਮਾਸਿਕ ਦਰ ਸੰਭਵ ਤੌਰ ’ਤੇ ਪ੍ਰਤੀ ਮਹੀਨਾ ਲਗਭਗ 27,000 ਨਵੇਂ ਰੰਗਰੂਟਾਂ ਦੀ ਰੂਸ ਦੀਆਂ ਭਰਤੀ ਦਰਾਂ ਨਾਲੋਂ ਵੱਧ ਗਈ ਹੈ।

ਨਾਟੋ ਅਤੇ ਹੁਣ ਹੌਲੀ-ਹੌਲੀ ਇਕ ਵਾਰ ਫਿਰ ਅਮਰੀਕਾ ਦੁਆਰਾ ਸਰਗਰਮ ਰੂਪ ’ਚ ਮਦਦ ਅਤੇ ਉਤਸ਼ਾਹ ਦਿੱਤੇ ਜਾਣ ਦੇ ਬਾਵਜੂਦ, ਯੂਕ੍ਰੇਨ ਨੂੰ ਵੀ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ। ਇਸੇ ਰਿਪੋਰਟ ’ਚ ਕਿਹਾ ਗਿਆ ਹੈ ਕਿ ‘ਯੂਕ੍ਰੇਨੀ ਫੌਜ ਨੇ ਫਰਵਰੀ 2022 ਅਤੇ ਜੂਨ 2026 ਵਿਚਕਾਰ 5,25,000 ਤੋਂ 6,25,000 ਦੇ ਵਿਚਕਾਰ ਨੁਕਸਾਨ (ਮਾਰੇ ਗਏ, ਜ਼ਖਮੀ ਅਤੇ ਲਾਪਤਾ) ਅਤੇ 1,25,000 ਤੋਂ 1,50,000 ਦੇ ਵਿਚਕਾਰ ਮੌਤਾਂ ਦਾ ਸਾਹਮਣਾ ਕੀਤਾ ਹੈ। ਰੂਸ ਅਤੇ ਯੂਕ੍ਰੇਨ ਦੇ ਕੁੱਲ ਨੁਕਸਾਨ ਦੀ ਗਿਣਤੀ 20 ਲੱਖ ਤੋਂ ਵੱਧ ਹੋ ਗਈ ਹੈ।’

ਇਸ ਸੰਘਰਸ਼ ਦਾ ਨਤੀਜਾ ਭਾਵੇਂ ਜੰਗ ਖੇਤਰ ’ਚ ਜਿੱਤ ਦੇ ਰੂਪ ’ਚ ਹੋਵੇ ਜਾਂ ਜੰਗਬੰਦੀ ਸਮਝੌਤੇ ਜਾਂ ਕਿਸੇ ਵਿਆਪਕ ਜੰਗਬੰਦੀ ਸੰਧੀ ਦੇ ਰੂਪ ’ਚ, ਆਉਣ ਵਾਲੇ ਦਹਾਕਿਆਂ ’ਚ ਪੁਨਰਗਠਿਤ ਯੂਰਪੀ ਸੁਰੱਖਿਆ ਢਾਂਚੇ ਨੂੰ ਨਿਰਧਾਰਤ ਕਰੇਗਾ।

ਫਿਰ ਈਰਾਨ ਹੈ, ਜਿਸ ਦੀ ਨੁਮਾਇੰਦਗੀ ਉਸ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਕਰ ਰਹੇ ਹਨ, ਹਾਲਾਂਕਿ ਅਸਲ ਸ਼ਕਤੀ ਇਕ ‘ਅਦ੍ਰਿਸ਼ ਵਿਅਕਤੀ’ ਸਰਵਉੱਚ ਨੇਤਾ ਮੋਜਤਬਾ ਖਾਮੇਨੇਈ ਕੋਲ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਕਤਲ ਤੋਂ ਬਾਅਦ ਜਨਤਕ ਤੌਰ ’ਤੇ ਨਹੀਂ ਦੇਖਿਆ ਗਿਆ, ਜੋ ਸਰਵਉੱਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਰਾਹੀਂ ਕੰਮ ਕਰਦੇ ਹਨ, ਜਿਸ ਦੇ ਮੌਜੂਦਾ ਸਕੱਤਰ ਮੋਹਸਿਨ ਰਜ਼ਾਈ ਨੂੰ ਹਾਲ ਹੀ ’ਚ ਅਗਸਤ 2026 ’ਚ ਨਿਯੁਕਤ ਕੀਤਾ ਗਿਆ ਸੀ। ਹੋਰ ਸਾਧਨ ਜਿਵੇਂ ਆਈ. ਆਰ. ਜੀ. ਸੀ. ਵੀ ਇਸ ’ਚ ਸਰਗਰਮ ਹਨ।

