ਅੰਮ੍ਰਿਤਸਰ : ਭਾਰਤ ਦੌਰੇ 'ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਸ੍ਰੀ ਦਰਬਾਰ ਸਾਹਿਬ 'ਚ ਪਰਿਵਾਰ ਸਮੇਤ ਮੱਥਾ ਟੇਕਿਆ। ਉਨ੍ਹਾਂ ਦੇ ਅੰਮ੍ਰਿਤਸਰ ਆਉਣ ਤੋਂ ਪਹਿਲਾਂ ਨਗਰ ਨਿਗਮ ਸਿਹਤ ਵਿਭਾਗ ਦਾ ਅਮਲਾ ਹੈਰੀਟੇਜ ਗਲੀ 'ਚੋਂ ਕੁੱਤੇ ਹਟਾਉਣ 'ਚ ਜੁੱਟਿਆ ਰਿਹਾ। ਇਸ ਦੌਰਾਨ 19 ਕੁੱਤਿਆਂ ਨੂੰ ਬੇਹੋਸ਼ੀ ਦੇ ਇੰਜੈਕਸ਼ਨ ਦੇ ਕੇ ਨੀਵਾਂ ਬਾਜ਼ਾਰ 'ਚ ਜਲਿਆਂਵਾਲਾ ਬਾਗ ਨੇੜੇ ਸਥਿਤ ਪ੍ਰਾਚੀਨ ਸ਼ਿਵਾਲਾ ਮੰਦਰ 'ਚ ਬੰਦ ਕਰ ਦਿੱਤਾ ਗਿਆ। ਟੀਮ ਵਲੋਂ ਜਦੋਂ ਕੁੱਤਿਆਂ ਨੂੰ ਫੜ੍ਹਿਆ ਜਾ ਜਾ ਰਿਹਾ ਸੀ ਤਾਂ ਉਸ ਸਮੇਂ ਇਕ ਕੁੱਤੇ ਨੇ ਟੀਮ ਦੇ ਇਕ ਮੈਂਬਰ ਨੂੰ ਵੱਢ ਵੀ ਲਿਆ ਸੀ। ਟਰੂਡੋ ਦੇ ਜਾਣ ਤੋਂ ਬਾਅਦ ਇਨ੍ਹਾਂ ਕੁੱਤਿਆਂ ਨੂੰ ਦੁੱਧ ਪਿਲਾ ਕੇ ਛੱਡ ਦਿੱਤਾ ਗਿਆ।
ਵਿਰਾਸਤੀ ਸ਼ੀਸ਼ ਮਹਿਲ 'ਚ ਖੇਤਰੀ ਸਰਸ ਮੇਲੇ ਦਾ ਧੂਮ-ਧੜੱਕੇ ਨਾਲ ਆਗਾਜ਼
NEXT STORY