ਫ਼ਰੀਦਕੋਟ (ਜਗਦੀਸ਼) - ਦਾਜ ਅਤੇ ਰੁਪਏ ਮੰਗਣ ਦੇ ਮਾਮਲੇ 'ਚ ਚੀਫ ਜੁਡੀਸ਼ੀਅਲ ਮਜਿਸਟ੍ਰੇਟ ਦੀ ਅਦਾਲਤ ਨੇ ਦਾਜ ਪੀੜਤ ਵਿਆਹੁਤਾ ਦੇ ਪਤੀ, ਸੱਸ ਅਤੇ ਨਨਾਣ ਨੂੰ ਜੁਰਮ ਸਾਬਤ ਨਾ ਹੋਣ 'ਤੇ ਬਰੀ ਕਰਨ ਦਾ ਹੁਕਮ ਦਿੱਤਾ ਹੈ। ਇਸ ਮਾਮਲੇ 'ਚ ਉਸਦਾ ਸਹੁਰਾ ਵੀ ਸ਼ਾਮਿਲ ਸੀ ਪਰ ਉਸ ਦੀ ਕੇਸ ਚੱਲਦਿਆ ਦੌਰਾਨ ਮੌਤ ਹੋ ਗਈ ਸੀ।
ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਵਕੀਲ ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪਿੰਡ ਔਲਖ ਦੀ ਇਕ ਲੜਕੀ ਦੀ ਸ਼ਿਕਾਇਤ ਦੇ ਆਧਰਾ 'ਤੇ ਥਾਣਾ ਬਾਜਾਖਾਨਾ ਵਿਖੇ ਸਾਲ 2012 'ਚ ਮਾਮਲਾ ਦਰਜ ਕੀਤਾ ਗਿਆ ਸੀ, ਜਿਸ 'ਚ ਉਸ ਨੇ ਦੋਸ਼ ਲਾਇਆ ਸੀ ਕਿ ਉਸ ਦਾ ਵਿਆਹ ਜੁਲਾਈ 2002 ਹਰਜੀਤ ਸਿੰਘ ਪੁੱਤਰ ਭਾਗ ਸਿੰਘ ਵਾਸੀ ਦੌਧਰ ਵਿੱਖੇ ਹੋਇਆ ਸੀ। ਉਸ ਤੋਂ ਬਾਅਦ ਉਸ ਨੇ ਘਰ ਇਕ ਲੜਕੀ ਨੇ ਜਨਮ ਲਿਆ ਸੀ, ਜਿਸ ਦੀ ਜਨਮ ਤੋਂ ਬਾਅਦ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੇ ਕੋਈ ਬੱਚਾ ਪੈਦਾ ਨਹੀਂ ਹੋਇਆ। ਪੀੜਤ ਔਰਤ ਨੇ ਦੋਸ਼ ਲਾਇਆ ਸੀ ਕਿ ਉਸ ਦੇ ਵਿਆਹ ਮੌਕੇ ਦਰਸ਼ਨ ਸਿੰਘ ਅਤੇ ਸੁਰਜੀਤ ਸਿੰਘ ਨੇ ਰਲ ਕੇ ਕੀਮਤੀ ਗਹਿਣੇ ਦਿੱਤੇ ਸਨ ਅਤੇ 30 ਹਜ਼ਾਰ ਰੁਪਏ ਨਗਦ ਅਤੇ ਇਕ ਮੋਟਰਸਾਇਕਲ ਵੀ ਦਿੱਤਾ ਸੀ। ਉਸ ਦਾ ਸਹੁਰਾ ਪਰਿਵਾਰ ਦਾਜ ਘੱਟ ਲਿਆਉਣ ਕਰਕੇ ਅਤੇ ਉਸ ਦੇ ਹੋਰ ਕੋਈ ਬੱਚਾ ਨਾ ਹੋਣ ਕਾਰਨ ਉਸ ਦੀ ਕੁੱਟਮਾਰ ਕਰਦਿਆਂ ਹੋਰ ਦਾਜ ਅਤੇ 50 ਹਜ਼ਾਰ ਰੁਪਏ ਦੀ ਮੰਗ ਕਰ ਰਹੇ ਸਨ।
ਪੁਲਸ ਨੇ ਪੀੜਤ ਵਿਆਹੁਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਪਤੀ ਹਰਜੀਤ ਸਿੰਘ, ਸਹੁਰਾ ਭਾਗ ਸਿੰਘ, ਸੱਸ ਨਰਿੰਦਰ ਕੌਰ ਅਤੇ ਨਨਾਣ ਬਲਜੀਤ ਕੌਰ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਸੀ, ਜਿਸ 'ਤੇ ਸ਼ਿਕਾਇਤ ਕਰਤਾ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮਾਨਯੋਗ ਅਦਾਲਤ 'ਚ ਸਫਾਈ ਕਰਤਾ ਦੇ ਵਕੀਲ ਜਸਵਿੰਦਰ ਸਿੰਘ ਢਿੱਲੋਂ ਨੇ ਇਹ ਸਿੱਧ ਕਰ ਦਿੱਤਾ ਕਿ ਉਨ੍ਹਾਂ 'ਤੇ ਝੂਠਾ ਅਤੇ ਬੇਬੁਨਿਆਦ ਮਾਮਲਾ ਦਰਜ ਕੀਤਾ ਗਿਆ ਹੈ, ਜਿਸ 'ਤੇ ਮਾਨਯੋਗ ਅਦਾਲਤ ਨੇ ਦੋਨਾਂ ਧਿਰਾ ਦੀਆਂ ਦਲੀਲਾ ਸੁਣਨ ਤੋਂ ਬਾਅਦ ਪਤੀ ਹਰਜੀਤ ਸਿੰਘ, ਸੱਸ ਨਰਿੰਦਰ ਕੌਰ ਅਤੇ ਨਨਾਣ ਬਲਜੀਤ ਕੌਰ ਦੇ ਖਿਲਾਫ ਜੁਰਮ ਸਾਬਤ ਨਾ ਹੋਣ 'ਤੇ ਬਰੀ ਕਰ ਦਿੱਤਾ ਗਿਆ।
ਵਾਟਰ ਵਰਕਸ 'ਚ ਹੋਏ ਘਪਲੇ ਨੂੰ ਲੈ ਕੇ ਡੀ. ਸੀ. ਨੇ ਜਾਂਚ ਲਈ ਕੀਤੀ ਕਮੇਟੀ ਗਠਿਤ
NEXT STORY