ਦੀਨਾਨਗਰ (ਦੀਪਕ ਕੁਮਾਰ) : ਦੀਨਾਨਗਰ ਦੇ ਪਿੰਡ ਅਵਾਂਖਾ 'ਚ ਇਕ ਘਰ 'ਤੇ ਅੱਜ ਸਵੇਰੇ ਆਸਮਾਨੀ ਬਿਜਲੀ ਡਿੱਗਣ ਕਾਰਨ ਘਰ ਦੀ ਛੱਤ ਤੇ ਕੰਧਾਂ 'ਚ ਤਰੇੜਾਂ ਆ ਗਈਆਂ ਤੇ ਬਿਜਲੀ ਉਪਕਰਣ ਸੜ ਗਏ। ਗਨੀਮਤ ਇਹ ਰਹੀ ਕਿ ਇਸ ਹਾਦਸੇ 'ਚ ਪਰਿਵਾਰ ਮੈਂਬਰਾਂ ਦਾ ਬਚਾਅ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਜਿਸ ਕਮਰੇ 'ਚ ਉਹ ਸਾਰੇ ਸੁੱਤੇ ਹੋਏ ਸਨ ਉਸੇ ਕਮਰੇ 'ਤੇ ਬਿਜਲੀ ਡਿੱਗੀ ਅਤੇ ਅਚਾਨਕ ਧਮਾਕਾ ਹੋਇਆ, ਜਿਸ ਕਾਰਨ ਉਹ ਸਾਰੇ ਉੱਠ ਗਏ। ਘਰ ਦੇ ਸਾਰੇ ਕਮਰਿਆਂ 'ਚੋਂ ਧੂੰਆਂ ਨਿਕਲ ਰਿਹਾ ਸੀ ਤੇ ਸਾਰੇ ਬਿਜਲੀ ਦੇ ਉਪਕਰਣ ਸੜ ਚੁੱਕੇ ਸਨ। ਇਸ ਤੋਂ ਇਲਾਵਾ ਘਰ ਦੀਆਂ ਕੰਧਾਂ ਅਤੇ ਛੱਤ 'ਚ ਵੀ ਤਰੇੜਾਂ ਆ ਗਈਆਂ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਤਾਂ ਜੋ ਉਹ ਆਪਣਾ ਮਕਾਨ ਠੀਕ ਕਰਵਾ ਸਕਣ।
ਚੰਡੀਗੜ੍ਹ : ਲੋਕਾਂ ਨੂੰ ਛੇਤੀ ਮਿਲ ਸਕਦੈ ਮੁਫ਼ਤ ਬਿਜਲੀ ਦੀਆਂ ਯੂਨਿਟਾਂ ਦਾ ਤੋਹਫਾ
NEXT STORY