ਦੀਨਾਨਗਰ (ਦੀਪਕ) : ਜੀ.ਐੱਸ.ਟੀ ਨੇ ਇਸ ਵਾਰ ਰਾਵਣ, ਕੁੰਭਕਰਣ ਅਤੇ ਮੇਘਨਾਥ ਦੇ ਕੱਦ 'ਤੇ ਬ੍ਰੈਕ ਲੱਗਾ ਦਿੱਤੀ ਹੈ। ਅਜਿਹੇ 'ਚ ਆਯੋਜਕਾਂ ਨੇ ਇਸ ਵਾਰ ਪੁਤਲਿਆਂ ਦੇ ਕੱਦ ਨਾ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਦੀਨਾਨਗਰ ਅਤੇ ਗੁਰਦਾਸਪੁਰ ਦੀ ਰਾਮ ਲੀਲਾ ਕਮੇਟੀ 'ਚ ਵੀ ਪੁਤਲਾ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ 'ਚੋਂ ਸਾਰੇ ਪੁਤਲਿਆਂ ਦੇ ਕੱਦ ਘੱਟ ਰੱਖਣ ਦਾ ਫੈਸਲਾ ਲਿਆ ਗਿਆ। ਰਾਮ ਲੀਲਾ 'ਚ ਪੁਤਲਾ ਦਹਿਨ ਖਿੱਚ ਦਾ ਕੇਂਦਰ ਹੁੰਦਾ ਹੈ। ਖਾਸ ਕਰਕੇ ਬੱਚਿਆਂ 'ਚ ਤਾਂ ਪੁਤਲਾ ਦਹਿਨ ਨੂੰ ਲੈ ਕੇ ਕਾਫੀ ਕ੍ਰੇਜ ਹੁੰਦਾ ਹੈ।
ਇਸ ਸਬੰਧ ਜਾਣਕਾਰੀ ਦਿੰਦਿਆਂ ਪੁਤਲਾ ਬਣਾਉਣ ਵਾਲੇ ਕਾਰੀਗਰ ਮੁਹੰਮਦ ਸ਼ੋਇਬ ਨੇ ਦੱਸਿਆ ਕਿ ਇਸ ਵਾਰ ਮਹਿੰਗਾਈ ਦੇ ਕਾਰਨ ਕੰਮ 'ਚ ਮੰਦੀ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਤਿੰਨ ਪੁਤਲਿਆਂ ਦਾ ਆਰਡਰ ਮਿਲਦਾ ਸੀ ਪਰ ਇਸ ਵਾਰ ਦੋ ਹੀ ਬਣਨਗੇ। ਉਨ੍ਹਾਂ ਦੱਸਿਆ ਕਿ 10-12 ਸਾਲ 'ਚ ਪਹਿਲੀ ਵਾਰ ਅਜਿਹਾ ਕੰਮ ਕਰਨ ਨੂੰ ਮਿਲ ਰਿਹਾ ਹੈ, ਜਿਸ ਦਾ ਮੁੱਖ ਕਾਰਨ ਜੀ.ਐੱਸ.ਟੀ. ਹੈ। ਕਾਗਜ਼, ਬਿਜਲੀ ਉਪਕਰਣ ਅਤੇ ਟੈਂਟ ਸਮੱਗਰੀ 'ਤੇ ਜੀ.ਐੱਸ.ਟੀ. ਲੱਗਣ ਕਾਰਨ ਸਾਰਾ ਸਾਮਾਨ ਮਹਿੰਗਾ ਹੋ ਗਿਆ ਹੈ।
ਰੂਪਨਗਰ: ਐਂਟਰੀ ਫੀਸ ਨੂੰ ਲੈ ਕੇ ਵਿਵਾਦਾਂ 'ਚ ਘਿਰਿਆ ਸਰਸ ਮੇਲਾ, ਲੋਕਾਂ 'ਚ ਭਾਰੀ ਰੋਸ
NEXT STORY