ਪਟਿਆਲਾ (ਕੰਵਲਜੀਤ) : ਪਟਿਆਲਾ ਸਰਹੰਦ ਰੋਡ 'ਤੇ ਦੀਵਾਲੀ ਵਾਲੀ ਰਾਤ ਭਿਆਨਕ ਹਾਦਸਾ ਵਾਪਰ ਗਿਆ। ਇਹ ਹਾਦਸਾ ਇਨਾ ਖ਼ੌਫ਼ਨਾਕ ਸੀ ਕਿ ਗੱਡੀ ਚਲਾ ਰਹੀ 25 ਸਾਲਾ ਕੁੜੀ ਦੀ ਗਰਦਨ ਧੜ ਨਾਲੋਂ ਵੱਖ ਹੋ ਗਈ। ਮ੍ਰਿਤਕ ਲੜਕੀ ਦਾ ਨਾਮ 'ਤੇ ਸ਼ਵੇਤਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਵੇਤਾ ਸਰਹੰਦ ਸ਼ਹਿਰ 'ਚ ਕੰਮ ਕਰਦੀ ਸੀ, ਜਿੱਥੋਂ ਉਹ ਕੰਮ ਤੋਂ ਛੁੱਟੀ ਹੋਣ ਮਗਰੋਂ ਆਪਣੇ ਇਕ ਸਾਥੀ ਨਾਲ ਘਰ ਵਾਪਸ ਪਟਿਆਲਾ ਆ ਰਹੀ ਸੀ ਪਰ ਰਸਤੇ ਵਿਚ ਹੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਪ੍ਰੋਜੈਕਟ ਤਹਿਤ ਵੱਢੇ ਜਾ ਰਹੇ ਦਰੱਖਤਾ ਵਿਚ ਗੱਡੀ ਟਕਰ ਗਈ ਅਤੇ ਇਹ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਲਗਾਤਾਰ ਤਿੰਨ ਛੁੱਟੀਆਂ, ਸਕੂਲ, ਕਾਲਜ ਤੇ ਵਪਾਰਕ ਅਦਾਰੇ ਰਹਿਣਗੇ ਬੰਦ
ਹਾਦਸੇ ਵਿਚ ਸ਼ਵੇਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਸ਼ਵੇਤਾ ਦੀ ਉਮਰ ਲਗਭਗ 25 ਕੁ ਸਾਲ ਸੀ ਅਤੇ ਮਹਿਜ਼ 1 ਸਾਲ ਪਹਿਲਾਂ ਹੀ ਸ਼ਵੇਤਾ ਦਾ ਵਿਆਹ ਸਾਗਰ ਨਾਮ ਦੇ ਮੁੰਡੇ ਨਾਲ ਪਟਿਆਲਾ ਦੇ ਤਫ਼ਜ਼ਲਪੁਰਾ ਇਲਾਕੇ 'ਚ ਹੋਇਆ ਸੀ। ਪਤਾ ਲੱਗਾ ਹੈ ਕਿ 2 ਮਹੀਨੇ ਪਹਿਲਾਂ ਹੀ ਸ਼ਵੇਤਾ ਦੀ ਨੌਕਰੀ ਲੱਗੀ ਸੀ। ਦੀਵਾਲੀ ਵਾਲੀ ਰਾਤ ਤਕਰੀਬਨ 1 ਵਜੇ ਸ਼ਵੇਤਾ ਕੰਮ ਤੋਂ ਘਰ ਵਾਪਸ ਆ ਰਹੀ ਸੀ ਪਰ ਰਸਤੇ ਵਿਚ ਹੀ ਇਹ ਅਣਹੋਣੀ ਵਾਪਰ ਗਈ ਜਿਸ ਵਿਚ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਇਸ ਪਿੰਡ ਨੇ 10 ਜੀਆਂ ਵਾਲੇ ਪਰਿਵਾਰ ਨੂੰ ਪਿੰਡ ਛੱਡਣ ਲਈ ਕਿਹਾ, ਦੋ ਦਿਨਾਂ ਦਾ ਦਿੱਤਾ ਸਮਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੀਵਾਲੀ ਦੇ ਤਿਉਹਾਰ ਮੌਕੇ ਨਵਾਂਸ਼ਹਿਰ 'ਚ ਪਟਾਕਿਆਂ ਕਾਰਨ 9 ਥਾਵਾਂ ’ਤੇ ਲੱਗੀ ਅੱਗ
NEXT STORY