ਜਲੰਧਰ (ਸੋਨੂੰ)- ਪੰਜਾਬੀ ਸੂਫ਼ੀ ਗਾਇਕਾਂ ਨੂਰਾਂ ਸਿਸਟਰਜ਼ ਦੇ ਬੀਮਾਰ ਪਿਤਾ ਗੁਲਸ਼ਨ ਮੀਰ ਦੇ ਇਲਾਜ ਨੂੰ ਲੈ ਕੇ ਪਰਿਵਾਰਕ ਬਹਿਸ ਲਗਾਤਾਰ ਜਨਤਕ ਹੁੰਦੀ ਜਾ ਰਹੀ ਹੈ। ਦਰਅਸਲ ਇਹ ਵਿਵਾਦ ਉਨ੍ਹਾਂ ਦੇ ਪਿਤਾ ਦੇ ਇਲਾਜ 'ਚ ਮਦਦ ਲਈ ਜਾਰੀ ਕੀਤੇ ਗਏ QR ਕੋਡ ਨਾਲ ਸ਼ੁਰੂ ਹੋਇਆ ਸੀ। ਜਿਸ ਤੋਂ ਬਾਅਦ ਹੁਣ ਰੀਤੂ ਨੂਰਾਂ ਅਤੇ ਉਨ੍ਹਾਂ ਦੇ ਐਕਸ ਪਤੀ ਰੁਦਰ ਸੰਧੂ ਦਾ ਵਿਵਾਦ ਹੋਰ ਗਰਮਾ ਗਿਆ ਹੈ।
ਦੋਵੇਂ ਧਿਰਾਂ ਲਗਾਤਾਰ ਇਕ ਦੂਜੇ 'ਤੇ ਦੋਸ਼ ਲਗਾ ਰਹੀਆਂ ਹਨ। ਬੀਤੇ ਦਿਨ ਰੀਤੂ ਨੂਰਾਂ ਦੀ ਇਕ ਆਡੀਓ ਕਲਿੱਪ ਸਾਹਮਣੇ ਆਈ ਸੀ, ਇਸ ਤੋਂ ਬਾਅਦ ਰੁਦਰ ਸੰਧੂ ਨੇ ਹੁਣ ਇਕ ਹੋਰ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਰੀਤੂ ਨੂਰਾਂ 'ਤੇ ਗੰਭੀਰ ਦੋਸ਼ ਲਗਾਏ ਗਏ ਹਨ ਅਤੇ ਉਸ ਨੂੰ ਚਿਤਾਵਨੀ ਦਿੱਤੀ ਗਈ ਹੈ। ਵੀਡੀਓ ਵਿੱਚ ਰੁਦਰ ਸੰਧੂ ਨੇ ਗਾਲਾਂ ਕੱਢੀਆਂ ਅਤੇ ਰੀਤੂ 'ਤੇ ਨਸ਼ੇ ਦੀ ਦੁਰਵਰਤੋਂ ਨੂੰ ਲੈ ਕੇ ਗੰਭੀਰ ਦੋਸ਼ ਲਗਾਏ।
ਇਹ ਵੀ ਪੜ੍ਹੋ: ਹੈਰਾਨੀਜਨਕ : 4 ਔਰਤਾਂ ਨੂੰ ਵਿਆਹ ਕੇ ਛੱਡਿਆ, ਪੰਜਵੀਂ ਨਾਲ ਲਵ ਮੈਰਿਜ, ਜਦੋਂ 6ਵੀਂ ਦੀ ਵਾਰੀ ਆਈ ਤਾਂ...

