ਚੰਡੀਗੜ੍ਹ : ਐਂਟੀ ਗੈਂਗਸਟਰ ਟਾਸਕ ਫੋਰਸ ਨੇ ਬੰਬੀਹਾ ਗੈਂਗ ਦੇ ਗੈਂਗਸਟਰ ਹੈਪੀ ਭੁੱਲਰ ਨੂੰ ਗ੍ਰਿਫਤਾਰ ਕੀਤਾ ਹੈ। ਉਹ ਕਾਫ਼ੀ ਸਮੇਂ ਤੋਂ ਭਗੌੜਾ ਸੀ। ਗੈਂਗਸਟਰ ਹੈਪੀ ਭੁੱਲਰ ਦੀ ਗ੍ਰਿਫ਼ਤਾਰੀ ਬਾਰੇ ਦਵਿੰਦਰ ਬੰਬੀਹਾ ਗਰੁੱਪ ਨੇ ਇਕ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ਵਿਚ ਗੈਂਗਸਟਰਾਂ ਨੇ ਹੈਪੀ ਭੁੱਲਰ ਦੇ ਐਨਕਾਊਂਟਰ ਦਾ ਖਦਸ਼ਾ ਜ਼ਾਹਰ ਕੀਤਾ ਹੈ। ਇਸ ਪੋਸਟ ਵਿਚ ਲਿਖਿਆ ਗਿਆ ਹੈ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਹੈਵੀ ਨੂੰ ਦੋ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਸੀ ਇਸ ਦੇ ਬਾਵਜੂਦ ਅੇ ਤਕ ਕੋਈ ਖਬਰ ਨਹੀਂ ਆਈ ਹੈ। ਪੁਲਸ ਕਿਤੇ ਉਸ ਦਾ ਐਨਕਾਊਂਟਰ ਨਾ ਕਰ ਦੇਵੇ। ਉਥੇ ਹੀ ਦਿੱਲੀ ਦੇ ਖਤਰਨਾਕ ਗੈਂਗਸਟਰ ਨੀਰਜ ਬਵਾਨਾ ਨੇ ਪੰਜਾਬ ਪੁਲਸ ਨੂੰ ਧਮਕੀ ਵੀ ਦਿੱਤੀ ਹੈ ਕਿ ਜੇਕਰ ਹੈਪੀ ਭੁੱਲਰ ਨੂੰ ਕੁਝ ਹੋਇਆ ਤਾਂ ਅੰਜਾਮ ਬਹੁਤ ਬੁਰਾ ਹੋਵੇਗਾ।
ਇਹ ਵੀ ਪੜ੍ਹੋ : ਵੱਡੇ ਵਿਵਾਦ ’ਚ ਘਿਰੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਦੀਪ ਸਿੱਧੂ ਦੀ ਵੀਡੀਓ ’ਚ ਆਏ ਨਜ਼ਰ
ਕੀ ਕਿਹਾ ਬੰਬੀਹਾ ਗਰੁੱਪ ਨੇ
ਦਵਿੰਦਰ ਬੰਬੀਹਾ ਆਫੀਸ਼ੀਅਲ ਨਾਮ ਨਾਲ ਬਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਸ ਸੰਬੰਧੀ ਪੋਸਟ ਕੀਤੀ ਗਈ। ਇਸ ਵਿਚ ਕਿਹਾ ਗਿਆ ਕਿ ਆਪਣੇ ਭਰਾ ਹੈਪੀ ਭੁੱਲਰ ਨੂੰ ਏ. ਜੀ. ਟੀ. ਐੱਫ. ਨੇ ਗ੍ਰਿਫ਼ਤਾਰ ਕਰ ਲਿਆ ਹੈ। 2 ਦਿਨ ਪਹਿਲਾਂ ਗ੍ਰਿਫ਼ਤਾਰ ਕਰਨ ਦੇ ਬਾਵਜੂਦ ਅਜੇ ਤਕ ਪੰਜਾਬ ਪੁਲਸ ਦੀ ਏ. ਜੀ. ਟੀ. ਐੱਫ. ਨੇ ਕੋਈ ਵੀ ਖਬਰ ਨਹੀਂ ਦਿੱਤੀ ਹੈ। ਸਾਰੇ ਭਰਾ ਸਪੋਰਟ ਕਰਨ ਅਤੇ ਸ਼ੇਅਰ ਕਰਨ ਤਾਂ ਜੋ ਪੰਜਾਬ ਪੁਲਸ ਹੈਪੀ ਭੁੱਲਰ ਦਾ ਐਨਕਾਊਂਟਰ ਨਾ ਕਰ ਸਕੇ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਸ਼ਾਰਪ ਸ਼ੂਟਰ ਫ਼ੌਜੀ ਤੇ ਕਸ਼ਿਸ਼ ਬਾਰੇ ਵੱਡੀ ਗੱਲ ਆਈ ਸਾਹਮਣੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਕੈਂਸਰ ਤੇ ਨਸ਼ਾ ਛੁਡਾਊ ਇਲਾਜ ਦੇ ਬੁਨਿਆਦੀ ਢਾਂਚੇ ਦੀ ਸਿਰਜਣਾ ਲਈ 32 ਕਰੋੜ ਰੁਪਏ ਜਾਰੀ : ਹਰਪਾਲ ਚੀਮਾ
NEXT STORY