ਪਟਿਆਲਾ (ਜੋਸਨ) : ਡਿਸਟੈਂਸ ਐਜੂਕੇਸ਼ਨ ਮਹਿਕਮੇ ਦੀਆਂ ਦਾਖ਼ਲਾ ਮਿਤੀਆਂ 30 ਸਤੰਬਰ, 2020 ਨੂੰ ਖ਼ਤਮ ਹੋ ਗਈਆਂ ਹਨ, ਜਿਨ੍ਹਾਂ ਵਿਦਿਆਰਥੀ ਦੇ ਪ੍ਰੀਖਿਆਵਾਂ ਦੇ ਨਤੀਜੇ ਨਹੀਂ ਆਏ ਸਨ, ਉਹ ਡਿਸਟੈਂਸ ਐਜੂਕੇਸ਼ਨ ਮਹਿਕਮੇ 'ਚ ਚੱਲ ਰਹੇ ਵੱਖ-ਵੱਖ ਕੋਰਸਾਂ 'ਚ ਦਾਖ਼ਲਾ ਲੈਣ ਤੋਂ ਵਾਂਝੇ ਰਹਿ ਗਏ ਸਨ, ਉਨ੍ਹਾਂ ਲਈ ਡਿਸਟੈਂਸ ਐਜੂਕੇਸ਼ਨ ਬਿਊਰੋ ਵੱਲੋਂ ਜਾਰੀ ਨੋਟੀਫਿਕੇਸ਼ਨ 'ਚ ਡਿਸਟੈਂਸ ਮੋਡ ਰਾਹੀਂ ਮਿਤੀ 30/11/2020 ਤੱਕ ਦਾਖ਼ਲਾ ਲੈਣ ਦਾ ਵਾਧਾ ਕੀਤਾ ਗਿਆ ਹੈ।
ਇਹ ਵੀ ਦੱਸਣਯੋਗ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦਾ ਨਤੀਜਾ ਹਾਲੇ ਵੀ ਐਲਾਨਿਆ ਨਹੀਂ ਗਿਆ, ਉਹ ਵੀ ਆਰਜ਼ੀ ਤੌਰ ’ਤੇ (ਪ੍ਰਵੀਸਨਲ) ਦਾਖ਼ਲਾ ਲੈ ਸਕਦੇ ਹਨ। ਡਿਸਟੈਂਸ ਐਜੂਕੇਸ਼ਨ 'ਚ ਬੀ. ਏ., ਬੀ. ਕਾਮ., ਐੱਮ. ਏ., ਐੱਮ. ਕਾਮ. ਅਤੇ ਹੋਰ ਡਿਪਲੋਮਾ ਕੋਰਸਾਂ 'ਚ ਵਿਦਿਆਰਥੀ ਦਾਖ਼ਲਾ ਲੈ ਸਕਦੇ ਹਨ।
ਕਿਸਾਨ ਦੇ ਪੁੱਤਰ ਨੇ ਬਿਨਾਂ ਦਾਜ ਸਾਦੇ ਵਿਆਹ ਦਾ ਦਿੱਤਾ ਸੁਨੇਹਾ, ਟਰੈਕਟਰ 'ਤੇ ਲਿਆਇਆ ਡੋਲੀ (ਤਸਵੀਰਾਂ)
NEXT STORY