ਈਰਾਨ ਨੇ 6 ਮਹੀਨਿਆਂ ਤੋਂ ਵੱਧ ਸਮੇਂ ਤੱਕ ਅਮਰੀਕੀ-ਇਜ਼ਰਾਈਲੀ ਹਮਲਿਆਂ ਦਾ ਸਾਹਮਣਾ ਕੀਤਾ ਹੈ ਪਰ ਰੂਸ ਅਤੇ ਚੀਨ ਦੋਵਾਂ ਦੇ ਅੰਸ਼ਿਕ ਸਮਰਥਨ ਨਾਲ ਉਹ ਅਜੇ ਵੀ ਚੁਣੌਤੀ ਦਿੰਦੇ ਹੋਏ ਖੜ੍ਹਾ ਹੈ। ਕੁਝ ਸੁਤੰਤਰ ਅਨੁਮਾਨਾਂ ਅਨੁਸਾਰ, ਉਸ ਨੇ ਹੁਣ ਤੱਕ ਨਾਗਰਿਕਾਂ ਸਮੇਤ 6,000 ਤੋਂ ਵੱਧ ਲੋਕਾਂ ਨੂੰ ਗੁਆ ਦਿੱਤਾ ਹੈ ਅਤੇ ਹੋਰ 26,500 ਲੋਕ ਜ਼ਖਮੀ ਹੋਏ ਹਨ।

ਲੈਬਨਾਨ ’ਚ, ਜੋ ਕਿ ਹਮਾਸ, ਮੁਸਲਿਮ ਬ੍ਰਦਰਹੁਡ ਅਤੇ ਈਰਾਨੀ ਜੰਗ ਖੇਤਰ ਦਾ ਹੀ ਵਿਸਥਾਰ ਹੈ, ‘ਐੱਲ’ਓਰੀਐਂਟ ਟੂਡੇ' ’ਚ ਪ੍ਰਕਾਸ਼ਿਤ ਇਕ ਰਿਪੋਰਟ ਅਨੁਸਾਰ, ਲੈਬਨਾਨ ਦੇ ਸਿਹਤ ਮੰਤਰਾਲੇ ਦੁਆਰਾ ਜਾਰੀ ਰਿਪੋਰਟ ਦੇ ਮੁਤਾਬਕ, ਇਜ਼ਰਾਈਲ ਨੇ 8 ਅਕਤੂਬਰ, 2023 ਤੋਂ 1 ਸਤੰਬਰ, 2026 ਤੱਕ ਲੈਬਨਾਨ ’ਚ 8,920 ਲੋਕਾਂ ਨੂੰ ਮਾਰ ਦਿੱਤਾ ਹੈ ਅਤੇ 30,559 ਹੋਰ ਲੋਕਾਂ ਨੂੰ ਜ਼ਖਮੀ ਕੀਤਾ ਹੈ। ਗਾਜ਼ਾ ਪੱਟੀ ’ਚ, ਸਟੈਟਿਸਟਾ ਵੈੱਬਸਾਈਟ ਅਨੁਸਾਰ, ਜੂਨ 2026 ਤੱਕ ਇਜ਼ਰਾਈਲੀ ਮੁਹਿੰਮਾਂ ’ਚ 72,945 ਲੋਕ ਮਾਰੇ ਗਏ ਅਤੇ 1,72,484 ਜ਼ਖਮੀ ਹੋਏ। ਅਣਗਿਣਤ ਹੋਰ ਲੋਕ ਅਜੇ ਵੀ ਲਾਪਤਾ ਹਨ ਕਿਉਂਕਿ ਉਹ ਲੱਖਾਂ ਟਨ ਮਲਬੇ ਹੇਠ ਦੱਬੇ ਹੋਏ ਹਨ।

