ਧੂਰੀ (ਸੰਜੀਵ ਜੈਨ,ਦਵਿੰਦਰ) : ਭੈਣ ਤੋਂ ਰੱਖੜੀ ਬੰਨ੍ਹਵਾ ਕੇ ਘਰ ਪਰਤ ਰਹੇ ਭਰਾ ਦੀ ਕਾਰ ਆਵਾਰਾ ਪਸ਼ੂ ਨਾਲ ਟਕਰਾ ਕੇ ਹਾਦਸਾਗ੍ਰਸਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਵੇਂ ਹਾਦਸੇ ਦੌਰਾਨ ਨੌਜਵਾਨ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਆਵਾਰਾ ਪਸ਼ੂ ਦੀ ਮੌਤ ਹੋ ਗਈ ਅਤੇ ਕਾਰ ਵੀ ਪਲਟਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ।
ਜਾਣਕਾਰੀ ਅਨੁਸਾਰ ਵਰੁਨ ਸ਼ਰਮਾ ਪੁੱਤਰ ਅਸ਼ਵਨੀ ਕੁਮਾਰ ਵਾਸੀ ਵਾਰਡ ਧੂਰੀ ਲੰਘੇ ਦਿਨ ਰੱਖੜੀ ਦੇ ਤਿਉਹਾਰ ਮੌਕੇ ਇਨੋਵਾ ਕਾਰ ਰਾਹੀਂ ਆਪਣੀ ਭੈਣ ਤੋਂ ਰੱਖੜੀ ਬੰਨ੍ਹਵਾਉਣ ਲਈ ਜਲੰਧਰ ਗਿਆ ਸੀ। ਰਾਤ ਕਰੀਬ 11 ਵਜੇ ਵਾਪਸ ਆਉਂਦੇ ਸਮੇਂ ਸਥਾਨਕ ਮਾਲੇਰਕੋਟਲਾ ਰੋਡ 'ਤੇ ਸਥਿਤ ਪੈਟਰੋਲ ਪੰਪ ਨੇੜੇ ਉਸ ਦੀ ਕਾਰ ਅੱਗੇ ਆਵਾਰਾ ਪਸ਼ੂ ਆਉਣ ਕਾਰਨ ਕਾਰ ਹਾਦਸਾਗ੍ਰਸਤ ਹੋ ਗਈ। ਹਾਦਸੇ ਦੌਰਾਨ ਭਾਵੇਂ ਵਰੁਨ ਸ਼ਰਮਾ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਕਾਰ ਪਲਟਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਆਵਾਰਾ ਪਸ਼ੂ ਦੀ ਵੀ ਮੌਤ ਹੋ ਗਈ।
ਸ਼ਹਿਰ ਵਾਸੀਆਂ 'ਚ ਇਸ ਘਟਨਾ ਨੂੰ ਲੈ ਕੇ ਪ੍ਰਸ਼ਾਸਨ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਸਰਕਾਰ ਜੱਦੋਂ ਗਊ ਸੈਸ ਦੇ ਨਾਂ 'ਤੇ ਉਨ੍ਹਾਂ ਤੋਂ ਟੈਕਸ ਵਸੂਲ ਕਰ ਰਹੀ ਹੈ, ਤਾਂ ਫੇਰ ਆਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਕਿਉਂ ਨਹੀਂ ਕਰਦੀ? ਆਵਾਰਾ ਪਸ਼ੂ ਰੋਜ਼ਾਨਾ ਅਨੇਕਾਂ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਇਨ੍ਹਾਂ ਆਵਾਰਾ ਪਸ਼ੂਆਂ ਕਾਰਨ ਰੋਜ਼ਾਨਾ ਕਈ ਕੀਮਤੀ ਜਾਨਾਂ ਜਾਂਦੀਆਂ ਹਨ। ਲੋਕਾਂ ਦੀ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਹੈ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਵਿਚਾਰਦੇ ਹੋਏ ਇਸ ਦਾ ਹੱਲ ਕੱਢਿਆ ਜਾਵੇ।
ਚੰਡੀਗੜ੍ਹ : 'ਰੱਖੜੀ' 'ਤੇ ਸਕੀਆਂ ਭੈਣਾਂ ਨੂੰ ਕਤਲ ਕਰਨ ਵਾਲਾ ਕਾਤਲ ਗ੍ਰਿਫਤਾਰ
NEXT STORY