ਟੀਕਾ ਲਗਾਉਣ ਨੂੰ ਲੈ ਕੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਖ਼ੁਦ ਦੱਸੇ ਕਿ ਉਸ ਦਾ ਕਿਸ ਨੇ ਇਸਤੇਮਾਲ ਕੀਤਾ। ਇਸ ਦੌਰਾਨ ਉਸ ਨੇ ਚਿਤਾਵਨੀ ਦਿੰਦੇ ਕਿਹਾ ਕਿ ਮੇਰਾ ਪਰਿਵਾਰ ਦੇ ਬਾਰੇ ਕੁਝ ਬੋਲਣ ਦੀ ਲੋੜ ਨਹੀਂ ਹਨ। ਰੂਦਰ ਨੇ ਅੱਗੇ ਰੀਤੂ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਪਾੜ ਦੇਣ ਦੀ ਧਮਕੀ ਦਿੱਤੀ ਹੈ।
ਰੁਦਰ ਨੇ ਕਿਹਾ ਕਿ ਉਸ ਦੀ ਧੀ ਨਾਲ ਤਸਵੀਰਾਂ ਵਾਇਰਲ ਕੀਤੀਆਂ ਗਈਆਂ ਸਨ, ਅਤੇ ਰੀਤੂ ਨੂੰ ਸਭ ਪਤਾ ਹੈ ਕਿ ਉਸ ਨੂੰ ਕੁੜੀ ਕਿਸ ਨੇ ਦਿੱਤੀ ਅਤੇ ਉਸ ਨੂੰ ਸਭ ਤੋਂ ਪਹਿਲਾਂ ਛੁਹਾਰਾ ਕਿਸੇ ਨੇ ਲਗਾਇਆ ਸੀ।
ਇਹ ਵੀ ਪੜ੍ਹੋ: ਪੰਜਾਬ 'ਚ 4 ਦਿਨ Alert ਜਾਰੀ ! ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ, 30 ਤੱਕ ਮੌਸਮ ਦੀ ਵੱਡੀ ਭਵਿੱਖਬਾਣੀ
ਰੁਦਰ ਨੇ ਕਿਹਾ ਕਿ ਇਕ ਸੁੱਤਾ ਹੋਇਆ ਵਿਅਕਤੀ ਮੁਰਦਾ ਹੋਣ ਦੇ ਬਰਾਬਰ ਹੁੰਦਾ ਹੈ, ਅਤੇ ਫਿਰ ਵੀ ਉਹ ਉਸ 'ਤੇ ਦੋਸ਼ ਲਗਾ ਰਹੀ ਹੈ। ਉਸ ਨੇ ਰੀਤੂ ਨੂੰ ਕਿਹਾ ਕਿ ਉਹ ਆਪਣੇ ਖਾਣੇ (ਨਸ਼ੀਲੇ ਪਦਾਰਥਾਂ) 'ਤੇ ਜੋ ਪੈਸਾ ਖ਼ਰਚ ਕਰਦਾ ਹੈ, ਉਨੇ ਵਿਚ ਰੀਤੂ ਦੇ ਪਰਿਵਾਰ ਦਾ ਰਾਸ਼ਨ ਆਉਂਦਾ ਹੈ। ਰੀਤੂ 'ਤੇ ਗੰਭੀਰ ਦੋਸ਼ ਲਗਾਉਂਦੇ ਕਿਹਾ ਕਿ ਉਸ ਦੀ ਔਕਾਤ ਮੇਰੇ ਨਾਲ ਰਹਿਣ ਦੀ ਨਹੀਂ ਸਨ। ਉਥੇ ਹੀ ਰੀਤੂ 'ਤੇ ਮੋਬਾਇਲ, ਘੜੀਆਂ, ਸ਼ੂਜ਼ ਸਮੇਤ ਹੋਰ ਸਾਮਾਨ ਨੂੰ ਲੈ ਕੇ ਕਿਹਾ ਕਿ ਉਹ ਮੇਰੇ ਦਿੱਤੇ ਹੋਏ ਤੋਹਫ਼ੇ ਹੀ ਇਸਤੇਮਾਲ ਕਰ ਰਹੀ ਹੈ। ਇਸ ਦੌਰਾਨ ਰੁਦਰ ਨੇ ਗਾਲਾਂ ਕੱਢੀਆਂ ਅਤੇ ਕਿਹਾ ਕਿ ਜੇਕਰ ਉਸ ਨੇ ਮੈਨੂੰ ਛੱਡਿਆ ਹੈ ਤਾਂ ਕਿਸੇ ਗੱਲ ਨੂੰ ਲੈ ਕੇ ਹੀ ਛੱਡਿਆ ਹੋਵੇਗਾ। ਜਿਸ ਤੋਂ ਬਾਅਦ ਚਿਤਾਵਨੀ ਦਿੱਤੀ ਕਿ ਹੁਣ ਉਲਟੀ ਗਿਣਤੀ ਗਿਣਨਾ ਸ਼ੁਰੂ ਕਰ ਦੇਵੇ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! 30 ਰੁਪਏ ਪਿੱਛੇ ਮਾਰ 'ਤਾ ਨੌਜਵਾਨ
ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰੁਦਰ ਨੇ ਰੀਤੂ 'ਤੇ ਗੰਭੀਰ ਦੋਸ਼ ਲਗਾਏ ਹਨ। ਇਸ ਤੋਂ ਪਹਿਲਾਂ ਵੀ ਵੀਡੀਓ ਜਾਰੀ ਕਰਕੇ ਰੂਦਰ ਨੇ ਗੰਭੀਰ ਦੋਸ਼ ਲਗਾਏ ਸਨ। ਬੀਤੇ ਦਿਨੀਂ ਵੀ ਨਿੱਜੀ ਸੰਬੰਧਾਂ 'ਤੇ ਵੱਡੇ ਖ਼ੁਲਾਸੇ ਕਰਦੇ ਹੋਏ ਉਨ੍ਹਾਂ ਨੇ ਰੀਤੂ ਨੂਰਾਂ 'ਤੇ ਸਿੱਧਾ ਹਮਲਾ ਬੋਲਿਆ ਅਤੇ ਕਿਹਾ ਕਿ ਰੀਤੂ ਉਸ ਨੂੰ ਅਤੇ ਆਪਣੇ ਬੱਚੇ ਨੂੰ ਉਸ ਵੇਲੇ ਛੱਡ ਕੇ ਚਲੀ ਗਈ ਸੀ ਜਦੋਂ ਬੱਚਾ 6 ਮਹੀਨਿਆਂ ਦਾ ਸੀ, ਹੁਣ ਉਹ ਬੱਚਾ ਦੋ ਸਾਲ ਦਾ ਹੋ ਚੁੱਕਾ ਹੈ। ਮੌਜੂਦਾ ਸਮੇਂ ਦੌਰਾਨ ਰੀਤੂ ਨਾਲ ਨਜ਼ਰ ਆ ਰਹੇ ਮੰਗੀ ਨਾਂ ਦੇ ਵਿਅਕਤੀ ਦੀ ਪਛਾਣ ਅਤੇ ਹੈਸੀਅਤ 'ਤੇ ਗੰਭੀਰ ਸਵਾਲ ਚੁੱਕਗੇ ਉਨ੍ਹਾਂ ਦੋਸ਼ ਲਗਾਇਆ ਕਿ ਉਸ ਦੇ ਕਾਰਨ ਉਨ੍ਹਾਂ ਦੇ ਆਪਸੀ ਸੰਬੰਧ ਖ਼ਰਾਬ ਹੋਏ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜਦੋਂ ਸੁਲਤਾਨਾ ਨੂਰਾ ਆਪਣੇ ਪਰਿਵਾਰ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਗਈ ਸੀ ਤਾਂ ਉੱਥੇ ਵੀ ਉਸ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਗਿਆ ਅਤੇ ਤਾਅਨੇ ਮਾਰੇ ਗਏ।
ਇਹ ਵੀ ਪੜ੍ਹੋ: ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਅੰਦਰੂਨੀ ਕਲੇਸ਼ ਆਇਆ ਸਾਹਮਣੇ, 3 ਧੜਿਆਂ ’ਚ ਵੰਡੀ ਕਾਂਗਰਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਇਸ ਲਈ ਲੱਗ ਰਹੇ ਬਿਜਲੀ ਦੇ ਕੱਟ, ਸਾਹਮਣੇ ਆਇਆ ਵੱਡਾ ਕਾਰਣ
NEXT STORY