ਫਿਰ ਯਮਨ ’ਚ ਈਰਾਨ ਸਮਰਥਿਤ ਹੂਤੀਆਂ ਅਤੇ ਸਾਊਦੀ ਸਮਰਥਿਤ ਪ੍ਰੈਜ਼ੀਡੈਂਸ਼ੀਅਲ ਲੀਡਰਸ਼ਿਪ ਕੌਂਸਲ ਵਿਚਕਾਰ ਅੰਤਹੀਣ ਗ੍ਰਹਿ ਯੁੱਧ ਹਨ। ਈਰਾਨ ਅਤੇ ਅਮਰੀਕਾ-ਇਜ਼ਰਾਈਲ ਸੰਘਰਸ਼ ਕਿਵੇਂ ਸਮਾਪਤ ਹੁੰਦਾ ਹੈ ਜਾਂ ਖੜੌਤ ’ਤੇ ਪਹੁੰਚਦਾ ਹੈ, ਇਹ ਆਉਣ ਵਾਲੇ ਸਾਲਾਂ ’ਚ ਮੱਧ ਪੂਰਬ ਦੇ ਭੂ-ਰਣਨੀਤਕ ਪੈਰਾਡਾਈਮ ਦੀ ਰੂਪਰੇਖਾ ਤੈਅ ਕਰੇਗਾ।

ਬੇਸ਼ੱਕ ਸ਼ੰਘਾਈ ਸਹਿਯੋਗ ਸੰਗਠਨ ਅਮਰੀਕਾ ਦੇ ਸਾਹਮਣੇ ਇਕ ਗਲੋਬਲ ਦ੍ਰਿਸ਼ਟੀਕੋਣ ਨੂੰ ਪ੍ਰਗਟ ਕਰਨ ਦਾ ਇਕ ਮੰਚ ਹੋ ਸਕਦਾ ਹੈ ਪਰ ਇਸ ਦੇ ਮੈਂਬਰਾਂ ਦੇ ਵੱਖ-ਵੱਖ ਏਜੰਡੇ ਭਾਰਤ ਨੂੰ ਇਸ ਢਾਂਚੇ ’ਚ ਲਗਭਗ ਇਕ ਬਾਹਰੀ ਵਿਅਕਤੀ ਵਾਂਗ ਦਿਖਾਉਂਦੇ ਹਨ।

-ਮਨੀਸ਼ ਤਿਵਾੜੀ

  • Wars
  • Conclusions
  • Results

‘ਦੇਸ਼ ’ਚ ਪਾਬੰਦੀਸ਼ੁਦਾ ਕੈਮੀਕਲ ਨਸ਼ਿਆਂ ਦਾ ਵਧਦਾ ਜਾਲ’ ਨਾਜਾਇਜ਼ ਫੈਕਟਰੀਆਂ ਧੜੱਲੇ ਨਾਲ ਕਰ ਰਹੀਆਂ ਨਿਰਮਾਣ!

