ਤਲਵੰਡੀ ਭਾਈ (ਗੁਲਾਟੀ): ਫਜੂਲ ਖਰਚੀ ਅਤੇ ਦਾਜ ਪ੍ਰਥਾ ਰੋਕਣ ਦੇ ਮੰਤਵ ਤਹਿਤ ਤਲਵੰਡੀ ਭਾਈ ਦੇ ਕਿਸਾਨ ਆਗੂ ਦਾ ਪੁੱਤਰ ਟਰੈਕਟਰ 'ਤੇ ਆਪਣੀ ਲਾੜੀ ਨੂੰ ਵਿਆਹੁਣ ਗਿਆ ਅਤੇ ਉਕਤ ਪਰਿਵਾਰ ਵਲੋਂ ਬਿਨਾਂ ਦਾਜ ਲਈੇ ਸਾਦੇ ਵਿਆਹ ਕਰਵਾਉਣ ਹਿੱਤ ਹੋਰ ਲਈ ਵੀ ਸੁਨੇਹਾ ਦਿੱਤਾ ਗਿਆ।
ਇਹ ਵੀ ਪੜ੍ਹੋ: ਸਿੱਖਿਆ ਵਿਭਾਗ ਵਲੋਂ ਅਪਾਹਜ ਕਰਮਚਾਰੀਆਂ ਲਈ ਵੱਡੀ ਰਾਹਤ, ਕੀਤਾ ਇਹ ਐਲਾਨ
ਜਾਣਕਾਰੀ ਮੁਤਾਬਕ ਤਲਵੰਡੀ ਭਾਈ ਦੇ ਗੁਰਪ੍ਰੀਤ ਸਿੰਘ ਸਰਾਂ ਪੁੱਤਰ ਬਲਦੇਵ ਸਿੰਘ ਸਰਾਂ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਤਲਵੰਡੀ ਭਾਈ ਆਪਣੀ ਹਮਸਫਰ ਲਾੜੀ ਸੁਖਪ੍ਰੀਤ ਕੌਰ ਸਪੁੱਤਰੀ ਪ੍ਰਿਤਪਾਲ ਸਿੰਘ ਨੂੰ ਵਿਆਹੁਣ ਲਈ ਤਲਵੰਡੀ ਭਾਈ ਤੋਂ ਪਿੰਡ ਮੂੱਲਆਣਾ ਟਰੈਕਟਰ ਨੂੰ ਹੀ ਸਜਾ ਕੇ ਲੈ ਕੇ ਗਿਆ।
ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਸਕੂਲ ਜਾ ਰਹੀ ਵਿਦਿਆਰਥਣ ਦੀ ਦਰਦਨਾਕ ਹਾਦਸੇ 'ਚ ਮੌਤ
ਇਸ ਮੌਕੇ ਲਾੜੇ ਗੁਰਪ੍ਰੀਤ ਸਿੰਘ ਸਰਾਂ ਨੇ ਦੱਸਿਆ ਕਿ ਉਸਦੇ ਇਹ ਸਾਰੇ ਪਰਿਵਾਰ ਦਾ ਫ਼ੈਸਲਾ ਸੀ ਕਿ ਵਿਆਹ ਬਿਨਾਂ ਦਾਜ ਅਤੇ ਬਿਨਾਂ ਫਜੂਲ ਖਰਚੀ ਦੇ ਕੀਤਾ ਜਾਵੇ, ਤਾਂ ਇਹ ਵਿਆਹ ਹੋਰਾਂ ਲਈ ਵੀ ਇਕ ਸੁਨੇਹਾ ਹੋਵੇ। ਇਸ ਮੌਕੇ ਲਾੜੀ ਸੁਖਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਵਿਆਹ ਆਮ ਵਿਆਹਾਂ ਨਾਲੋਂ ਅਨੋਖਾ ਹੋਇਆ ਹੈ, ਇਸ ਲਈ ਉਹ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਬਹੁਤ ਖੁਸ਼ ਹਨ, ਜਿਨ੍ਹਾਂ ਨੂੰ ਅਜਿਹੀ ਸੋਚ ਰੱਖਣ ਵਾਲਾ ਪਰਿਵਾਰ ਮਿਲਿਆ। ਇਸ ਮੌਕੇ ਲਾੜੇ ਦੇ ਪਿਤਾ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਇਹ ਵਿਆਹ ਬਿਨਾਂ ਕਿਸੇ ਦਾਜ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜੂਰੀ 'ਚ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰਾ ਕਾਰਜ਼ 3 ਦਿਨਾਂ 'ਚ ਪੂਰਾ ਹੋਇਆ ਹੈ। ਇਲਾਕੇ 'ਚ ਇਸ ਵਿਆਹ ਦੇ ਚਰਚੇ ਜ਼ੋਰਾਂ 'ਤੇ ਹਨ।
ਮਨਰੇਗਾ ਤਹਿਤ ਕੀਤੇ ਕੰਮ ਦੇ ਪੈਸੇ ਮਜ਼ਦੂਰਾਂ ਦੀ ਬਜਾਏ ਕਿਸਾਨਾਂ ਦੇ ਖਾਤਿਆਂ 'ਚ ਪਾਉਣ ਦੇ ਲੱਗੇ ਦੋਸ਼
NEXT STORY