ਤਰਨਤਾਰਨ, (ਵਾਲੀਆ)- ਚਾਰ ਖੰਭਾ ਚੌਕ ਨਜ਼ਦੀਕ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਦੁਕਾਨਾਂ ਦੇ ਅੱਗੇ ਖਡ਼੍ਹੇ ਗੰਦੇ ਪਾਣੀ ਤੋਂ ਜਿਥੇ ਦੁਕਾਨਦਾਰ ਪ੍ਰੇਸ਼ਾਨ ਹਨ ਜਿਸ ਕਾਰਨ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੁਕਾਨਦਾਰ ਅਸ਼ੋਕ ਕੁਮਾਰ, ਲਲਿਤ ਗੁਪਤਾ, ਤਿਲਕ ਗੁਪਤਾ, ਮੇਜਰ ਸਿੰਘ, ਤਿਲਕ ਰਾਜ ਆਦਿ ਨੇ ਦੱਸਿਆ ਕਿ ਚਾਰ ਖੰਭਾ ਚੌਕ ਨਜ਼ਦੀਕ ਦੁਕਾਨਾਂ ਅੱਗੇ ਗੰਦਾ ਪਾਣੀ ਖਡ਼੍ਹਾ ਹੈ ਜਿਸ ਦਾ ਨਿਕਾਸ ਨਾ ਹੋਣ ਕਾਰਨ ਇਸ ਪਾਣੀ ’ਚੋਂ ਬਦਬੂ ਆ ਰਹੀ ਹੈ ਅਤੇ ਇਸ ਵਿਚ ਮੱਛਰ ਪੈਦਾ ਹੋ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨਗਰ ਕੌਂਸਲ ਵਿਭਾਗ ਪਾਸੋਂ ਜ਼ੋਰਦਾਰ ਮੰਗ ਕੀਤੀ ਕਿ ਦੁਕਾਨਾਂ ਦੇ ਅੱਗੇ ਖ਼ਡ਼੍ਹੇ ਇਸ ਗੰਦੇ ਪਾਣੀ ਦਾ ਨਿਕਾਸ ਕੀਤਾ ਜਾਵੇ ਤਾਂ ਕਿ ਦੁਕਾਨਦਾਰਾਂ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀਅਾਂ ਤੋਂ ਛੁਟਕਾਰਾ ਮਿਲ ਸਕੇ।
ਨਹਿਰ ’ਚੋਂ ਗਲੀ-ਸਡ਼ੀ ਲਾਸ਼ ਬਰਾਮਦ
NEXT STORY