NEXT STORY

Stories You May Like

  • lpg gas is over government will release 50 lakh new connections
    LPG ਗੈਸ ਖ਼ਤਮ ਹੋਣ ਦੀ ਚਿੰਤਾ ਹੋਈ ਖ਼ਤਮ; ਸਰਕਾਰ ਜਾਰੀ ਕਰੇਗੀ 50 ਲੱਖ ਨਵੇਂ ਕੁਨੈਕਸ਼ਨ
  • robbers fled after snatching a woman  s gold earrings
    ਔਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋਏ ਲੁਟੇਰੇ
  • retail inflation increased to 5 54 percent
    ਖੁਰਾਕੀ ਵਸਤਾਂ ਦੇ ਮਹਿੰਗੀਆਂ ਹੋਣ ਨਾਲ ਪ੍ਰਚੂਨ ਮਹਿੰਗਾਈ ਵਧ ਕੇ 5.54 ਫੀਸਦੀ ’ਤੇ ਪਹੁੰਚੀ
  • imran khan s son
    'ਸ਼ਾਇਦ ਅਸੀਂ ਆਪਣੇ ਪਿਤਾ ਨੂੰ ਕਦੇ ਨਾ ਦੇਖ ਸਕੀਏ..!' ਜੇਲ੍ਹ 'ਚ ਬੰਦ ਇਮਰਾਨ ਖ਼ਾਨ ਦੇ ਪੁੱਤ ਨੇ ਜਤਾਈ ਚਿੰਤਾ
  • declared a proclaimed offender for failing to appear in court
    ਅਦਾਲਤ ’ਚ ਹਾਜ਼ਰ ਨਾ ਹੋਣ ’ਤੇ ਪੀ. ਓ. ਐਲਾਨਿਆ
  • independence  ravi river  bridge
    ਆਜ਼ਾਦੀ ਤੋਂ ਸੱਤ ਦਹਾਕਿਆਂ ਬਾਅਦ ਰਾਵੀ ਪਾਰਲੇ ਪਿੰਡਾਂ ਦੀ ਉਡੀਕ ਖ਼ਤਮ ਹੋਣ ਦੀ ਆਸ ਬੱਝੀ
  • punjab s villages gurdaspur
    ਪੰਜਾਬ ਦੇ ਇਨ੍ਹਾਂ ਪਿੰਡਾਂ ਲਈ ਰਾਹਤ ਭਰੀ ਖ਼ਬਰ, ਦਹਾਕਿਆਂ ਪੁਰਾਣੀ ਮੰਗ ਹੋਣ ਜਾ ਰਹੀ ਪੂਰੀ
  • move to rename streets named after marx and lenin in kolkata
    ਕੋਲਕਾਤਾ ’ਚ ਮਾਰਕਸ-ਲੈਨਿਨ ਦੇ ਨਾਂ ਵਾਲੀਆਂ ਸੜਕਾਂ ਦੇ ਨਾਂ ਬਦਲਣ ਦੀ ਤਿਆਰੀ!
  • there should be an impartial inquiry constructed roads rajesh bagha
    ਪਹਿਲਾਂ ਬਣੀਆਂ ਸੜਕਾਂ ਦੇ ਮੁੜ ਟੈਂਡਰਾਂ ਰਾਹੀਂ ਕਥਿਤ ਘੁਟਾਲੇ ਦੀ ਨਿਰਪੱਖ ਜਾਂਚ...
  • jalandhar opposition to firecracker market in raowali village
    ਜਲੰਧਰ : ਪਿੰਡ ਰਾਓਵਾਲੀ 'ਚ ਪਟਾਕਾ ਮਾਰਕੀਟ ਦਾ ਵਿਰੋਧ ! ਪੰਚਾਇਤ ਨੇ ਦਿੱਤੀ...
  • big twist in rajbir ghuman case
    ਰਾਜਬੀਰ ਘੁੰਮਣ ਮਾਮਲੇ 'ਚ ਵੱਡਾ ਮੋੜ! ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਹੁਣ...
  • charanjit singh channi
    ਸ਼ਹੀਦ ਬਣ ਕੇ ਉੱਭਰਿਆ ਪਰਵਿੰਦਰ ਸਿੰਘ ਝੋਟਾ: ਚਰਨਜੀਤ ਸਿੰਘ ਚੰਨੀ
  • heavy rain warning for punjab over the next 3 days
    ਪੰਜਾਬ 'ਚ ਅਗਲੇ 2 ਦਿਨ ਭਾਰੀ ਮੀਂਹ ਦੀ ਚਿਤਾਵਨੀ, ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ...
  • lhb coaches for bangladesh railways
    ‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਵਿਜ਼ਨ ਤਹਿਤ ਕਪੂਰਥਲਾ 'ਚ ਤਿਆਰ ਹੋਏ ਬੰਗਲਾਦੇਸ਼...
  • jalandhar corporation to crack down on 60 000 property tax defaulters
    60,000 ਪ੍ਰਾਪਰਟੀ ਟੈਕਸ ਡਿਫਾਲਟਰਾਂ ’ਤੇ ਸ਼ਿਕੰਜਾ ਕੱਸਣ ਜਾ ਰਿਹੈ ਜਲੰਧਰ ਨਿਗਮ,...
  • major success for jalandhar rural police
    ਜਲੰਧਰ ਦਿਹਾਤੀ ਪੁਲਸ ਦੀ ਵੱਡੀ ਸਫ਼ਲਤਾ: ਢਾਈ ਕਰੋੜ ਦੀ ਹੈਰੋਇਨ ਸਣੇ ਕਤਲ ਕੇਸ ਦਾ...
Trending
Ek Nazar
major administrative reshuffle in punjab

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ! IAS ਤੇ PCS ਅਧਿਕਾਰੀਆਂ ਦੇ ਤਬਾਦਲੇ,...

