ਦੀਨਾਨਗਰ (ਦੀਪਕ) : ਅੱਤਵਾਦੀ ਜ਼ਾਕਿਰ ਮੂਸਾ ਦਾ ਪੰਜਾਬ ਨਾਲ ਸਬੰਧ ਪੰਜਾਬ ਪੁਲਸ ਤੇ ਸੁਰੱਖਿਆ ਏਜੰਸੀਆਂ ਲਈ ਵੱਡੀ ਸਿਰਦਰਦੀ ਬਣ ਗਿਆ ਹੈ। ਜਲੰਧਰ 'ਚ ਫੜੇ ਗਏ ਕਸ਼ਮੀਰੀ ਵਿਦਿਆਰਥੀ ਦੇ ਖੁਲਾਸਿਆਂ ਨਾਲ ਜ਼ਾਕਿਰ ਮੂਸਾ ਵਲੋਂ ਪੰਜਾਬ 'ਚ ਬਣਾਏ ਨੈੱਟਵਰਕ ਦਾ ਪਰਦਾਫਾਸ਼ ਹੋਇਆ ਸੀ, ਜਿਸ ਮਗਰੋਂ ਪੰਜਾਬ ਪੁਲਸ ਤੇ ਸੁਰੱਖਿਆ ਏਜੰਸੀਆਂ ਵਲੋਂ ਜ਼ਾਕਿਰ ਮੂਸਾ ਦੇ ਪੰਜਾਬ ਅੰਦਰਲੇ ਨੈੱਟਵਰਕ ਨੂੰ ਉਧੇੜਣ ਲਈ ਪੂਰਾ ਜ਼ੋਰ ਲਗਾ ਦਿੱਤਾ ਗਿਆ। ਪੰਜਾਬ 'ਚ ਥਾਂ-ਥਾਂ 'ਤੇ ਇਸ ਮੋਸਟ ਵਾਂਟੇਡ ਅੱਤਵਾਦੀ ਦੇ ਪੋਸਟਰ ਲਗਾਏ ਗਏ ਹਨ।
ਕੌਣ ਹੈ ਜ਼ਾਕਿਰ ਮੂਸਾ
ਜ਼ਾਕਿਰ ਮੂਸਾ ਇਸ ਸਮੇਂ ਕਸ਼ਮੀਰ ਘਾਟ ਦੇ ਸਥਾਨਕ ਜ਼ਿਹਾਦੀ ਸੰਗਠਨ ਅੰਸਾਰ ਗਜ਼ਾਵਤ ਉਲ ਹਿੰਦ ਦਾ ਮੁਖ ਕਮਾਂਡਰ ਹੈ। ਸੋਸ਼ਲ ਮੀਡੀਆ 'ਤੇ ਪ੍ਰਚਾਰ ਕਰਨ ਵਾਲੇ ਇਸ ਕਸ਼ਮੀਰੀ ਅੱਤਵਾਦੀ ਨੂੰ ਬੁਰਹਾਨ ਵਾਨੀ ਦੀ ਮੌਤ ਮਗਰੋਂ ਕਸ਼ਮੀਰੀ ਕੱਟੜ ਪੰਥੀਆਂ ਦੀ ਨਵੀਂ ਪਨੀਰੀ ਦਾ ਪੋਸਟਰ ਬੁਆਏ ਕਰਾਰ ਦਿੱਤਾ ਗਿਆ ਹੈ। ਜ਼ਾਕਿਰ ਮੂਸਾ ਦਾ ਅਸਲ ਨਾਂ ਜ਼ਾਕਿਰ ਰਸ਼ੀਦ ਭੱਟ ਹੈ। ਉਹ ਚੰਡੀਗੜ੍ਹ ਦੇ ਰਾਮਵੇਦੀ ਜਿੰਦਲ ਇੰਜੀਨੀਅਰਿੰਗ ਕਾਲਜ ਦਾ ਵਿਦਿਆਰਥੀ ਰਹਿ ਚੁੱਕਾ ਹੈ। ਸਾਲ 2013 'ਚ ਉਹ ਆਪਣੀ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਵਿਚਾਲੇ ਛੱਡ ਕੇ ਕਸ਼ਮੀਰ ਘਾਟੀ ਵਾਪਸ ਪਰਤ ਗਿਆ ਸੀ ਤੇ ਹਿਜ਼ਬੁਲ ਮੁਜ਼ਾਹਿਦੀਨ ਦਾ ਮੈਂਬਰ ਬਣ ਗਿਆ ਸੀ। ਹੁਣ ਉਹ ਪੰਜਾਬ ਪੁਲਸ ਤੇ ਸੁਰੱਖਿਆ ਏਜੰਸੀਆਂ ਲਈ ਇਕ ਵੱਡੀ ਸਿਰਦਰਦੀ ਬਣ ਗਿਆ ਹੈ।
'84 ਕਤਲੇਆਮ ਸਬੰਧੀ ਟਾਈਟਲਰ-ਸੱਜਣ ਦੀ ਸਜ਼ਾ ਲਈ ਰਾਹ ਤਿਆਰ : ਹਰਸਿਮਰਤ
NEXT STORY