ਸੁਨਾਮ ਊਧਮ ਸਿੰਘ ਵਾਲਾ (ਬਾਂਸਲ)- ਬੀਤੀ ਸ਼ਾਮ ਸੁਨਾਮ-ਖਡਿਆਲ ਸੜਕ ’ਤੇ ਇਕ ਰਾਈਸ ਸ਼ੈਲਰ ਦੀ ਕੰਧ ਹੇਠ ਆਉਣ ਕਾਰਨ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੇ ਭਰਾ ਪਰਮਾ ਨੰਦ ਨੇ ਦੱਸਿਆ ਕਿ ਉਸ ਦੀ ਭੈਣ ਮਨਜੀਤ ਕੌਰ ਵਾਸੀ ਸੁਨਾਮ ਘਰ ਤੋਂ ਕੀੜਿਆਂ ਦੇ ਭੌਣ ’ਤੇ ਤਿਲ-ਚੌਲੀ ਪਾਉਣ ਗਈ ਸੀ। ਜਦੋਂ ਉਹ ਵਾਪਸ ਘਰ ਪਰਤਣ ਲੱਗੀ ਤਾਂ ਰਸਤੇ ’ਚ ਬੀਤੀ ਸ਼ਾਮ ਪਏ ਮੀਂਹ ਤੋਂ ਬਾਅਦ ਅਚਾਨਕ ਇਕ ਰਾਇਸ ਸ਼ੈਲਰ ਦੀ ਕੰਧ ਡਿੱਗ ਗਈ ਅਤੇ ਕੰਧ ਦੇ ਹੇਠ ਆਉਣ ਕਾਰਨ ਮੇਰੀ ਭੈਣ ਮਨਜੀਤ ਕੌਰ (45) ਪਤਨੀ ਕੁਲਵੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਤੇਜ਼ ਰਫਤਾਰ ਟਰੈਕਟਰ-ਟਰਾਲੀ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ
NEXT STORY