robbery in post office

ਇਟਲੀ ਤੋਂ ਵੱਡੀ ਖ਼ਬਰ ;  2 ਬੰਦੂਕਧਾਰੀ ਚੋਰ ਚਿੱਟੇ ਦਿਨ ਡਾਕਘਰ ਤੋਂ 1 ਲੱਖ ਯੂਰੋ...

flood affected villages in nepal

ਨੇਪਾਲ :  ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚੇ ਫੌਜੀ ਕਰਮਚਾਰੀ, ਪਹੁੰਚਾਈ ਰਾਹਤ...

incident in shopping mall

ਦੱਖਣੀ ਕੋਰੀਆ : ਸ਼ਾਪਿੰਗ ਮਾਲ 'ਚ ਵਿਅਕਤੀ ਨੇ ਅੱਠ ਲੋਕਾਂ ਨੂੰ ਮਾਰ'ਤਾ ਚਾਕੂ

last rites indian nationa

ਰਿਆਧ ਹਵਾਈ ਅੱਡੇ ਹਮਲੇ 'ਚ ਮਾਰੇ ਗਏ ਭਾਰਤੀ ਨਾਗਰਿਕ ਦੇ ਅੰਤਿਮ ਸੰਸਕਾਰ 'ਚ...

famous actor injured during rehearsal for an action scene

ਐਕਸ਼ਨ ਸੀਨ ਦੀ ਰਿਹਰਸਲ ਦੌਰਾਨ ਜ਼ਖਮੀ ਹੋਇਆ ਮਸ਼ਹੂਰ ਅਦਾਕਾਰ, ਸਾਹਮਣੇ ਆਈ ਤਸਵੀਰ

committee constituted

KPK'ਚ ਐਮਰਜੈਂਸੀ ਲਾਗੂ ! ਪਾਕਿਸਤਾਨ ਸਰਕਾਰ ਨੇ ਮਾਮਲਿਆਂ ਦੀ ਨਿਗਰਾਨੀ ਲਈ...

ranjeev puri assembly speaker

ਅਮਰੀਕਾ 'ਚ ਪੰਜਾਬੀ ਮੂਲ ਦੇ ਰੰਜੀਵ ਪੁਰੀ ਸਟੇਟ ਅਸੈਂਬਲੀ ਸਪੀਕਰ ਬਣਨ ਦੀ ਦੌੜ 'ਚ

sharing home address in hopes of a box of sweets proves costly for influencer

'ਮੈਂ ਤੁਹਾਡੇ ਪੈਰੀਂ ਪੈਂਦਾ ਹਾਂ...'; ਡਿਲੀਵਰੀ ਏਜੰਟਾਂ ਤੋਂ ਤੰਗ ਆ ਕੇ ਘਰ ਛੱਡ...

this singer had joked about his own death

ਮਜ਼ਾਕ 'ਚ ਕਿਹਾ ਸੀ ਹਾਰਟ ਅਟੈਕ ਆ ਜਾਵੇਗਾ, ਫਿਰ ਅਗਲੇ ਹੀ ਪਲ ਇਸ ਮਸ਼ਹੂਰ ਗਾਇਕ ਨੇ...

major action by the municipal corporation ahead of gurpurab

ਅੰਮ੍ਰਿਤਸਰ 'ਚ ਨਗਰ ਨਿਗਮ ਦੀ ਕਾਰਵਾਈ, ਮੀਟ ਦੀਆਂ ਦੁਕਾਨਾਂ ਸੀਲ ਤੇ ਇਨ੍ਹਾਂ ਨੂੰ...

saudi prince security

ਲੁਕਣ ਲਈ ਮਜਬੂਰ ਹੋਏ ਸਾਊਦੀ ਪ੍ਰਿੰਸ ! ਹੂਤੀਆਂ ਦੇ ਮਿਜ਼ਾਈਲ ਹਮਲਿਆਂ ਦਾ ਖਦਸ਼ਾ

china stacks gold

ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਚੀਨ ਨੇ ਵਧਾਈ ਖਰੀਦਾਰੀ !

durga utsav intimes square

ਨਿਊਯਾਰਕ ਦੇ ਟਾਈਮਜ਼ ਸਕੁਆਇਰ 'ਤੇ 'ਦੁਰਗਾ ਉਤਸਵ' ਦੀ ਧੂਮ; ਵੱਡੀ ਗਿਣਤੀ 'ਚ ਜੁੜੇ...

tukaram mundhe maharashtra fda no transfer

ਮੇਰਾ ਤਬਾਦਲਾ ਨਹੀਂ ਹੋਇਆ..., ਮਹਾਰਾਸ਼ਟਰ FDA ਕਮਿਸ਼ਨਰ ਤੁਕਾਰਾਮ ਮੁੰਡੇ ਦਾ ਅਹਿਮ...

cjp  leader  detention  jantar mantar  tricolour

CJP ਆਗੂ ਆਸ਼ੂਤੋਸ਼ ਰਾਂਕਾ ਅਤੇ ਸੌਰਭ ਦਾਸ ਹਿਰਾਸਤ 'ਚ, ਜੰਤਰ-ਮੰਤਰ 'ਤੇ ਲਹਿਰਾ...

won 50 lakh rupees lottery mandeep brar

ਰਾਤੋ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ...

famous actress arrested upon landing at new york airport

ਫਲਾਈਟ ਦੇ ਨਿਊਯਾਰਕ ਹਵਾਈ ਅੱਡੇ 'ਤੇ ਉਤਰਦੇ ਹੀ ਮਸ਼ਹੂਰ ਅਦਾਕਾਰਾ ਗ੍ਰਿਫਤਾਰ, ਜਾਣੋ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • delhi pollution
      ਦਿੱਲੀ ਦੀ ਜ਼ਹਿਰੀਲੀ ਹਵਾ : ਨਾਗਰਿਕਾਂ ਨੂੰ ਸਾਫ਼ ਹਵਾ ਚਾਹੀਦੀ ਹੈ, ਸਰਕਾਰੀ ਭਰੋਸੇ...
    • draw inspiration for a long life from the people of two italian villages
      ‘ਲੰਬੀ ਉਮਰ ਲਈ ਪ੍ਰੇਰਣਾ ਲਓ’ ਇਟਲੀ ਦੇ 2 ਪਿੰਡਾਂ ਦੇ ਲੋਕਾਂ ਤੋਂ!
    • there is something about us our identity refuses to be erased
      ਕੁਛ ਤੋ ਬਾਤ ਹੈ ਹਮਮੇਂ, ਜੋ ਹਸਤੀ ਮਿਟਤੀ ਨਹੀਂ ਹਮਾਰੀ
    • modis 25 years a selfreliant india filled with confidence and pride
      ਮੋਦੀ ਦੇ 25 ਸਾਲ : ਭਰੋਸੇ ਅਤੇ ਮਾਣ ਨਾਲ ਭਰਿਆ ਸਵੈ-ਨਿਰਭਰ ਭਾਰਤ
    • depression
      ਸੈਕਸ ਹਤਾਸ਼ਾ ਕਾਰਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਹੇ ਲੋਕ
    • even opponents can learn a lot from narendra modi
      ਵਿਰੋਧੀ ਵੀ ਨਰਿੰਦਰ ਮੋਦੀ ਕੋਲੋਂ ਬਹੁਤ ਕੁਝ ਸਿੱਖ ਸਕਦੇ ਹਨ
    • sanitation workers
      ਸਫ਼ਾਈ ਮੁਲਾਜ਼ਮਾਂ ਦੀ ਸੁਰੱਖਿਆ, ਕਲਿਆਣ ਲਈ ਠੋਸ ਸੁਧਾਰ
    • anti depressant
      ਕੀ ਅਸੀਂ ਬਹੁਤ ਜ਼ਿਆਦਾ ‘ਐਂਟੀਡਿਪ੍ਰੈਸੈਂਟ’ ਲੈ ਰਹੇ ਹਾਂ?
    • protest disorder and the police difficult duty
      ਵਿਰੋਧ, ਅਵਿਵਸਥਾ ਅਤੇ ਪੁਲਸ ਦਾ ਮੁਸ਼ਕਲ ਫਰਜ਼!
    • opposition in uttar pradesh pinning hopes on a miracle
      ਉੱਤਰ ਪ੍ਰਦੇਸ਼ ’ਚ ਚਮਤਕਾਰ ਦੇ ਭਰੋਸੇ ਵਿਰੋਧੀ ਧਿਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +